ਮੋਦੀ ਨੇ ਕੀਤੀ ਦਸਤਾਰ ਦੀ ਬੇਅਦਬੀ, ਪੰਜ ਸਕਿੰਟ ‘ਚ ਲਾਹੀ ਸਿਰ ਤੋਂ ਪੱਗ

ਮੋਦੀ ਦਾ ਮਿਸ਼ਨ 2019 ਰਿਹਾ ਫਿੱਕਾ, 3 ਸੂਬਿਆਂ ਦੀਆਂ ਸਰਕਾਰਾਂ ਵੀ ਨਾ ਕਰ ਸਕੀਆਂ ਇਕੱਠ:
ਕਿਸਾਨਾਂ ਨੇ ਦਿਖਾਏ ਕਾਲੇ ਝੰਡੇ: ਲੋਕਾਂ ਤੋਂ ਕਾਲੇ ਪਰਨੇ ਤੇ ਜੁਰਾਬਾਂ ਲੁਹਾਈਆਂ
ਮਲੋਟ (ਅਨਿਲ ਵਰਮਾ/ ਕ੍ਰਿਸ਼ਨ ਮਦਾਨ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ ਦਿੰਦੇ ਹੋਏ 14 ਫਸਲਾਂ ਦੇ ਸਮਰੱਥਨ ਮੁੱਲ ਵਿੱਚ ਪੈਦਾਵਾਰ ਦੀ ਲਾਗਤ ਨਾਲੋਂ 50 ਫੀਸਦੀ ਵਾਧੇ ਤਹਿਤ ਵਧਾਏ ਗਏ ਭਾਅ ਲਈ ਅਕਾਲੀ ਭਾਜਪਾ ਗਠਬੰਧਨ ਵੱਲੋਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨ ਲਈ ਮਲੋਟ ਵਿਖੇ ”ਕਿਸਾਨ-ਕਲਿਆਣ” ਧੰਨਵਾਦ ਰੈਲੀ ਕੀਤੀ ਗਈ ਜਿਸ ਨੂੰ ਸੰਬੋਧਨ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ੇਸ਼ ਤੌਰ ਤੇ ਪਹੁੰਚੇ ਪਰ ਇਸ ਮੌਕੇ ਭਾਵੇਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਵੱਲੋਂ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਪਰ ਮੋਦੀ ਦਾ ”ਮਿਸ਼ਨ-2019” ਫਿੱਕਾ ਦਿਖਾਈ ਦਿੱਤਾ ਅਤੇ ਤਿੰਨ ਸੂਬਿਆਂ ਦੀਆਂ ਸਰਕਾਰਾਂ ਵੀ ਉਹ ਇਕੱਠ ਨਾ ਕਰ ਸਕੀਆਂ ਜਿਸ ਦੀ ਉਮੀਦ ਲਾਈ ਜਾ ਰਹੀ ਸੀ? ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਨਾਲ ਪੰਜਾਬ ਦੇ ਕਿਸਾਨਾਂ ਨੂੰ ਵੀ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਤੇ ਕਰਜਮੁਆਫੀ, ਸਵਾਮੀਨਾਥਨ ਰਿਪੋਰਟ ਲਾਗੂ ਕਰਨ ਜਾਂ ਪੰਜਾਬ ਲਈ ਵਿਸ਼ੇਸ਼ ਵਿੱਤੀ ਪੈਕੇਜ ਵਰਗਾ ਕੋਈ ਅਹਿਮ ਐਲਾਨ ਨਾ ਕੀਤਾ ਗਿਆ?
ਰੈਲੀ ਵਿੱਚ ਜਦੋਂ ਪ੍ਰਧਾਨ ਮੰਤਰੀ ਭਾਸ਼ਣ ਦੇਣ ਲਈ ਖੜੇ ਹੋਏ ਤਾਂ ਕਿਸਾਨਾਂ ਨੇ ਕਾਲੇ ਝੰਡੇ ਵੀ ਦਿਖਾਏ ਜਿਹਨਾ ਨੂੰ ਮੌਕੇ ਤੇ ਤਾਇਨਾਤ ਪੁਲਿਸ ਨੇ ਦਬੋਚ ਲਿਆ। ਰੈਲੀ ਨੂੰ ਸੰਬੋਧਨ ਕਰਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਐਨਡੀਏ ਸਰਕਾਰ ਅਹਿਮ ਫੈਸਲੇ ਲੈ ਰਹੀ ਹੈ,। ਉਨਾ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਕਾਂਗਰਸ ਨੇ ਕਿਸਾਨਾਂ ਨਾਲ ਵਾਅਦੇ ਤਾਂ ਕੀਤੇ ਪਰ ਉਹਨਾਂ ਦੀ ਨਿਰਾਸ਼ਤਾ ਨੂੰ ਦੂਰ ਕਰਨ ਲਈ ਕੋਈ ਕਦਮ ਨਹੀਂ ਉਠਾਇਆ? ਬਲਕਿ ਕਾਂਗਰਸ ਨੇ ਹਮੇਸ਼ਾ ਹੀ ”ਗਾਂਧੀ ਪਰਿਵਾਰ” ਦੀ ਤਰੱਕੀ ਲਈ ਧਿਆਨ ਦਿੱਤਾ, ਇਸ ਲਈ ਦੇ ਹਾਲਾਤ ਵਿੱਚ ਕਿਸਾਨਾਂ ਦੀ ਦੁਰਦਿਸ਼ਾ ਲਈ ”ਕਾਂਗਰਸ” ਅਤੇ ”ਗਾਂਧੀ ਪਰਿਵਾਰ” ਜਿੰਮੇਵਾਰ ਹੈ? ਇਸ ਰੈਲੀ ਦੌਰਾਨ ਕੁਝ ਵਿਅਕਤੀਆਂ ਵੱਲੋਂ ਮੁਰਦਾਬਾਦ ਦੇ ਨਾਅਰੇ ਲਾਉਣ ਦੀ ਕੋਸ਼ਿਸ਼ ਕੀਤੀ ਗਈ।ਜਿਸ ਨਾਲ ਸਭ ਲੋਕਾਂ ਦਾ ਧਿਆਨ ਇੱਕ ਵਾਰ ਸਪੀਚ ਤੋਂ ਹਟ ਕੇ ਉਸ ਥਾਂ ਵੱਲ ਹੋ ਗਿਆ।ਬਾਦਲ ਨੂੰ ਸਪੀਚ ਦੌਰਾਨ ਲੋਕਾਂ ਨੂੰ ਖੜੇ ਨਾ ਹੋਣ ਅਤੇ ਉੱਧਰ ਨਾ ਦੇਖਣ ਲਈ ਕਹਿਣਾ ਪਿਆ।
ਕਿਸੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੰਜਾਬ ਲਈ ਨੋਟਾਂ ਦੇ ਟਰੱਕ ਮੰਗਾਉਣ ਦੇ ਦਾਅਵੇ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੋਈ ਤਾਜ਼ਾ ਮੰਗ ਨਹੀਂ ਰੱਖੀ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਉੱਚੇ ਸੁਰ ਵਾਲੇ ਭਾਸ਼ਣ ਵਿਚ ਮੁੱਖ ਤੌਰ ਉੱਤੇ ਦੋ ਮੰਗਾਂ ਰੱਖੀਆਂ। ਉਨ੍ਹਾਂ 1984 ਦੇ ਸਿੱਖ ਵਿਰੋਧੀ ਕਤਲ-ਏ-ਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਅਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਉਣ ਦਾ ਜ਼ਿਕਰ ਕੀਤਾ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿਚ ਇਨ੍ਹਾਂ ਮੰਗਾਂ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਤਪਦੇ ਸ਼ਮਿਆਨੇ ਤੋਂ ਬਾਹਰ ਲੋਕੀਂ ਛਾਂ ਲਈ ਰੁੱਖਾਂ ਨੂੰ ਲੱਭਦੇ ਦੇਖੇ ਗਏ ਅਤੇ ਛਬੀਲਾਂ ਉੱਤੇ ਪਿਆਸ ਬੁਝਾਉਂਦੇ ਰਹੇ।
ਪੁਲਿਸ ਵਾਲੇ ਛਾਵੇਂ ਬੈਠੇ ਲੋਕਾਂ ਨੂੰ ਪੰਡਾਲ ਵਿਚ ਜਾਣ ਲਈ ਦਬਕੇ ਮਾਰਦੇ ਰਹੇ।ਪੁੱਛੇ ਜਾਣ ਉੱਤੇ ਇੱਤ ਪੁਲਿਸ ਅਧਿਕਾਰੀ ਨੇ ਕਿਹਾ ਸੁਰੱਖਿਆ ਕਾਰਨਾਂ ਕਰਕੇ ਉਹ ਲੋਕਾਂ ਨੂੰ ਪੰਡਾਲ ਵਿਚ ਭੇਜ ਰਹੇ ਹਨ।
ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਤੋਂ ਵੀ ਭਾਜਪਾ ਵਰਕਰ ਪਹੁੰਚੇ ਹੋਏ ਸਨ। ਗਰਮੀ ਵਿਚ ਪਸੀਨੋ-ਪਸੀਨੀ ਹੋਏ ਲੋਕਾਂ ਦੇ ਸਕਿਉਰਟੀ ਗੇਟਾਂ ਉੱਤੇ ਲੋਕਾਂ ਦੇ ਕਾਲੇ ਪਰਨੇ ਅਤੇ ਜੁਰਾਬਾਂ ਤੱਕ ਲੁਹਾ ਲਈਆਂ ਗਈਆਂ।
ਕਾਲਾ ਰਾਮ ਡੱਭਵਾਲੀ ਤੋਂ ਹੈ। ਪਾਰਟੀ ਦਾ ਨਾਂ ਨਹੀ ਲੈਣਾ ਆਉਦਾਂ । ਇਸਦਾ ਕਹਿਣਾ ਹੈ ਫੁੱਲ ਨੂੰ ਵੋਟ ਪਾਉਂਦਾ ਹਾਂ ਕਿਉਂਕਿ ਮੋਦੀ ਨੇ ਹਰਿਆਣਾ ਦੇ ਗਰੀਬਾਂ ਲਈ ਸਸਤਾ ਰਾਸ਼ਨ ਅਤੇ ਬੁਢਾਪਾ ਪੈਨਸਨ ਦਿੱਤੀ ਹੈ।ਰਾਜੇਸ਼ ਕੁਮਾਰ ਭਾਟੀ ਕਲੋਨੀ ਡੱਬਵਾਲੀ ਦਾ ਰਹਿਣ ਵਾਲਾ ਹੈ। ਇਸ ਦਾ ਕਹਿਣਾ ਹੈ ਕਿ ਕਿਸੇ ਅਜੇ ਸਰਪੰਚ ਨਾਲ ਆਇਆ ਹਾਂ। ਰੈਲੀ ਦਾ ਮਕਸਦ ਨਹੀਂ ਪਤਾ।ਗੁਰਜੀਤ ਸਿੰਘ ਲੰਬੀ ਨਾਲ ਸਬੰਧਤ ਹੈ, ਗੁਰਜੀਤ ਸਿੰਘ ਨੂੰ ਲੱਗਦਾ ਹੈ ਕਿ ਮੋਦੀ ਨੇ ਕਿਸਾਨਾਂ ਲਈ ਰੇਟ ਦੇ ਕੇ ਚੰਗਾ ਕੰਮ ਕੀਤਾ ਹੈ ਅਤੇ ਜੋ ਇਸ ਰੈਲੀ ਵਿਚ ਮੋਦੀ ਨੇ ਵਾਅਦੇ ਕੀਤੇ ਹਨ, ਜੇ ਉਹ ਲ਼ਾਗੂ ਹੋਣਗੇ ਤਾਂ ਚੰਗੀ ਗੱਲ ਹੈ।
ਕੁਲਵੰਤ ਸਿੰਘ ਮੁਕਤਸਰ ਦੇ ਪਿੰਡ ਕਰਮਗੜ ਨਾਲ ਸਬੰਧਤ ਮਜ਼ਦੂਰ ਹੈ। ਉਸਦਾ ਕਹਿਣਾ ਸੀ ਕਿ ਪਿੰਡ ਦੇ ਅਕਾਲੀ ਆਗੂਆਂ ਨਾਲ ਉਹ ਆਇਆ ਹੈ। ਉਸ ਮੁਤਾਬਕ ਇਹ ਰੈਲੀ ਮਜ਼ਦੂਰਾਂ ਕਿਸਾਨਾਂ ਲਈ ਰੱਖੀ ਗਈ ਸੀ ਪਰ ਮਜ਼ਦੂਰਾਂ ਲਈ ਤਾਂ ਮੋਦੀ ਨੇ ਕੋਈ ਐਲਾਨ ਹੀ ਨਹੀ ਕੀਤਾ।
ਰੋਹਿਤ ਕੁਮਾਰ ਫਾਜ਼ਿਲਕਾ ਦੇ ਖੂਈ ਖੁਰਦ ਨਾਲ ਸਬੰਧਤ ਹਨ। ਰੋਹਿਤ ਇਸ ਲਈ ਰੈਲੀ ਵਿਚ ਆਏ ਹਨ ਕਿ ਮੋਦੀ ਸਰਕਾਰ ਨੇ ਫਸਲਾਂ ਦੇ ਰੇਟ ਸਮੇਤ ਕਿਸਾਨਾਂ ਲਈ ਬਹੁਤ ਕੁੱਝ ਕੀਤਾ ਹੈ। ਇਸੇ ਤਰ੍ਹਾਂ ਰੌਸ਼ਨ ਲਾਲ ਨੂੰ ਰੈਲੀ ਦੇ ਮਕਸਦ ਬਾਰੇ ਨਹੀਂ ਪਤਾ ਸੀ ਉਹ ਆਪਣੇ ਪਿੰਡ ਦੇ ਭਾਜਪਾ ਆਗੂਆਂ ਨਾਲ ਪਹੁੰਚੇ ਹੋਏ ਸਨ।

Be the first to comment

Leave a Reply