ਪਾਕਿਸਤਾਨ ’ਚ ਖੁਦਾਈ ਦੌਰਾਨ ਮਿਲੇ ਹਜ਼ਾਰਾਂ ਸਾਲ ਪੁਰਾਣੇ ਹਿੰਦੂ ਮੰਦਰ

ਪੁਰਾਤੱਤਵ ਵਿਗਿਆਨੀਆਂ ਨੇ ਪਾਕਿਸਤਾਨ ਚ ਇਕ ਤਿੰਨ ਹਜ਼ਾਰ ਸਾਲ ਪੁਰਾਣੇ ਸ਼ਹਿਰ ਦੀ ਖੋਜ ਕੀਤੀ ਹੈ। ਇਸ ਸ਼ਹਿਰ ਚ ਹਿੰਦੂ ਮੰਦਰਾਂ ਦੇ ਸਬੂਤ ਵੀ ਮਿਲੇ ਹਨ। ਇਟਲੀ ਅਤੇ ਪਾਕਿਸਤਾਨ ਦੇ ਪੁਰਾਤੱਤਵ-ਵਿਗਿਆਨੀਆਂ ਦੁਆਰਾ ਸਾਂਝੇ ਖੁਦਾਈ ਕਰਕੇ ਉੱਤਰ ਪੱਛਮੀ ਪਾਕਿਸਤਾਨ ਚ ਇਕ ਤਿੰਨ ਹਜ਼ਾਰ ਸਾਲ ਪੁਰਾਣੇ ਸ਼ਹਿਰ ਦੀ ਖੋਜ ਕੀਤੀ ਗਈ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਖੁਦਾਈ ਚ ਮਿਲੇ ਸ਼ਹਿਰ ਦੀਆਂ ਬਚੀਆਂ ਤਸਵੀਰਾਂ ਸਿਕੰਦਰ ਦੇ ਯੁੱਗ ਨਾਲ ਸਬੰਧਤ ਹਨ। ਖੈਬਰ ਪਖਤੂਨਖਵਾ ਸੂਬੇ ਦੇ ਸਵਾਤ ਜ਼ਿਲ੍ਹੇ ਦੀ ਬਰੀਕੋਟ ਤਹਿਸੀਲ ਚ ਲੱਭੇ ਗਏ ਇਸ ਸ਼ਹਿਰ ਦਾ ਨਾਮ ਬਜੀਰਾ ਹੈ। ਧਿਆਨਯੋਗ ਹੈ ਕਿ ਇਸ ਸੂਬੇ ਦੀ ਖੁਦਾਈ ਦੌਰਾਨ ਪੰਜ ਹਜ਼ਾਰ ਸਾਲ ਪੁਰਾਣੇ ਸਭਿਅਤਾ ਦੇ ਅਵਸ਼ੇਸ਼ ਪਹਿਲਾਂ ਵੀ ਮਿਲਦੇ ਰਹੇ ਹਨ। ਨਵੀਂ ਖੋਜ ਚ ਤਤਕਾਲੀਨ ਹਿੰਦੂ ਮੰਦਰਾਂ, ਸਿੱਕੇ, ਸਟੂਪਾਂ, ਭਾਂਡਿਆਂ ਅਤੇ ਹਥਿਆਰਾਂ ਦੇ ਸਬੂਤ ਮਿਲੇ ਹਨ। ਪੁਰਾਤੱਤਵ ਵਿਗਿਆਨੀਆਂ ਦਾ ਮੰਨਣਾ ਹੈ ਕਿ ਸਿਕੰਦਰ 326 ਇਸਵੀ ਚ ਆਪਣੀ ਫੌਜ ਨਾਲ ਇਥੇ ਆਇਆ ਸੀ ਤੇ ਉਸ ਨੇ ਓਡੀਗਰਾਮ ਖੇਤਰ ਚ ਆਪਣੇ ਵਿਰੋਧੀਆਂ ਨੂੰ ਹਰਾਉਣ ਤੋਂ ਬਾਅਦ ਬਜੀਰਾ ਸ਼ਹਿਰ ਅਤੇ ਇਕ ਕਿਲ੍ਹੇ ਦੀ ਸਥਾਪਨਾ ਕੀਤੀ ਸੀ। ਮਾਹਰਾਂ ਨੂੰ ਸਿਕੰਦਰ ਦੇ ਸ਼ਹਿਰ ਆਉਣ ਤੋਂ ਵੀ ਪਹਿਲਾਂ ਦੇ ਆਬਾਦੀ ਦੇ ਸਬੂਤ ਮਿਲੇ ਹਨ। ਸਿਕੰਦਰ ਤੋਂ ਪਹਿਲਾਂ ਇਸ ਸ਼ਹਿਰ ਚ ਭਾਰਤੀ-ਯੂਨਾਨੀ, ਬੋਧੀ, ਹਿੰਦੂ ਸ਼ਾਹੀ ਭਾਈਚਾਰੇ ਦੇ ਲੋਕ ਰਹਿੰਦੇ ਸਨ।

Be the first to comment

Leave a Reply