ਡਾਇਵਰਸਿਟੀ ਅਤੇ ਕਮਿਉਨਿਟੀ ਬਿਲਡਰ ਅਵਾਰਡ ਜੇਤੂ ਡਾ. ਸਰਵਣ ਸਿੰਘ ਰੰਧਾਵਾ ਨੇ ਸਰੀ ਸੈਂਟਰ ਤੋਂ ਕੰਸੈਰਵਟਿਵ ਨੌਮੀਨੇਸ਼ਨ ਲੜਨ ਦਾ ਐਲਾਨ ਕੀਤਾ

ਸਰੀ:-ਡਾ. ਸਰਵਣ ਸਿੰਘ ਰੰਧਾਵਾ ਨੇ ਸਰੀ ਸੈਂਟਰ ਤੋਂ ਫੈਡਰਲ ਕੰਸੈਰਵਟਿਵ ਨੌਮੀਨੇਸ਼ਨ ਲੜਨ ਦਾ ਐਲਾਨ ਕਰ ਦਿੱਤਾ ਹੈ। ਪਿਛਲੇ 18 ਸਾਲਾਂ ਤੋਂ ਸਰੀ ਵਿਚ ਰਹਿ ਰਹੇ ਡਾਕਟਰ ਰੰਧਾਵਾ ਨੂੰ ਸਰੀ ਵਾਸੀਆਂ ਦੀਆਂ ਸਮੱਸਿਆਵਾਂ ਤੇ ਲੋੜਾਂ ਦੀ ਡੂੰਘੀ ਜਾਣਕਾਰੀ ਹੈ ਤੇ ਉਹ ਸਰੀ ਸ਼ਹਿਰ ਨੂੰ ਕਾਰੋਬਾਰ ਕਰਨ, ਪਰਿਵਾਰ ਪਾਲਣ, ਅਤੇ ਰਹਿਣ ਸਹਿਣ ਲਈ ਸੁਰੱਖਿਅਤ ਅਤੇ ਖੁਸ਼ਹਾਲ ਬਣਾਉਣ ਲਈ ਕੰਮ ਕਰਨਾ ਚਾਹੁੰਦੇ ਹਨ। ਪਿਛਲੇ 5 ਸਾਲ ਤੋਂ ਉਹ ਸਰੀ ਸੈਂਟਰ ਵਿੱਚ ਆਰ.ਸੀ.ਐਮ.ਪੀ. ਦੀ ਬਲੌਕ ਵਾਚ ਟੀਮ ਦੇ ਕੈਪਟਨ ਹਨ ਅਤੇ ਇਸ ਇਲਾਕੇੇ ਵਿਚ ਜ਼ੁਰਮ ਘਟਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ।
ਡਾ. ਰੰਧਾਵਾ ਦਾ ਜਨਮ ਭਾਰਤ ਵਿੱਚ ਹੋਇਆ ਤੇ ਉਹ ਮਾਰਚ 2000 ਵਿਚ ਪੱਕੇ ਤੌਰ ਤੇ ਕੇਨੈਡਾ ਆ ਵੱਸੇੇ। ਉਹਨਾਂ ਨੇ ਦੋ ਮਾਸਟਰ ਡਿਗਰੀਆਂ ਦੇ ਨਾਲ ਪੀ ਐਚ ਡੀ ਕੀਤੀ ਹੋਈ ਹੈ। ਨਵੰਬਰ 2002 ਤੋਂ ਉਹ ਫਰੇਜ਼ਰ ਵੈਲੀ ਰਿਜ਼ਨਲ ਲਾਇਬ੍ਰੇਰੀ ਨਾਲ ਲੈਂਗਲੀ ਵਿੱਚ ਕੰਮ ਕਰ ਰਹੇ ਹਨ।ਅੱਜਕਲ ਉਹ ਮਿਊਰੀਅਲ ਆਰਨਾਸਨ ਲਾਇਬ੍ਰੇਰੀ ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਹਨ। ਉਹ ਲਾਇਬ੍ਰੇਰੀ ਅਤੇ ਭਾਈਚਾਰੇ ਵਿੱਚ ਬਹੁਸੱਭਿਅਕ ਪ੍ਰੋਗਰਾਮਾਂ ਤੇ ਸੇਵਾਵਾਂ ਦੀ ਜਿੰਦ ਜਾਨ ਹਨ। ਅੰਗਰੇਜ਼ੀ, ਪੰਜਾਬੀ, ਹਿੰਦੀ ਤੇ ਉਰਦੂ ਵਿਚ ਉਨ੍ਹਾਂ ਦੀ ਮੁਹਾਰਤ ਹੈ। ਉਹ ਵੱਖ ਵੱਖ ਸਭਿਆਚਾਰਕ ਪਿਛੋਕੜ ਵਾਲੇ ਲੋਕਾਂ ਨੂੰ ਸੁਰੱਖਿਅਤ, ਮਜ਼ਬੂਤ ਤੇ ਅਮੀਰ ਸਭਿਆਚਾਰਕ ਕੈਨੇਡੀਅਨ ਭਾਈਚਾਰੇ ਨਾਲ ਜੋੜਨ ਦੇ ਹਾਮੀ ਹਨ।
ਉਹ ਆਪਣੀ ਪਰਿਵਾਰਿਕ ਜਿੰਦਗੀ ਵਿੱਚ ਇੱਕ ਰੋਲ ਮਾਡਲ ਹਨ। ਉਹਨਾਂ ਦੀ ਧਰਮ ਪਤਨੀ ਸਰਬਜੀਤ ਕੌਰ ਰੰਧਾਵਾ ਨੇ ਤਿੰਨ ਮਾਸਟਰ ਡਿਗਰੀਆਂ ਕੀਤੀਆਂ ਹੋਈਆਂ ਹਨ ਅਤੇ ਯੂਨਵਰਸਿਟੀ ਆੱਫ਼ ਬ੍ਰਿਟਿਸ਼ ਕੋਲੰਬੀਆ ਵਿੱਚ ਲਾਇਬ੍ਰਰੀਅਨ ਹਨ, ਅਤੇ ਬੇਟਾ ਜਸ਼ਨਪ੍ਰੀਤ ਸਿੰਘ ਰੰਧਾਵਾ ਹਾਰਵਰਡ ਯੂਨਵਰਸਿਟੀ ਤੋਂ ਪੜ੍ਹਾਈ ਕਰ ਰਹੇ ਹਨ।

Be the first to comment

Leave a Reply