ਦਲਿਤ ਨੇ ਕੀਤਾ ਰੇਪ ਤਾਂ ਪੰਚਾਂ ਨੇ ਪੀੜਤਾ ਨੂੰ ਦੱਸਿਆ ਅਸ਼ੁੱਧ, ਸੁਣਾਇਆ ਇਹ ਫਰਮਾਨ

ਰਾਜਗੜ੍ਹ— ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲੇ ਤੋਂ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਬੱਚੀ ਨਾਲ ਦਲਿਤ ਨੌਜਵਾਨ ਨੇ ਰੇਪ ਕੀਤਾ ਸੀ। ਹੁਣ ਇਸ ਮਾਮਲੇ ‘ਚ ਪੰਚਾਇਤ ਨੇ ਤੁਗਲਕੀ ਫਰਮਾਨ ਸੁਣਾਇਆ ਹੈ। ਪੰਚਾਇਤ ਦਾ ਕਹਿਣਾ ਹੈ ਕਿ ਰੇਪ ਕਰਨ ਵਾਲਾ ਦੋਸ਼ੀ ਦਲਿਤ ਜਾਤੀ ਦਾ ਸੀ, ਇਸ ਲਈ ਬੱਚੀ ਦਾ ਪਰਿਵਾਰ ਅਛੂਤ ਹੋ ਗਿਆ ਹੈ। ਬੱਚੀ ਦੇ ਸ਼ੁੱਧੀਕਰਨ ਲਈ ਪੀੜਤ ਪਰਿਵਾਰ ਨੂੰ ਭੰਡਾਰਾ ਕਰਵਾਉਣ ਦਾ ਫਰਮਾਨ ਸੁਣਾਇਆ ਗਿਆ ਹੈ। ਇਹ ਮਾਮਲਾ ਜ਼ਿਲੇ ਦੇ ਨਰਸਿੰਘਗੜ੍ਹ ਇਲਾਕੇ ਦਾ ਹੈ। ਪੰਚਾਂ ਦਾ ਫਰਮਾਨ ਪੂਰਾ ਨਾ ਕਰ ਪਾਉਣ ਵਾਲੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ। ਡੂੰਗਰਪੁਰਾ ਪਿੰਡ ‘ਚ ਇਸ ਸਾਲ ਮਾਰਚ ‘ਚ 17 ਸਾਲਾ ਨਾਬਾਲਗ ਨਾਲ ਪਿੰਡ ਦੇ ਨੌਜਵਾਨ ਸਿਆਰਾਮ ਨੇ ਰੇਪ ਕੀਤਾ ਸੀ। ਇਸ ਮਾਮਲੇ ਦੇ ਪੀੜਤ ਪਰਿਵਾਰ ਨੇ ਐੱਫ.ਆਈ.ਆਰ. ਦਰਜ ਕਰਵਾਈ ਸੀ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਸੀ। ਪੀੜਤ ਪਰਿਵਾਰ ਹਾਲੇ ਇਸ ਹਾਦਸੇ ਤੋਂ ਉੱਭਰ ਨਹੀਂ ਸਕਿਆ ਸੀ ਕਿ ਪੰਚਾਇਤ ਨੇ ਉਨ੍ਹਾਂ ਵਿਰੁੱਧ ਅਜੀਬ ਫਰਮਾਨ ਸੁਣਾਇਆ।

Be the first to comment

Leave a Reply