ਪ੍ਰੋ ਵਿਰਦੀ ਦੇ ਨਾਵਲ ‘ਤੇ ਪੰਜਾਬੀ ਯੁਨੀਵਰਸਿਟੀ ਵਿਚ ਪੇਪਰ ਲਿਖਿਆ ਗਿਆ

ਪੜ੍ਹਾਈ ਦੇ ਕਿਸੇ ਇਕ ਖੇਤਰ ਵਿਚ ਉੱਚ ਸਿੱਖਿਆ ਪ੍ਰਾਪਤ ਕਰ ਸਬੰਧਤ ਵਿਸ਼ੇ ਵਿਚ ਹੋਰ ਗਿਆਨ ਵਧਾਉ ਅਤੇ ਕਾਮਯਾਬ ਕਿਤਾਬਾਂ ਲਿਖਣਾ ਇਕ ਬੜੀ ਵੱਡੀ ਪ੍ਰਾਪਤੀ ਹੈ। ਪਰ ਆਪਣੇ ਖੇਤਰ ਦੇ ਤੋਂ ਹੱਟ ਕੇ ਹੋਰ ਖੇਤਰ ਵਿਚ ਅਜਿਹੀਆਂ ਕਿਤਾਬਾਂ ਲਿਖਣਾ ਇਕ ਵਿਲੱਖਣ ਕੰਮ ਹੈ। ਅਜਿਹੀ ਮਿਸਾਲ ਪ੍ਰੋ ਵਿਰਦੀ ਹੁਰਾਂ ਨੇ ਆਪਣਾ ਪਲੇਠਾ ਪੰਜਾਬੀ ਨਾਵਲ ‘ਆਈ ਕੈਨੇਡਾ ਵਿਆਹੀ’ ਲਿਖ ਕੇ ਕਾਇਮ ਕੀਤੀ ਹੈ। ਪੰਜਾਬੀ ਯੂਨੀਵਰਸਿਟੀ ਵਿਚ ਐਮ &ਿਲ ਦੇ ਇਕ ਵਿਦਿਆਰਥੀ ਦੁਆਰਾ ਇਸ ਨਾਵਲ ‘ਤੇ ਪੇਪਰ ਲਿਖਿਆ ਗਿਆ ਹੈ ਜੋ ਕਿ 19 ਮਈ ਨੂੰ ਯੂਨੀਵਰਸਿਟੀ ਵਿਚ ਪੜ੍ਹਿਆ ਜਾਵੇਗਾ। ਇਹ ਜਾਣਕਾਰੀ ਪਟਿਆਲਾ ਯੂਨੀਵਰਸਿਟੀ ਦੇਂ ਡਾæ ਸਤੀਸ਼ ਵਰਮਾ ਦੁਆਰਾ ਦਿੱਤੀ ਗਈ ਹੈ।

ਪ੍ਰੋæ ਵਿਰਦੀ ਹੁਰਾਂ ਨੇ ਇਸ ਨਾਵਲ ਨੂੰ ਛਪਵਾਉਣ ਤੋਂ ਪਹਿਲਾਂ ਕੈਨੇਡਾ ਦੇ ਵਿਦਵਾਨ ਲੇਖਕਾਂ ਤੋਂ ਇਸ ਬਾਰੇ ਟਿੱਪਣੀਆਂ ਲੈਕੇ ਇਸ ਨੂੰ ਨਿਖਾਰਿਆ। ਪ੍ਰੋæ ਵਿਰਦੀ ਵਿਸ਼ੇਸ਼ ਕਰ ਕੇ ਡਾæਸਤੀਸ਼ ਵਰਮਾ ਅਤੇ ਮੋਹਣ ਗਿੱਲ ਜੀ ਦੇ ਬਹੁੱਤ ਧੰਨਵਾਦੀ ਹਨ ਜਿਨ੍ਹਾਂ ਨੇ ਬਹੁਤ ਰੁਚੀ ਲੈ ਕੇ ਇਸ ਨਾਵਲ ‘ਤੇ ਕੰਮ ਕੀਤਾ। ਇਸ ਨਾਵਲ ਨੂੰ ਮਾਈ ਐ& ਐੱਮ ਰੇਡੀਓ ‘ਤੇ ਰੂਪ ਕੌਰ ਦੁਆਰਾ ਨਾਟਕੀ ਕਰਨ ਰੂਪ ਵਿਚ ਕਿਸ਼ਤਾਂ ਰਾਹੀਂ ਪੇਸ਼ ਕਰ ਕੇ ਪੰਜਾਬੀ ਸਰੋਤਿਆਂ ਦਾ ਮਨ ਮੋਹ ਲਿਆ। ਇਸ ਨਾਵਲ ਲਈ ਪ੍ਰੋæ ਵਿਰਦੀ ਨੂੰ ਅਨੇਕ ਵਿਦਵਾਨਾਂ ^ਾਸ ਕਰ ਕੇ ਹਰਭਜਨ ਸਿੰਘ ਮਾਂਗਟ, ਜਰਨੈਲ ਸੇਖਾ, ਮਨਜੀਤ ਕੌਰ ਕੰਗ, ਗੁਰਬਾਜ ਬਰਾੜ, ਮੋਤਾ ਸਿੰਘ ਝੀਤਾ, ਹਰਪ੍ਰੀਤ ਸਿੰਘ, ਦਰਸ਼ਨ ਸੰਘਾ, ਜੀਵਨ ਸਿੰਘ ਰਾਮਪੁਰੀ, ਵਾਈਟ ਹਿਲ ਪ੍ਰੋਡਕਸ਼ਨ ਦੇ ਦਵਿਂਦਰ ਢਿਲੋਂ, ਮੀਰਾਂ ਵਿਰਕ, ਜਸਬੀਰ ਗੁਣਾਚੌਰੀਆ, ਗੁਰਚਰਨ ਟੱਲੇਵਾਲੀਆ, ਕੇ ਐੱਸ ਘੁੱਮਣ, ਬੀ ਕੇ ਰੱਖੜਾ, ਲੱਖਾ ਸਿੱਧਵਾਂ, ਵਿਨੈ ਸ਼ਰਮਾਂ ਅਤੇ ਕਈ ਹੋਰਾਂ ਨੇ ਵਿਸ਼ੇਸ਼ ਮੁਬਾਰਕਾਂ ਦਿੱਤੀਆਂ। ਆਪਣੇ ਪਹਿਲੇ ਹੀ ਪੰਜਾਬੀ ਨਾਵਲ ਤੋਂ ਐਨੀਆਂ ਉਚਾਈਆਂ ਹਾਸਲ ਕਰਨ ਵਾਲੇ ਇਸ ਲੇਖਕ ਤੋਂ ਉਮੀਦ ਕਰਦੇ ਹਾਂ ਕਿ ਉਹ ਅੰਗਰੇਜ਼ੀ ਸਿਖਾਉਣ ਦੇ ਨਾਲ-ਨਾਲ ਆਪਣੀ ਮਾਂ ਬੋਲੀ ਪੰਜਾਬੀ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣਗੇ।

ਤਸਵੀਰ ਵਿਚ ਪਿਛਲੇ ਸਾਲ 7 ਨਵੰਬਰ 2015 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਪ੍ਰੋæ ਅਵਤਾਰ ਸਿੰਘ ਵਿਰਦੀ ਹੁਰਾਂ ਦਾ ਭਾਰਤ ਤੋਂ ਕੈਨੇਡਾ ਆਈ ਇਕ ਕੁੜੀ ਦੀ ਕਾਲਪਨਿਕ ਕਹਾਣੀ ‘ਤੇ ਅਧਾਰਿਤ ਇਕ ਉੱਚ ਮਿਆਰ ਦਾ ਨਾਵਲ ‘ਆਈ ਕੈਨੇਡਾ ਵਿਆਹੀ’ ਲਿਖਣ ‘ਤੇ ਡਾæ ਸਤੀਸ਼ ਵਰਮਾ ਆਪਣੇ ਹੋਰ ਸਹਿਯੋਗੀ ਪ੍ਰੋ&ੈਸਰਾਂ ਅਤੇ ਸਟਾ& ਮੈਂਬਰਾਂ ਨਾਲ ਵਿਖਾਈ ਦੇ ਰਹੇ ਹਨ।

Be the first to comment

Leave a Reply