ਭਾਰਤ ‘ਚ ਜ਼ਹਿਰੀਲੀ ਹਵਾ ਨੇ ਕਰੀਬ 1 ਲੱਖ ਬੱਚਿਆਂ ਦੀ ਲਈ ਜਾਨ

ਦਿੱਲੀ:-ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਅਨੁਸਾਰ ਸਾਲ 2016 ਵਿੱਚ 5 ਸਾਲਾਂ ਤੋਂ ਘੱਟ ਉਮਰ ਦੇ 1.25 ਲੱਖ ਬੱਚਿਆਂ ਦੀ ਮੌਤ ਪ੍ਰਦੂਸ਼ਿਤ ਹਵਾ ਕਾਰਨ ਹੋਈ ਹੈ।ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਵਿਸ਼ਵ ਸਿਹਤ ਸੰਗਠਨ ਦੀ ਇੱਕ ਨਵੇਂ ਅਧਿਅਨ ਮੁਤਾਬਕ ਦੁਨੀਆਂ ਵਿੱਚ ਜ਼ਹਿਰੀਲੀ ਹਵਾ ਕਾਰਨ ਮਰਨ ਵਾਲੇ ਹਰੇਕ 5 ਬੱਚਿਆਂ ਵਿਚੋਂ ਇੱਕ ਭਾਰਤ ਦਾ ਬੱਚਾ ਹੈ।
ਉਸ ਵਿੱਚ ਦੱਸਿਆ ਗਿਆ ਹੈ ਕਿ ਘਰ ਵਿੱਚ ਖਾਣਾ ਬਣਾਉਣ, ਰੌਸ਼ਨੀ ਕਰਨ ਆਦਿ ਨਾਲ ਪੈਦਾ ਹੋਈ ਪ੍ਰਦੂਸ਼ਿਤ ਹਵਾ ਭਾਰਤ ਵਿੱਚ ਸਾਲ 2016 ਵਿੱਚ 5 ਸਾਲਾ ਤੋਂ ਘੱਟ ਉਮਰ ਦੇ ਕਰੀਬ 67 ਹਜ਼ਾਰ ਬੱਚਿਆਂ ਦੀ ਮੌਤ ਦਾ ਕਾਰਨ ਬਣੀ ਹੈ।ਅਧਿਐਨ ਨੇ ਇਹ ਵੀ ਦੱਸਿਆ ਹੈ ਕਿ ਸਾਲ 2016 ਵਿੱਚ ਹੀ ਇਸੇ ਉਮਰ ਦੇ ਕਰੀਬ 61 ਹਜ਼ਾਰ ਬੱਚਿਆਂ ਦੀ ਬਾਹਰੀ ਪ੍ਰਦੂਸ਼ਿਤ ਹਵਾ ਖ਼ਾਸ ਕਰ ਪੀਐਮ2.5, ਗੱਡੀਆਂ, ਇੰਡਸਟਰੀ ਨਾਲ ਪੈਦਾ ਹੁੰਦੇ ਪ੍ਰਦੂਸ਼ਣ ਅਤੇ ਹੋਰ ਕਈ ਕਾਰਨਾਂ ਕਰਕੇ ਮੌਤ ਹੋਈ ਹੈ।

Be the first to comment

Leave a Reply