ਪੰਜਾਬ ਦੇ ਪਹਿਲਵਾਨਾਂ ਨੇ ਵਿਖਾਇਆ ਜ਼ੋਰ ; 2 ਸੋਨ ਸਮੇਤ 4 ਤਮਗੇ ਜਿੱਤੇ

ਤਿੰਨ ਦਿਨਾਂ ਟਾਟਾ ਮੋਟਰਜ਼ ਸੀਨੀਅਰ ਕੌਮੀ ਚੈਂਪੀਅਨਸ਼ਿਪ ਐਤਵਾਰ ਨੂੰ ਸਮਾਪਤ ਹੋ ਗਈ। ਅੰਤਮ ਦਿਨ ਗ੍ਰੀਕੋ ਰੋਮਨ ਸਟਾਈਲ ਮੁਕਾਬਲੇ ਹੋਏ। ਇਸ ‘ਚ ਪੰਜਾਬ ਦੇ ਖਿਡਾਰੀਆਂ ਨੇ ਭਾਰਤ ਦੀ ਸਾਖ ਬਚਾ ਲਈ। ਪੰਜਾਬ ਦੇ ਪਹਿਲਵਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਸੋਨੇ ਅਤੇ 2 ਕਾਂਸੀ ਦੇ ਤਮਗੇ ਜਿੱਤ ਕੇ ਓਵਰਆਲ ਚੈਂਪੀਅਨਸ਼ਿਪ ‘ਚ ਤੀਜਾ ਸਥਾਨ ਹਾਸਲ ਕੀਤਾ।

 

ਗ੍ਰੀਕੋ ਰੋਮਨ ਸਟਾਈਲ ‘ਚ ਪੰਜਾਬ ਦੀ ਟੀਮ ਵਿੱਚ ਮਨੋਹਰ ਸਿੰਘ, ਆਕਾਸ਼, ਹਨੀਪਾਲ, ਯੰਗਦੀਪ ਸਿੰਘ, ਅਦਿਤਿਆ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਪ੍ਰਭਪਾਲ ਸਿੰਘ, ਮਨਦੀਪ ਸਿੰਘ, ਮਨਵੀਰ ਸਿੰਘ ਸ਼ਾਮਲ ਸਨ। ਇਨ੍ਹਾਂ ‘ਚੋਂ ਗੁਰਪ੍ਰੀਤ ਤੇ ਹਰਪ੍ਰੀਤ ਨੇ ਸੋਨ ਤਮਗੇ ਅਤੇ ਮਨਵੀਰ ਸਿੰਘ ਤੇ ਪ੍ਰਭਪਾਲ ਸਿੰਘ ਨੇ ਕਾਂਸੀ ਦੇ ਤਮਗੇ ਜਿੱਤੇ। ਉੱਥੇ ਫ੍ਰੀ ਸਟਾਈਲ ਮਰਦ ਤੇ ਮਹਿਲਾ ਵਰਗ ਦੇ ਮੁਕਾਬਲੇ ‘ਚ ਪਹਿਲਵਾਨਾਂ ਦਾ ਪ੍ਰਦਰਸ਼ਨ ਸੰਤੋਸ਼ਜਨਕ ਰਿਹਾ ਸੀ। ਮਹਿਲਾ ਵਰਗ ਟੀਮ ਨੇ ਇੱਕ ਸੋਨ ਅਤੇ ਇੱਕ ਕਾਂਸੀ ਦਾ ਤਮਗਾ ਜਿੱਤਿਆ। ਮਰਦ ਵਰਗ ‘ਚ ਸਿਰਫ ਇੱਕ ਸੋਨ ਤਮਗਾ ਪੰਜਾਬ ਨੂੰ ਮਿਲਿਆ।
ਪੰਜਾਬ ਕੁਸ਼ਤੀ ਐਸੋਸੀਏਸ਼ਨ ਦੇ ਪ੍ਰਧਾਨ ਪਦਮਸ੍ਰੀ ਕਰਤਾਰ ਸਿੰਘ ਨੇ ਕਿਹਾ ਕਿ ਗ੍ਰੀਕੋ ਰੋਮਨ ਕੁਸ਼ਤੀ ਸਟਾਈਲ ਮੁਕਾਬਲੇ ‘ਚ ਪੰਜਾਬ ਦੇ ਪਹਿਲਵਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੋ ਸੋਨ ਅਤੇ ਦੋ ਕਾਂਸੀ ਤਮਗੇ ਜਿੱਤ ਕੇ ਤੀਜੇ ਸਥਾਨ ਪ੍ਰਾਪਤ ਕੀਤਾ। ਜੇ ਪੰਜਾਬ ਸਰਕਾਰ ਖਿਡਾਰੀਆਂ ਨੂੰ ਵਧੀਆ ਸਹੂਲਤਾਂ ਉਪਲੱਬਧ ਕਰਵਾਏ ਤਾਂ ਇਹ ਗੁਆਂਢੀ ਸੂਬੇ ਦੇ ਪਹਿਲਵਾਨਾਂ ਨੂੰ ਆਸਾਨੀ ਨਾਲ ਟੱਕਰ ਦੇ ਸਕਦੇ ਹਨ।

Capt.Amarinder Singh
@capt_amarinder

Congratulations to for winning Gold in the men’s individual triathlon event at the underway in Nepal. Good start with India winning one gold, two silver, and one bronze. My best wishes to all players!

View image on Twitter

Be the first to comment

Leave a Reply