ਦਰਸ਼ਕਾਂ ਦੀ ਮੰਗ ਅੱਗੇ ਝੁਕਿਆ ਨੇਪਾਲ, ਭਾਰਤੀ ਨਿਊਜ਼ ਚੈਨਲਾਂ ਤੋਂ ਪਾਬੰਦੀ ਹਟਾਈ

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਅਤੇ ਚੀਨੀ ਰਾਜਦੂਤ ਨੂੰ ਲੈ ਕੇ ਕੀਤੀ ਗਈ ਕਵਰੇਜ ਤੋਂ ਨਰਾਜ਼ ਹੋ ਕੇ ਸਰਕਾਰ ਨੇ ਦੇਸ਼ ‘ਚ ਭਾਰਤੀ ਚੈਨਲਾਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਸ਼ਰਮਾ ਨੇ ਕਿਹਾ ਕਿ ਕੁੱਝ ਚੈਨਲ ਜੋ ਇਤਰਾਜ਼ਯੋਗ ਪ੍ਰੋਗਰਾਮ ਦਿਖਾ ਰਹੇ ਹਨ, ਉਹ ਅਜੇ ਵੀ ਨੇਪਾਲ ‘ਚ ਪਾਬੰਦੀਸ਼ੁਦਾ ਹਨ। ਮਾਈ ਰਿਪਬਲਿਕਾ ਦੀ ਰਿਪੋਰਟ ਮੁਤਾਬਕ ਵੱਡੀ ਗਿਣਤੀ ‘ਚ ਨੇਪਾਲੀ ਦਰਸ਼ਕਾਂ ਨੇ ਭਾਰਤੀ ਨਿਊਜ਼ ਚੈਨਲਾਂ ਨੂੰ ਸਬਸਕ੍ਰਾਇਬ ਕਰ ਰੱਖਿਆ ਹੈ ਅਤੇ ਉਨ੍ਹਾਂ ਦੇ ਦਬਾਅ ਦੇ ਅੱਗੇ ਝੁਕਦੇ ਹੋਏ ਨੇਪਾਲ ਦੇ ਕੇਬਲ ਆਪ੍ਰੇਟਰਾਂ ਨੂੰ ਮਜ਼ਬੂਰਨ ਇਹ ਫੈਸਲਾ ਲੈਣਾ ਪਿਆ ਹੈ।

ਸ਼ਰਮਾ ਨੇ ਕਿਹਾ ਕਿ ਜਿਨ੍ਹਾਂ ਭਾਰਤੀ ਨਿਊਜ਼ ਚੈਨਲਾਂ ਨੂੰ ਨੇਪਾਲ ‘ਚ ਪ੍ਰਸਾਰਣ ਦੀ ਮਨਜ਼ੂਰੀ ਦਿੱਤੀ ਗਈ ਹੈ, ਜੇਕਰ ਉਨ੍ਹਾਂ ਨੇ ਮੁੜ ਇਤਰਾਜ਼ਯੋਗ ਪ੍ਰੋਗਰਾਮ ਦਿਖਾਇਆ ਤਾਂ ਉਨ੍ਹਾਂ ਨੂੰ ਫਿਰ ਬੈਨ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਨੇਪਾਲ ਨੇ ਸਰਹੱਦ ਵਿਵਾਦ ਤੋਂ ਬਾਅਦ ਕਾਰਵਾਈ ਕਰਦੇ ਹੋਏ ਭਾਰਤੀ ਨਿਊਜ਼ ਟੀ.ਵੀ. ਚੈਨਲਾਂ ਦੇ ਪ੍ਰਸਾਰਣ ‘ਤੇ ਰੋਕ ਲਗਾ ਦਿੱਤੀ ਸੀ।

Be the first to comment

Leave a Reply