ਰੁਪਏ ਦਾ ਬੇਹੱਦ ਹਾਲ ਮਾੜਾ, ਮਹਿੰਗਾ ਪੈਟਰੋਲ ਬਣ ਸਕਦਾ ਭਾਰਤ ਲਈ ਆਫਤ

ਚੰਡੀਗੜ੍ਹ: ਭਾਰਤੀ ਰਿਜ਼ਰਵ ਬੈਂਕ ਦੀਆਂ ਵਿਆਜ ਦਰਾਂ ਵਿੱਚ ਛੇੜਖਾਨੀ ਨਾ ਕਰਨ ਦੇ ਬਾਵਜੂਦ ਰੁਪਏ ਦੇ ਹੋਰ ਡਿੱਗਣ ਦਾ ਖਦਸ਼ਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਵਿੱਚ ਵਿਆਜ ਦਰਾਂ ਵਿੱਚ ਬਦਲਾਅ ਤੇ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਭਾਰਤੀ ਰੁਪਏ ‘ਤੇ ਹੋਰ ਦਬਾਅ ਪਏਗਾ।
ਮਾਹਰਾਂ ਮੁਤਾਬਕ ਐਫਆਈਆਈ ਬਾਜ਼ਾਰ ਤੋਂ ਲਗਾਤਾਰ ਪੈਸਾ ਕੱਢ ਰਹੇ ਹਨ ਤੇ ਆਲਮੀ ਪੱਧਰ ‘ਤੇ ਬਾਜ਼ਾਰ ਵਿੱਚ ਦੁਚਿੱਤੀ ਦਾ ਮਾਹੌਲ ਬਣਿਆ ਹੋਇਆ ਹੈ। ਇਹ ਕਾਰਨ ਰੁਪਏ ਨੂੰ ਡਾਲਰ ਦੇ ਮੁਕਾਬਲੇ ਹੋਰ ਕਮਜ਼ੋਰ ਕਰਨਗੇ। ਇਹ ਡਿੱਗ ਕੇ 75 ਰੁਪਏ ਤੱਕ ਹੋ ਸਕਦਾ ਹੈ। ਸ਼ੁੱਕਰਵਾਰ ਦੀ ਦੁਪਹਿਰ ਭਾਰਤੀ ੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 74 ਦੇ ਪੱਧਰ ਤੋਂ ਹੇਠਾਂ ਲੁੜਕ ਗਿਆ। ਵਿੱਤ ਮੰਤਰੀ ਅਰੁਣ ਜੇਟਲੀ ਨੇ ਇਹ ਵੀ ਕਿਹਾ ਹੈ ਕਿ ਰੁਪਿਆ ਦੋ ਕਾਰਕਾਂ ਕਰਕੇ ਟੁੱਟ ਰਿਹਾ ਹੈ, ਪਹਿਲਾ ਤੇਲ ਦੀਆਂ ਕੀਮਤਾਂ ਤੇ ਦੂਜਾ ਮਜ਼ਬੂਤ ਡਾਲਰ।ਜੇਟਲੀ ਨੇ ਕਿਹਾ ਹੈ ਕਿ ਚਾਲੂ ਖਾਤੇ ਦਾ ਘਾਟਾ (ਸੀਏਡੀ) ਹਾਲੇ ਵੀ ਚਿੰਤਾ ਦਾ ਵਿਸ਼ਾ ਹੈ। ਇਸ ਸਮੱਸਿਆ ਨੂੰ ਖਤਮ ਕਰਨ ਲਈ ਕਈ ਹੋਰ ਕਦਮ ਚੁੱਕੇ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਉਹ ਮੌਜੂਦਾ ਵਪਾਰ ਘਾਟੇ ਨੂੰ ਘਟਾਉਣ ਲਈ ਤਿਆਰ ਹਨ ਤੇ ਹੌਲੀ-ਹੌਲੀ ਇਸ ਸਥਿਤੀ ਨਾਲ ਨਜਿੱਠਣ ਲਈ ਕਈ ਕਦਮ ਉਠਾ ਰਹੇ ਹਨ।

Be the first to comment

Leave a Reply