ਦੁਨੀਆ ਦੇ ਸਭ ਤੋਂ ਜ਼ਿਆਦਾ ਟ੍ਰੈਫਿਕ ਵਾਲੇ 403 ਸ਼ਹਿਰਾਂ ਵਿਚ ਮੁੰਬਈ ਨੰਬਰ 1, ਦਿੱਲੀ ਚੌਥੇ ਸਥਾਨ ‘ਤੇ

ਨਵੀਂ ਦਿੱਲੀ-ਮੁੰਬਈ ਦੁਨੀਆ ਦਾ ਸਭ ਤੋਂ ਜ਼ਿਆਦਾ ਟ੍ਰੈਫਿਕ ਦਬਾਅ ਝੱਲਣ ਵਾਲਾ ਸ਼ਹਿਰ ਹੈ। ਇਹ ਗੱਲ 56 ਦੇਸ਼ਾਂ ਦੇ 403 ਸ਼ਹਿਰਾਂ ਦੇ ਟ੍ਰੈਫਿਕ ਅਤੇ ਭੀੜ-ਭਾੜ ‘ਤੇ ਤਿਆਰ ਕੀਤੀ ਗਈ ਰਿਪੋਰਟ ਵਿਚ ਸਾਹਮਣੇ ਆਈ।ਮੁੰਬਈ ਵਿਚ ਕੰਮ ਦੇ ਸਮੇਂ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਵਿਚ 65 ਫ਼ੀਸਦੀ ਜ਼ਿਆਦਾ ਸਮਾਂ ਲੱਗਦਾ ਹੈ।ਇਸ ਸੂੂਚੀ ਵਿਚ 58 ਫ਼ੀਸਦੀ ਨਾਲ ਦਿੱਲੀ ਚੌਥੇ ਸਥਾਨ ‘ਤੇ ਹੈ।ਇਹ ਰਿਪੋਰਟ ਲੋਕੇਸ਼ਨ ਟੈਕਨਾਲੋਜੀ ਕੰਪਨੀ ਟਾਮਟਾਮ ਨੇ ਤਿਆਰ ਕੀਤੀ ਹੈ, ਜੋ ਐਪਲ ਅਤੇ ਓਬਰ ਲਈ ਨਕਸ਼ੇ ਤਿਆਰ ਕਰਦੀ ਹੈ।ਰਿਪੋਰਟ ਮੁਤਾਬਿਕ ਟ੍ਰੈਫਿਕ ਦਬਾਅ ਦੇ ਮਾਮਲੇ ਵਿਚ ਕੋਲੰਬੀਆ ਦੀ ਰਾਜਧਾਨੀ ਬੋਗੋਟਾ 63 ਫ਼ੀਸਦੀ ਨਾਲ ਦੂਸਰੇ ਅਤੇ ਪੇਰੂ ਦੀ ਰਾਜਧਾਨੀ ਲੀਮਾ 58 ਫ਼ੀਸਦੀ ਨਾਲ ਤੀਸਰੇ ਅਤੇ ਰੂਸ ਦੀ ਰਾਜਧਾਨੀ ਮਾਸਕੋ 56 ਫ਼ੀਸਦੀ ਨਾਲ ਪੰਜਵੇਂ ਸਥਾਨ ‘ਤੇ ਹੈ।ਕੰਪਨੀ ਨੇ ਇਹ ਰਿਪੋਰਟ ਸਭ ਤੋਂ ਜ਼ਿਆਦਾ ਟ੍ਰੈਫਿਕ ਦੌਰਾਨ ਲੋਕਾਂ ਨੂੰ ਕਿੰਨਾ ਵਧੇਰੇ ਸਮਾਂ ਲੱਗਦਾ ਹੈ, ਉਸ ਦੇ ਆਧਾਰ ‘ਤੇ ਤਿਆਰ ਕੀਤੀ ਹੈ।ਟਾਮਟਾਮ ਦੇ ਜਨਰਲ ਮੈਨੇਜਰ ਬਾਰਬਾਰਾ ਬੇਲੀਪੀਯਰੋ ਨੇ ਕਿਹਾ ਕਿ ਮੁੰਬਈ ਵਿਚ ਔਸਤਨ 500 ਕਾਰਾਂ ਪ੍ਰਤੀ ਕਿਲੋਮੀਟਰ ਚਲਦੀਆਂ ਹਨ।ਇਹ ਦਿੱਲੀ ਨਾਲੋਂ ਕਾਫ਼ੀ ਜ਼ਿਆਦਾ ਹੈ।

Be the first to comment

Leave a Reply