ਤਿੰਨ ਹੋਰ ਕਿਸਾਨ ਕਰਜ਼ੇ ਦੀ ਬਲੀ ਚੜੇ

ਮਾਨਸਾ / ਸਰਦੂਲਗੜ ਈ (ਹਰਚਰਨਜੀਤ ਸਿੰਘ ਭੁੱਲਰ/ ਮੁਨੀਸ਼ ਰੱਲਾ) ਪਿੰਡ ਫੱਤਾ ਮਾਲੋਕਾ ਦੇ ਕਿਸਾਨ ਲਾਭ ਸਿੰਘ ਨੇ ਕਰਜੇ ਤੋਂ ਪ੍ਰੇਸ਼ਾਨ ਹੋ ਕੇ ਸਪਰੇਅ ਪੀਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਦੁਖਦਾਈ ਸੂਚਨਾ ਮਿਲੀ ਹੈ। ਚੋਣੇ ਪੱਤਰਕਾਰਾ ਨਾਲ ਮ੍ਰਿਤਕ ਦੇ ਭਰਾ ਗੁਰਦੇਵ ਸਿੰਘ ਅਤੇ ਰਿਸ਼ਤੇਦਾਰ ‘ਚੋ ਮੱਖਣ ਸਿੰਘ ਭਤੀਜੇ ਨੇ ਦੱਸਿਆਂ ਮ੍ਰਿਤਕ ਲਾਭ ਸਿੰਘ (੪੦) ਸਾਲ ਪੁੱਤਰ ਰਾਮ ਸਿੰਘ ਪਿੰਡ ਫੱਤਾ ਮਾਲੋਕਾ ਕੋਲ ਕਰੀਬ ਸਾਡੇ ਤਿੰਨ ਕਿਲੇ ਜਮੀਨ ਸੀ। ਉਸ ਨੇ ੨ ਲੱਖ ੫੦ ਹਜਾਰ ਪਟਿਆਲਾ ਬੈਂਕ ਅਤੇ ੪ ਲੱਖ ੫੦ ਹਜਾਰ ਆੜਤੀਆਂ ਦਾ ਲੱਗਭਗ ਕੁੱਲ ੭ ਲੱਖ ਰੁਪਏ ਕਰਜ਼ਾ ਸੀ। ਮ੍ਰਿਤਕ ਦਾ ਲੜਕਾ ਸੁਖਜੀਤ ਸਿੰਘ ਬਾਰਵੀ ਪਾਸ ਕੀਤੀ ਹੋਈ ਹੈ ਅਤੇ ਇੱਕ ਲੜਕੀ ਹੈ। ਉਕਤ ਨਾਲ ਲੜਕੇ ਨੂੰ ਭਰਤੀ ਕਰਵਾਉਣ ਵਾਸਤੇ ਕਰੀਬ ੫ ਲੱਖ ਰੁਪਏ ਦੀ ਏਜੰਟ ਵੱਲੋ ਠੱਗੀ ਮਾਰ ਲਈ ਸੀ।
ਕਰਜ਼ ਦੇ ਸਤਾਏ ਦੋ ਹੋਰ ਕਿਸਾਨਾਂ ਨੇ ਆਪਣੀ ਜਾਨ ਦੇ ਦਿੱਤੀ ਹੈ। ਪਹਿਲਾ ਮਾਮਲਾ ਮਾਨਸਾ ਜ਼ਿਲੇ ਦੇ ਪਿੰਡ ਟਾਹਲੀਆਂ ਦਾ ਹੈ। ਪਿੰਡ ਦੇ ਕਿਸਾਨ ਕਰਜ਼ੇ ਤੋਂ ਪ੍ਰੇਸ਼ਾਨ ਹੋਣ ਕਾਰਨ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਦੂਸਰਾ ਮਾਮਲਾ ਤਲਵੰਡੀ ਭਾਈ ਦੇ ਪਿੰਡ ਬਾਲੇਵਾਲਾ ਦਾ ਹੈ, ਜਿੱਥੇ ਕਰਜ਼ ਨਾ ਚੁਕਾ ਸਕਣ ‘ਤੇ ਕਿਸਾਨ ਨੇ ਨਹਿਰ ‘ਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਹੈ। ਮਾਨਸਾ ਜ਼ਿਲੇ ਦੇ ਪਿੰਡ ਟਾਹਲੀਆਂ ਦੇ ਨੌਜਵਾਨ ਕਿਸਾਨ ਗੁਰਤੇਜ ਸਿੰਘ (੩੭) ਦੇ ਸਿਰ ‘ਤੇ ੫ ਲੱਖ ਦੇ ਕਰੀਬ ਕਰਜ਼ ਸੀ।

Be the first to comment

Leave a Reply