ਬਜਰੰਗ ਦਲ ਦੇ ਮੈਬਰਾਂ ਨੇ ਮੁਸਲਿਮ ਔਰਤ ਦੀਆਂ ਵੱਡੀਆਂ ਉਂਗਲੀਆਂ

ਅਹਿਮਦਾਬਾਦ:ਗੁਜਰਾਤ ਦੇ ਗਾਂਧੀਨਗਰ ‘ਚ ਬਜਰੰਗ ਦਲ ਦੇ ਨੌਜਵਾਨਾਂ ‘ਤੇ ਇਕ ਮੁਸਲਿਮ ਮਹਿਲਾ ਦੀਆਂ ਉਂਗਲੀਆਂ ਵੱਡਣ ਦਾ ਦੋਸ਼ ਹੈ। ਮਿਲੀ ਖ਼ਬਰ ਅਨੁਸਾਰ, ਜ਼ਿਲੇ ਦੇ ਛਤਰਾਲ ਟਾਊਨ ‘ਚ ਹਿੰਦੂ ਰਾਈਟ ਵਿੰਗ ਦੇ ਲੋਕਾਂ ਨੇ ਉਨ੍ਹਾਂ ਨੂੰ ਘਰੋਂ ਨਾ ਨਿਕਲਣ ਦਾ ਫੁਰਮਾਨ ਜਾਰੀ ਕੀਤਾ ਸੀ। ਇਸ ਦੇ ਬਾਵਜੂਦ ਵੀ ਘਰ ਤੋਂ ਬਾਹਰ ਆਉਣ ‘ਤੇ ਉਨ੍ਹਾਂ ਕਾਰਜਕਰਤਾਵਾਂ ਨੇ ਮਹਿਲਾ ਨਾਲ ਇਹ ਬੇਰਹਮੀ ਦਿਖਾਈ। ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਮਹਿਲਾ ਦੇ ਬੇਟੇ ਦਾ ਵੀ ਹੱਥ ਤੋੜ ਦਿੱਤਾ।
52 ਸਾਲ ਦੀ ਰੋਸ਼ਨਬੀਬੀ ਸੈਯਦ ਦੀ ਬਹੁਤ ਹੀ ਬੇਰਹਮੀ ਨਾਲ ਸੱਜੇ ਹੱਥ ਦਾ ਅੰਗੂਠਾ, ਅਨਾਮਿਕਾ ਅਤੇ ਵਿਚਕਾਰਲੀ ਉਂਗਲੀ ਵੱਡ ਦਿੱਤੀ ਗਈ। ਉਨ੍ਹਾਂ ਦੇ ਬੇਟੇ 32 ਸਾਲਾਂ ਬੇਟੇ ਫਰਜਾਨ ਦੇ ਹੱਥ ਅਤੇ ਖੋਪੜੀ ‘ਚ ਫਰੈਕਚਰ ਹੈ। ਦੋਵੇਂ ਪੀੜਤਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਮਿਲੀ ਜਾਣਕਾਰੀ ‘ਚ ਬੀਤੇ 6 ਦਸੰਬਰ, 1992 ਬਾਬਰੀ ਵਿਧਵੰਸ ਨੂੰ ਲੈ ਕੇ ਮੁਸਲਿਮ ਦਬਦਬਾ ਇਲਾਕਿਆਂ ਵੱਲੋਂ ਇਕ ਜਲੂਸ ਕੱੱਢਿਆ ਸੀ। ਐਤਵਾਰ ਰਾਤ ਵੀ ਇਥੇ ਲੜਾਈ ਹੋਣ ਤੋਂ ਬਾਅਦ ਤਨਾਅ ਵਧਿਆ।
ਰੋਸ਼ਨਬੀਬੀ ਦੇ ਭਤੀਜੇ ਅਸਲਮ ਸੈਯਦ ਨੇ ਦੱਸਿਆ, ਸੈਯਦ ਅਤੇ ਬੇਟੇ ਨੂੰ ਉਨ੍ਹਾਂ ਦੇ ਇਲਾਕੇ ਤੋਂ ਬਾਹਰ ਨਹੀਂ ਜਾਣ ਦੀ ਚਿਤਾਵਨੀ ਦਿੱਤੀ ਗਈ ਸੀ। ਜਦੋਂ ਉਹ ਆਪਣੇ ਮਵੇਸ਼ੀਆਂ ਨੂੰ ਚਰਾਉਣ ਲਈ ਬਾਹਰ ਲੈ ਕੇ ਗਏ ਤਾਂ ਬਜਰੰਗ ਦਲ ਦੇ ਕੁਝ ਮੈਂਬਰਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।‘’ ਰੋਸ਼ਨਬੀਬੀ ਦੀ ਹਾਲਤ ਇੰਨੀ ਗੰਭੀਰ ਸੀ ਕਿ ਉਨ੍ਹਾਂ ਨੂੰ ਸਰਜਰੀ ਕਰਵਾਉਣ ਪਈ।ਇਕ ਕਾਰਜਕਰਤਾ ਸ਼ਰੀਫ ਮਲਿਕ ਨੇ ਦੱਸਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਮਾਂ-ਬੇਟੇ ‘ਤੇ ਹਮਲੇ ਕੀਤਾ ਹੈ ਉਹ ਪਹਿਲਾਂ ਵੀ ਹਿੰਸਾ ਦੀਆਂ ਘਟਨਾਵਾਂ ‘ਚ ਸ਼ਾਮਲ ਰਹੇ ਹਨ ਅਤੇ ਬਜਰੰਗ ਦਲ ਦੇ ਮੈਂਬਰ ਹਨ।

Be the first to comment

Leave a Reply