ਰੇਲਵੇ ਨੇ ਕੀਤੀ ਦੁਨੀਆਂ ਦੀ ਸਭ ਤੋਂ ਵੱਡੀ ਭਰਤੀ, 1.27 ਲੱਖ ਅਸਾਮੀਆਂ, 2.4 ਕਰੋੜ ਅਰਜ਼ੀਆਂ

ਭਾਰਤੀ ਰੇਲਵੇ ਨੇ ਵਿਸ਼ਵ ਦੀ ਸਭ ਤੋਂ ਵੱਡੀ ਰੇਲ ਭਰਤੀ ਦੇ ਆਯੋਜਨ ਲਈ ਸਫ਼ਲਤਾਪੂਰਵਕ ਰਿਕਾਰਡ ਕਾਇਮ ਕੀਤਾ ਹੈ। ਫ਼ਰਵਰੀ 2018 ਵਿੱਚ ਰੇਲਵੇ ਨੇ ਗਰੁੱਪ ਸੀ ਦੇ ਸਹਾਇਕ ਲੋਕੋ ਪਾਇਲਟ (ਏ ਐਲ ਪੀ) ਅਤੇ ਗਰੁੱਪ ਡੀ ਦੀਆਂ ਅਸਾਮੀਆਂ ਲਈ 1.27 ਲੱਖ ਭਰਤੀਆਂ ਕੱਢੀਆਂ ਸਨ। ਇਨ੍ਹਾਂ ਅਸਾਮੀਆਂ ਲਈ 2.4 ਕਰੋੜ ਅਰਜ਼ੀਆਂ ਸਨ। ਰੇਲਵੇ ਨੇ ਇਨ੍ਹਾਂ ਅਸਾਮੀਆਂ ਲਈ ਪ੍ਰੀਖਿਆ ਦੇ ਸਾਰੇ ਪੜਾਅ ਪੂਰੀ ਸਫ਼ਲਤਾ ਨਾਲ ਕਰਵਾਏ। ਏਐਲਪੀ ਦੀਆਂ 64,371 ਅਸਾਮੀਆਂ ਲਈ 47.45 ਲੱਖ ਉਮੀਦਵਾਰਾਂ ਨੇ ਅਤੇ ਗਰੁੱਪ ਡੀ ਲੈਵਲ -1 ਦੀਆਂ 63,202 ਅਸਾਮੀਆਂ ਲਈ 1.9 ਕਰੋੜ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਇਨ੍ਹਾਂ ਅੰਕੜਿਆਂ ਨੇ ਇਸ ਭਰਤੀ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਭਰਤੀ ਬਣਾਇਆ ਹੈ।

Be the first to comment

Leave a Reply