ਮੋਦੀ-ਜਿਨਪਿੰਗ ਵੱਲੋਂ ਪਾਕਿ ‘ਤੇ ਚਰਚਾ

ਬਿਸ਼ਕੇਕ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ ਵੀਰਵਾਰ ਇਥੇ ਆਪਣੀ ਮੁਲਾਕਾਤ ਦੌਰਾਨ ਆਰਥਕ ਤੇ ਸੱਭਿਆਚਾਰਕ ਸੰਬੰਧ ਵਧਾਉਣ ਦਾ ਪ੍ਰਣ ਕੀਤਾ। ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ ਦੀ ਸਿਖਰ ਕਾਨਫਰੰਸ ਵਿਚ ਹਿੱਸਾ ਲੈਣ ਪੁੱਜੇ ਮੋਦੀ ਨੇ ਮੀਟਿੰਗ ਤੋਂ ਬਾਅਦ ਟਵੀਟ ਕੀਤਾ, ‘ਰਾਸ਼ਟਰਪਤੀ ਜ਼ੀ ਜਿਨਪਿੰਗ ਨਾਲ ਬਹੁਤ ਹੀ ਲਾਹੇਵੰਦ ਮੀਟਿੰਗ ਹੋਈ। ਅਸੀਂ ਦੋਹਾਂ ਦੇਸ਼ਾਂ ਵਿਚਾਲੇ ਆਰਥਕ ਤੇ ਸੱਭਿਆਚਾਰਕ ਸੰਬੰਧ ਵਧਾਉਣ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ।’ਦੋਵਾਂ ਆਗੂਆਂ ਨੇ ਪਾਕਿਸਤਾਨ ਬਾਰੇ ਵੀ ਸੰਖੇਪ ਵਿਚਾਰ-ਵਟਾਂਦਰਾ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਾਕਿਸਤਾਨ ਨਾਲ ਸੰਬੰਧ ਸੁਧਾਰਨ ਦੀਆਂ ਉਨ੍ਹਾ ਦੀਆਂ ਕੋਸ਼ਿਸ਼ਾਂ ਪਟੜੀਓਂ ਲਾਹੀਆਂ ਗਈਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੂੰ ਅਜਿਹਾ ਮਾਹੌਲ ਪੈਦਾ ਕਰਨਾ ਚਾਹੀਦਾ ਹੈ, ਜਿਸ ਵਿਚ ਦਹਿਸ਼ਤਗਰਦੀ ਨਾ ਹੋਵੇ। ਪ੍ਰਧਾਨ ਮੰਤਰੀ ਨੇ ਜਿਨਪਿੰਗ ਨੂੰ ਦੱਸਿਆ ਕਿ ਉਨ੍ਹਾ ਨੂੰ ਨਹੀਂ ਲੱਗਦਾ ਕਿ ਪਾਕਿਸਤਾਨ ਇਸ ਵੇਲੇ ਅਜਿਹੀ ਕੋਈ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਪਾਕਿਸਤਾਨ ਤੋਂ ਠੋਸ ਐਕਸ਼ਨ ਪਲੈਨ ਦੀ ਆਸ ਰੱਖਦਾ ਹੈ।

Be the first to comment

Leave a Reply