ਪੁਲਸ ਵਾਲੇ ਦੱਸ ਕੇ ਡੇਰੇ ਵਿੱਚ ਵੜੇ, ਸੇਵਾਦਾਰਾਂ ਨੂੰ ਬੰਦੀ ਬਣਾ ਕੇ 1.50 ਲੱਖ ਲੁੱਟੇ

ਲੁਧਿਆਣਾ- ਕਿਲ੍ਹਾ ਰਾਏਪੁਰ ਦੇ ਇੱਕ ਡੇਰੇ ਵਿੱਚ ਆਪਣੇ ਆਪ ਨੂੰ ਪੁਲਸ ਵਾਲੇ ਦੱਸ ਕੇ ਅੱਧਾ ਦਰਜਨ ਹਥਿਆਰਬੰਦ ਨਕਾਬਪੋਸ਼ ਲੁਟੇਰੇ ਅੰਦਰ ਵੜ ਗਏ ਅਤੇ ਡੇਰੇ ਵਿੱਚ ਸੁੱਤੇ ਸਾਰੇ ਸੇਵਾਦਾਰਾਂ ਨੂੰ ਬੰਦੀ ਬਣਾ ਲਿਆ ਅਤੇ ਸਾਰਿਆਂ ਦੇ ਮੋਬਾਈਲ ਫੋਨ ਖੋਹ ਲਏ। ਇਸ ਪਿੱਛੋਂ ਡੇਰਾ ਮੁਖੀ ਦੇ ਕਮਰੇ ਦੀ ਅਲਮਾਰੀ ਵਿੱਚ ਪਏ 1.50 ਲੱਖ ਰੁਪਏ ਲੁੱਟ ਲਏ। ਜਦ ਮੁੱਖ ਸੇਵਾਦਾਰ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ਦੀ ਕੁੱਟਮਾਰ ਕੀਤੀ। ਇਸ ਪਿੱਛੋਂ ਸਾਰੇ ਸੇਵਾਦਾਰਾਂ ਨੂੰ ਕਮਰੇ ਵਿੱਚ ਬੰਦ ਕਰ ਕੇ ਬਾਹਰੋਂ ਕੁੰਡੀ ਲਾ ਕੇ ਲੁਟੇਰੇ ਖਿਸਕ ਗਏ।

Be the first to comment

Leave a Reply