ਬੀ. ਸੀ. ਸਰਕਾਰ ਨੇ ਸੂਬੇ ‘ਚ ਗੈਰ-ਜ਼ਰੂਰੀ ਯਾਤਰਾ ਨੂੰ ਦਿੱਤੀ ਇਜਾਜ਼ਤ

ਹੋਰਗਨ ਨੇ ਕਿਹਾ, “ਹਾਲਾਂਕਿ ਕੋਵਿਡ-19 ਦਾ ਖ਼ਤਰਾ ਅਤੇ ਜੋਖਮ ਖਤਮ ਨਹੀਂ ਹੋਏ ਹਨ, ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਵਿਚ ਕਾਫ਼ੀ ਭਰੋਸਾ ਹੈ ਅਤੇ ਅਸੀਂ ਅਜਿਹੇ ਢੰਗ ਨਾਲ ਕੰਮ ਕਰ ਰਹੇ ਹਾਂ ਜੋ ਸਾਨੂੰ ਅਗਲਾ ਕਦਮ ਚੁੱਕਣ ਦੇਵੇਗਾ।” ਹਾਲਾਂਕਿ, ਹੋਰਗਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਆਮ ਵਾਂਗ ਵਾਪਸੀ ਨਹੀਂ ਹੋਵੇਗੀ।

ਸੂਬੇ ਨੇ ਬੀ. ਸੀ. ਦੇ ਅੰਦਰ ਯਾਤਰਾ ਕਰਨ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ, ਜਿਸ ਵਿਚ ਦੋ ਮੀਟਰ ਦੀ ਭੌਤਿਕ (ਫਿਜੀਕਲ) ਦੂਰੀ ਦੀ ਪਾਲਣਾ ਕਰਨਾ ਵੀ ਸ਼ਾਮਲ ਹੈ। ਸੂਬੇ ਵਿਚ ਬਹੁਤ ਸਾਰੇ ਕਾਰੋਬਾਰ ਪਹਿਲਾਂ ਹੀ ਕੋਵਿਡ-19 ਸੁਰੱਖਿਆ ਯੋਜਨਾਵਾਂ ਦੇ ਨਾਲ ਸ਼ੁਰੂਆਤ ਕਰ ਚੁੱਕੇ ਹਨ। ਬੀ. ਸੀ. ਨੇ ਮਈ ਵਿਚ ਕਾਰੋਬਾਰਾਂ ਨੂੰ ਖੁੱਲ੍ਹਣ ਦੀ ਇਜਾਜ਼ਤ ਦਿੱਤੀ ਸੀ। ਹੋਰਗਨ ਅਤੇ ਸੂਬੇ ਦੀ ਸਿਹਤ ਅਧਿਕਾਰੀ ਡਾ. ਹੈਨਰੀ ਦੋਵਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਗਰਮੀਆਂ ਪਰਿਵਾਰਕ ਇਕੱਠ ਲਈ ਨਹੀਂ ਹੈ, ਕਿਉਂਕਿ 50 ਜਾਂ ਵੱਧ ਲੋਕਾਂ ਦੇ ਇਕੱਠ ਹੋਣ ‘ਤੇ ਪਾਬੰਦੀ ਅਜੇ ਵੀ ਲਾਗੂ ਹੈ।

Be the first to comment

Leave a Reply