ਭਾਰਤੀ ਮੂਲ ਦੇ ਭੈਣ-ਭਰਾ ਨੂੰ ‘ਐਲਰਜੀ’ ਕਾਰਨ ਜਹਾਜ਼ ਦੇ ਬਾਥਰੂਪ ‘ਚ ਬੈਠਣ ਲਈ ਕਿਹਾ ਗਿਆ

ਲੰਡਨ — ਅਖਰੋਟ ਤੋਂ ਐਲਰਜੀ ਵਾਲੇ ਭਾਰਤੀ ਮੂਲ ਦੇ 2 ਭੈਣ-ਭਰਾਵਾਂ ਨੂੰ ਉਦੋਂ ਏਅਰਲਾਇੰਸ ਐਮੀਰੇਟਸ ਦੇ ਚਾਲਕ ਦਲ ਨੇ ਬਾਥਰੂਮ ‘ਚ ਬੈਠਣ ਲਈ ਕਿਹਾ ਜਦੋਂ ਉਡਾਣ ‘ਚ ਯਾਤਰੀਅੰ ਨੂੰ ਅਖਰੋਟ ਵੰਡੇ ਜਾ ਰਹੇ ਸਨ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਸ਼ਾਨੇਨ ਸਹੋਤ (24) ਅਤੇ ਸੰਦੀਪ ਸਹੋਤਾ (33) ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਐਲਰਜੀ ਨੂੰ ਲੈ ਕੇ ਏਅਰਲਾਇਨ ਨੂੰ 3 ਵਾਰ ਦੱਸਿਆ ਕਿ ਪਰ ਉਹ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਉਡਾਣ ‘ਚ ਅਖਰੋਟ ਕਰੀਬ 40 ਮਿੰਟਾਂ ਤੱਕ ਵੰਡੇ ਗਏ।

ਖਬਰ ਮੁਤਾਬਕ ਪਿਛਲੇ ਹਫਤੇ ਸ਼ਾਨੇਨ ਅਤੇ ਸੰਦੀਪ ਆਪਣੇ ਪਰਿਵਾਰਕ ਮੈਂਬਰਾਂ ਦਾ 60ਵਾਂ ਜਨਮਦਿਨ ਮਨਾਉਣ ਲਈ ਇੰਗਲੈਂਡ ਤੋਂ ਬਰਕਿੰਘਮ ਹਵਾਈ ਅੱਡੇ ਤੋਂ ਦੁਬਈ ਅਤੇ ਸਿੰਗਾਪੁਰ ਗਏ ਸਨ। ਇਸ ਯਾਤਰਾ ਦੌਰਾਨ ਉਨ੍ਹਾਂ ਨੂੰ 5,000 ਪਾਊਂਡ ਤੋਂ ਵਧ ਦਾ ਖਰਚ ਕਰਨਾ ਪਿਆ ਸੀ। ਦੋਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਟਿਕਟ ਬੁਕ ਕਰਾਉਂਦੇ ਸਮੇਂ ਬਰਕਿੰਘਮ ਹਵਾਈ ਅੱਡੇ ‘ਤੇ ਚੈੱਕਇਨ ਅਤੇ ਜਹਾਜ਼ ‘ਤੇ ਸਵਾਰ ਹੁੰਦੇ ਆਪਣੀ ਐਲਰਜੀ ਦਾ ਜ਼ਿਕਰ ਕੀਤਾ ਸੀ। ਪਰ ਜਦੋਂ ਉਡਾਣ ‘ਚ ਖਾਣੇ ਦੀ ਲਿਸਟ ਦੇਖੀ ਤਾਂ Àਹ ਅਖਰੋਟ ਵਾਲੀ ਕਿਰਨ ਬਿਰਆਨੀ ਦੇਖ ਕੇ ਘਬਰਾ ਗਏ।PunjabKesari

ਜਦੋਂ ਉਨ੍ਹਾਂ ਨੇ ਇਸ ਬਾਰੇ ‘ਚ ਚਾਲਕ ਦਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ‘ਚੋਂ ਇਕ ਸਟਾਫ ਮੈਂਬਰ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਹ ਜਹਾਜ਼ ਦੇ ਬਾਥਰੂਮ ‘ਚ ਚੱਲੇ ਜਾਣ ਤਾਂ ਉਨ੍ਹਾਂ ਨੂੰ ਜ਼ਿਆਦਾ ਫਾਇਦਾ ਹੋਵੇਗਾ। ਪਰ ਉਹ ਬਾਥਰੂਮ ‘ਚ ਨਹੀਂ ਗਏ ਅਤੇ ਉਨ੍ਹਾਂ ਨੂੰ ਅਗਲੇ 7 ਘੰਟੇ ਤੱਕ ਜਹਾਜ਼ ਦੇ ਪਿਛਲੇ ਹਿੱਸੇ ‘ਚ ਕੰਬਲ ਨਾਲ ਆਪਣੇ ਸਿਰ ਅਤੇ ਨੱਕ ਨੂੰ ਢੱਕ ਕੇ ਬਿਤਾਉਣੇ ਪਏ।

PunjabKesari

ਸ਼ਾਨੇਨ ਨੇ ਕਿਹਾ, ‘ਅਸੀਂ ਬਹੁਤ ਬੇਇੱਜ਼ਤੀ ਮਹਿਸੂਸ ਕੀਤੀ, ਇਹ ਬਹੁਤ ਹੀ ਗਲਤ ਡਰਾਉਣ ਵਾਲਾ ਹਾਦਸਾ ਹੈ। ਦਰਅਸਲ ਇਹ ਤਾਂ ਖੁਸ਼ੀ ਦਾ ਮੌਕਾ ਸੀ ਪਰ ਸ਼ੁਰੂ ‘ਚ ਹੀ ਸਾਡੀ ਛੁੱਟੀ ਬੇਕਾਰ ਹੋ ਗਈ।’ ਹਾਲਾਂਕਿ ਏਅਰਲਾਇੰਸ ਨੇ ਦਾਅਵਾ ਕੀਤਾ ਹੈ ਕਿ ਬੁਕਿੰਗ ਰਿਕਾਰਡ ‘ਚ ਐਲਰਜੀ ਜਾ ਕੋਈ ਜ਼ਿਕਰ ਨਹੀਂ ਹੈ ਅਤੇ ਉਹ ਅਖਰੋਟ ਮੁਕਤ ਉਡਾਣ ਦੀ ਗਾਰੰਟੀ ਨਹੀਂ ਦੇ ਸਕਦੀ।

Be the first to comment

Leave a Reply