ਡਾਲਰ ਸਾਹਮਣੇ ਰੁਪਇਆ ਹੋਇਆ ਢੇਰ, ਮੋਦੀ ਸਰਕਾਰ ਫਿਕਰਮੰਦ

ਮੁੰਬਈ: ਡਾਲਰ ਦੇ ਮੁਕਾਬਲੇ ਰੁਪਏ ‘ਚ ਗਿਰਾਵਟ ਲਗਾਤਾਰ ਜਾਰੀ ਹੈ।ਜ ਰੁਪਇਆ 70.18 ਤੋਂ ਸ਼ੁਰੂ ਹੋ ਕੇ 70.32 ਦੇ ਹੇਠਲੇ ਪੱਧਰ ਤੱਕ ਪਹੁੰਚ ਗਿਆ। ਮਾਹਿਰਾਂ ਮੁਤਾਬਕ ਦੇਸ਼ ‘ਚ ਵਪਾਰ ਘਾਟਾ ਵਧਣ ਨਾਲ ਕਰੰਸੀ ਬਾਜ਼ਾਰ ‘ਚ ਸੈਂਟੀਮੈਂਟ ‘ਤੇ ਅਸਰ ਪਿਆ ਹੈ। ਦੱਸ ਦਈਏ ਕਿ ਜੁਲਾਈ ‘ਚ ਵਪਾਰ ਘਾਟਾ 18.02 ਅਰਬ ਡਾਲਰ ‘ਤੇ ਪਹੁੰਚ ਗਿਆ ਜੋ ਪੰਜ ਸਾਲਾਂ ‘ਚ ਸਭ ਤੋਂ ਜ਼ਿਆਦਾ ਹੈ।ਵਪਾਰ ਘਾਟਾ ਬੀਤੇ ਸਾਲ ਜੁਲਾਈ ‘ਚ 11.45 ਡਾਲਰ ਸੀ। ਵਣਜ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਜੁਲਾਈ 2018 ‘ਚ ਆਯਾਤ 28.81 ਫੀਸਦੀ ਵਧ ਕੇ 43.79 ਡਾਲਰ ਰਿਹਾ। ਤੁਰਕੀ ‘ਚ ਆਰਥਿਕ ਸੰਕਟ ਤੇ ਉੱਥੋਂ ਦੀ ਮੁਦਰਾ ਲੀਰਾ ‘ਚ ਗਿਰਾਵਟ ਦਾ ਅਸਰ ਭਾਰਤ, ਰੂਸ, ਚੀਨ ਤੇ ਦੱਖਣੀ ਅਫਰੀਕਾ ਸਮੇਤ ਕਈ ਦੇਸ਼ਾਂ ਦੀ ਕਰੰਸੀ ‘ਤੇ ਪਿਆ ਹੈ। ਬਾਹਰੀ ਨਿਵੇਸ਼ਕ ਸੁਰੱਖਿਅਤ ਨਿਵੇਸ਼ ਦੇ ਤੌਰ ‘ਤੇ ਡਾਲਰ ਖਰੀਦ ਰਹੇ ਹਨ।ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਰੁਪਏ ‘ਚ ਆ ਰਹੇ ਉਤਰਾ-ਚੜ੍ਹਾਅ ਨਾਲ ਨਜਿੱਠਣ ਲਈ ਦੇਸ਼ ਕੋਲ ਲੋੜੀਂਦਾ ਵਿਦੇਸ਼ੀ ਮੁਦਰਾ ਭੰਡਾਰ ਹੈ। ਪੂਰੇ ਘਟਨਾਕ੍ਰਮ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਕਿਹਾ ਸੀ ਕਿ ਘਬਰਾਉਣ ਦੀ ਲੋੜ ਨਹੀਂ ਕੁਝ ਬਾਹਰੀ ਕਾਰਨਾਂ ਕਰਕੇ ਰੁਪਏ ‘ਚ ਗਿਰਾਵਟ ਆ ਰਹੀ ਹੈ।

Be the first to comment

Leave a Reply