ਬਰੈਂਪਟਨ ਸਾਊਥ ਤੋਂ ਐੱਮ. ਪੀ. ਪੀ. ਪ੍ਰਭਮੀਤ ਸਿੰਘ ਸਰਕਾਰੀਆ ਨਾਲ ਖਾਸ ਗੱਲਬਾਤ

ਬਰੈਂਪਟਨ — ਓਨਟਾਰੀਓ ਅਸੈਂਬਲੀ ਚੋਣਾਂ ‘ਚ ਪੋਗ੍ਰੈਸਿਵ ਕੰਜ਼ਰਵੇਟਿਵ ਪਾਰਟੀ (ਪੀ. ਸੀ.) ਨੇ ਪ੍ਰਧਾਨ ਮੰਤਰੀ ਟਰੂਡੋ ਦੀ ਲਿਬਰਲ ਅਤੇ ਜਗਮੀਤ ਦੀ ਐੱਨ. ਡੀ. ਪੀ. ਨੂੰ ਪਿੱਛੇ ਛੱਡਦਿਆ ਜਿੱਤ ਦਰਜ ਕੀਤੀ ਹੈ। 7 ਜੂਨ ‘ਚ ਹੋਈਆਂ ਅਸੈਂਬਲੀ ਚੋਣਾਂ ‘ਚ 7 ਪੰਜਾਬੀਆਂ ਨੇ ਵੀ ਮੱਲਾਂ ਮਾਰੀਆਂ ਹਨ। ਇਨ੍ਹਾਂ 7 ਪੰਜਾਬੀਆਂ ‘ਚ ਬਰੈਂਪਟਨ ਸਾਊਥ ਤੋਂ ਪ੍ਰਭਮੀਤ ਸਿੰਘ ਸਰਕਾਰੀਆ ਵੀ ਸ਼ਾਮਲ ਹਨ, ਜਿਨ੍ਹਾਂ ਨੇ ਪੀ. ਸੀ. ਪਾਰਟੀ ਵਲੋਂ ਚੋਣ ਲੜ ਕੇ ਐੱਮ. ਪੀ. ਪੀ. ਬਣ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਹੈ। ਸਰਕਾਰੀਆਂ ਨੇ ਜਗ ਬਾਣੀ ਦੇ ਨਰੇਸ਼ ਅਰੋੜਾ ਅਤੇ ਰਮਨਦੀਪ ਸਿੰਘ ਸੋਢੀ ਨੇ ਖਾਸ ਮੁਲਾਕਾਤ ਕੀਤੀ। ਜਿਸ ਦੌਰਾਨ ਸਰਕਾਰੀਆਂ ਨੇ ਆਪਣੇ ਹਲਕੇ ਨਾਲ ਜੁੜੇ ਹਰ ਮੁੱਦੇ ‘ਤੇ ਬੇਬਾਕੀ ਨਾਲ ਗੱਲਬਾਤ ਕੀਤੀ। ਪੇਸ਼ ਹੈ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :—

ਕਦੇ ਕੈਨੇਡਾ ਦੀ ਬੈਂਕ ‘ਚ ਕਰਦੇ ਸੀ ਕੰਮ ਅੱਜ ਬਰੈਂਪਟਨ ਵੈਸਟ ਤੋਂ ਐੱਮ. ਪੀ. ਪੀ.
ਕੈਨੇਡਾ ‘ਚ ਜਨਮੇ ਪ੍ਰਭਮੀਤ ਸਿੰਘ ਸਰਕਾਰੀਆ ਨੇ ਦੱਸਿਆ ਕਿ ਸ਼ੁਰੂਆਤ ‘ਚ ਉਹ ਕੈਨੇਡਾ ਦੀ ਇਕ ਬੈਂਕ ‘ਚ ਕੰਮ ਕਰਦੇ ਸਨ। ਜਿਸ ਤੋਂ ਬਾਅਦ ਉਹ ਵਕੀਲ ਵੀ ਰਹੇ। ਐੱਮ. ਪੀ. ਪੀ. ਦੇ ਕੰਮਾਂ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ, ਇਕ ਐੱਮ. ਪੀ. ਪੀ. ਦਾ ਕੰਮ ਹੈਲਥ ਕੇਅਰ ਅਤੇ ਪੜ੍ਹਾਈ ਦੀ ਸਪੈਡਿੰਗ, ਟੈਕਸਾਂ ਦੇ ਮੁੱਦੇ, ਸੜਕਾਂ, ਇਨਫਾਸਟਕਚਰ, ਯੂਨੀਵਰਸਿਟੀਆਂ ਬਣਾਉਣ ਅਤੇ ਫੰਡਿੰਗ ਦੇ ਬਾਰੇ ‘ਚ ਉਹ ਅਤੇ ਉਨ੍ਹਾਂ ਦੀ ਟੀਮ ਵਿਚਾਰ ਕਰਦੀ ਹੈ।

ਪੰਜਾਬ ਦੀ ਸਿਆਸਤ ਬਾਰੇ ਕੋਈ ਖਾਸ ਜਾਣਕਾਰੀ ਨਹੀਂ
ਪੰਜਾਬ ਦੀ ਸਿਆਸਤ ‘ਚ ਸੁਧਾਰ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੀ ਸਿਆਸਤ ਬਾਰੇ ਕੋਈ ਖਾਸ ਜਾਣਕਾਰੀ ਨਹੀਂ, ਕਿਉਂਕਿ ਉਨ੍ਹਾਂ ਦਾ ਜਨਮ ਕੈਨੇਡਾ ‘ਚ ਹੋਇਆ ਅਤੇ ਉਨ੍ਹਾਂ ਨੇ ਪੜਾਈ ‘ਚ ਕੈਨੇਡਾ ‘ਚ ਹੀ ਪੂਰੀ ਕੀਤੀ।

ਲਿਬਰਲ ਲੋਕਾਂ ਨੂੰ ਭੁੱਲੇ ਇਸ ਲਈ ਲੋਕਾਂ ਨੇ ਸਿਆਸਤ ਤੋਂ ਲਾਂਭੇ ਕਰ ਦਿੱਤੇ
ਐੱਮ. ਪੀ. ਪੀ. ਬਣਨ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਬਾਰੇ ਉਨ੍ਹਾਂ ਦਾਅਵਾ ਕੀਤਾ ਕਿ, ‘ਅਸੀਂ ਪਿਛਲੇ 15 ਸਾਲਾਂ ‘ਚ ਦੇਖਿਆ ਹੈ ਕਿ ਲਿਬਰਲ ਸਰਕਾਰ ਹੀ ਰਾਜ ਕਰ ਰਹੀ ਸੀ, ਪਰ ਇਹ ਸਰਕਾਰ ਲੋਕਾਂ ਨੂੰ ਭੁੱਲ ਗਈ ਸੀ। ਲਿਬਰਲ ‘ਤੇ ਨਿਸ਼ਾਨਾ ਵਿੰਨ੍ਹਿਦੇ ਹੋਏ ਉਨ੍ਹਾਂ ਕਿਹਾ ਕਿ, 7 ਜੂਨ ਨੂੰ ਲੋਕਾਂ ਨੇ ਇਕ ਅਜਿਹਾ ਫੈਸਲਾ ਕੀਤਾ, ਜਿਹੜੀ ਸਰਕਾਰ ਲੋਕਾਂ ਨੂੰ ਭੁੱਲ ਜਾਂਦੀ ਹੈ ਅਤੇ ਉਸ ਸਰਕਾਰ ਨੂੰ ਜਨਤਾ ਵੀ ਭੁੱਲ ਜਾਂਦੀ ਹੈ।

ਲੋਕਾਂ ਦੀ ਆਵਾਜ਼ ਕਿਊਨਜ਼ ਪਾਰਕ ਤਕ ਪਹੁੰਚਾਵਾਂਗਾ
ਬਤੌਰ ਐੱਮ. ਪੀ. ਪੀ. ਹੋਣ ਦੇ ਨਾਤੇ ਉਨ੍ਹਾਂ ਕਿਹਾ ਕਿ ਉਹ ਸਭ ਤੋਂ ਪਹਿਲਾਂ ਉਹ ਬਰੈਂਪਟਨ ਦੇ ਲੋਕਾਂ ਦੀ ਆਵਾਜ਼ ਕਿਊਨਜ਼ ਪਾਰਕ ਤੱਕ ਪਹੁੰਚਾਈ ਜਾਵੇ, ਸਥਾਨਕ ਲੋਕਾਂ ਦੇ ਟੈਕਸ ਘਟਾਉਣ, ਹੈਲਥ ਕੇਅਰ ‘ਚ ਵਧ ਸਹੂਲਤਾਂ ਪ੍ਰਦਾਨ ਕਰਨ ਅਤੇ ਇਨਫਾਸਟਕਚਰ ਬਾਰੇ ‘ਚ ਕੰਮ ਕਰਨਾ ਹੀ ਪਹਿਲ ਹੋਵੇਗੀ।

ਸਿਰਫ ਸਿੱਖੀ ਕਾਰਨ ਪੁੱਜਾ ਇਸ ਮੁਕਾਮ ‘ਤੇ
ਗੱਲਬਾਤ ਦੌਰਾਨ ਕੈਨੇਡਾ ‘ਚ ਕਿਸੇ ਵੀ ਤਰ੍ਹਾਂ ਦਾ ਨਸਲੀ ਵਿਤਕਰੇ ਬਾਰੇ ਉਨ੍ਹਾਂ ਕਿਹਾ ਕਿ, ਮੁਢਲੀ ਪੜ੍ਹਾਈ ਤੋਂ 8ਵੀਂ ਗ੍ਰੇਡ (ਜਮਾਤ) ਤਕ ਮੈਂ ਇਕੱਲਾ ਹੀ ਸਿੱਖ ਸੀ, ਵਾਹਿਗੁਰੂ ਦੀ ਕਿਰਪਾ ਨਾਲ ਮੇਰੇ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਹੋਇਆ ਤੇ ਨਾ ਹੀ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਪੜਾਈ ਕਰਨ ਤੋਂ ਲੈ ਕੇ ਕੈਨੇਡਾ ਦੀ ਇਕ ਮੁੱਖ ਬੈਂਕ ‘ਚ ਕੰਮ ਕਰਦਿਆ ਵੀ ਮੈਂ ਹੀ ਇਕੱਲਾ ਦਸਤਾਰਧਾਰੀ ਸਿੱਖ ਸੀ ਅਤੇ ਸਿਆਸਤ ‘ਚ ਹੁਣ ਓਨਟਾਰੀਓ ਪੀ. ਸੀ. ‘ਚ ਮੈਂ ਇਕੱਲਾ ਹੀ ਦਸਤਾਰਧਾਰੀ ਹਾਂ, ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ। ਹੁਣ ਮੈਂ ਜਿੱਥੇ ਵੀ ਖੜ੍ਹਾ ਹਾਂ ਜਾਂ ਜੋ ਵੀ ਕੁਝ ਹਾਂ ਉਹ ਮੈਂ ਸਿਰਫ ਆਪਣੀ ਸਿੱਖੀ ਕਰਕੇ ਇੱਥੇ ਪਹੁੰਚਿਆ।

ਸਿੱਖਾਂ ਨੇ ਦਿੱਤੀਆਂ ਕੈਨੇਡਾ ਲਈ ਸ਼ਹੀਦੀਆਂ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿੱਖਾਂ ਪ੍ਰਤੀ ਰਵੱਈਆ ਬਾਰੇ ਪੁੱਛਦੇ ਹੋਏ ਉਨ੍ਹਾਂ ਨੇ ਕਿਹਾ ਇਕ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਸਰਕਾਰ ‘ਚ 4 ਸਿੱਖ ਮੰਤਰੀ ਹਨ। ਕੈਨੇਡਾ ‘ਚ ਸਿੱਖਾਂ ਦੀ ਹਿੱਸੇਦਾਰੀ ਬਾਰੇ ਪ੍ਰਭਮੀਤ ਨੇ ਦੱਸਿਆ ਕਿ ਸਿੱਖਾਂ ਨੇ ਵਰਲਡ ਵਾਰ-1 ਅਤੇ ਵਰਲਡ ਵਾਰ-2 ‘ਚ ਵੀ ਕੈਨੇਡਾ ਲਈ ਸ਼ਹੀਦੀਆਂ ਦਿੱਤੀਆਂ। ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਅੱਜ ਇੱਥੇ ਰਹਿ ਕੇ ਕੈਨੇਡਾ ਲਈ ਹਿੱਸੇਦਾਰੀ ਪਾ ਸਕਦੇ ਹਾਂ।

Be the first to comment

Leave a Reply