ਭਾਰਤੀ ਹਵਾਈ ਫ਼ੌਜ ਮੁਖੀ ਬੋਲੇ, ਪਾਕਿ ਅਤਿਵਾਦੀ ਹਮਲੇ ਦਾ ਦੇਵਾਂਗੇ ਮੂੰਹਤੋੜ ਜਵਾਬ

ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਦੇ ਚੀਫ ਰਾਕੇਸ਼ ਕੁਮਾਰ ਸਿੰਘ (ਆਰ.ਕੇ.ਐੱਸ.) ਭਦੌਰੀਆ ਨੇ ਪਾਕਿਸਤਾਨ ਨੂੰ ਇਕ ਵਾਰ ਫਿਰ ਚਿਤਾਵਨੀ ਦਿੱਤੀ ਹੈ। ਹਵਾਈ ਫੌਜ ਦੀ ਸਾਲਾਨਾ ਪ੍ਰੈੱਸ ਕਾਨਫਰੰਸ ‘ਚ ਜਦੋਂ ਭਦੌਰੀਆ ਤੋਂ ਪੁੱਛਿਆ ਗਿਆ ਕਿ ਜੇਕਰ ਪਾਕਿਸਤਾਨ ਵਲੋਂ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਸਰਕਾਰ ਦੇ ਆਦੇਸ਼ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ। ਭਦੌਰੀਆ ਤੋਂ ਪੁੱਛਿਆ ਗਿਆ ਕਿ ਕੀ ਫਿਰ ਤੋਂ ਬਾਲਾਕੋਟ ਏਅਰਸਟਰਾਈਕ ਹੋਵੇਗੀ।

Balakot airstrikeBalakot airstrike

ਇਸ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਜੇਕਰ ਪਾਕਿਸਤਾਨ ਵਲੋਂ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਸਰਕਾਰ ਦੇ ਆਦੇਸ਼ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ। ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ 14 ਫਰਵਰੀ ਨੂੰ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ ਜਵਾਨਾਂ ‘ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਜਵਾਬ ‘ਚ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਬਾਲਾਕੋਟ ‘ਚ ਜਾ ਕੇ ਏਅਰਸਟਰਾਈਕ ਕੀਤੀ ਸੀ।

28 terrorists died in afghanistan air strikeAir strike

ਇਸ ਏਅਰਸਟਰਾਈਕ ‘ਚ ਹਵਾਈ ਫੌਜ ਨੇ ਜੈਸ਼-ਏ- ਮੁਹੰਮਦ ਦੇ ਅੱਤਵਾਦੀ ਅੱਡਿਆਂ ‘ਤੇ ਬੰਬ ਸੁੱਟੇ ਸਨ। ਜਿਸ ਦਾ ਸ਼ੁੱਕਰਵਾਰ ਨੂੰ ਹਵਾਈ ਫੌਜ ਵਲੋਂ ਵੀਡੀਓ ਜਾਰੀ ਕੀਤਾ ਗਿਆ। ਜਿਸ ‘ਚ ਏਅਰਸਟਰਾਈਕ ਦੀ ਪੂਰੀ ਪ੍ਰਕਿਰਿਆ ਨੂੰ ਦਿਖਾਇਆ ਗਿਆ ਹੈ। ਹਾਲਾਂਕਿ ਇਹ ਵੀਡੀਓ ਪ੍ਰਮੋਸ਼ਨਲ ਹੈ।

Be the first to comment

Leave a Reply