ਜਦੋਂ ਜਾਗੇ ਉਦੋਂ ਹੀ ਸਵੇਰਾ -: ਪ੍ਰੋ. ਦਰਸ਼ਨ ਸਿੰਘ ਖਾਲਸਾ

ਸਿੰਘੋ ! ਅੱਜ ਪੰਥ ਅਖਵਾਉਣ, ਪੰਥ ਨਾਮ ਹੇਠ ਸਿੱਖੀ ਤੇ ਹੁਕਮ ਚਲਾਣ, ਛੇਕਣ ਅਤੇ ਬਖਸ਼ਾਣ, ਫਕਰੇ ਕੌਮ ਦੀਆਂ ਪਦਵੀਆਂ ਤੇ ਮਾਣ ਸਨਮਾਣ ਪਾਉਣ ਵਾਲਿਆਂ ਦਾ ਅਸਲ ਚੇਹਰਾ ਤੁਹਾਡੇ ਸਾਹਮਣੇ ਆ ਚੁਕਾ ਹੈ। ਸਿੰਘੋ ਕੋਈ ਸੌ ਪੰਜਾਹ ਸਾਲ ਤੋਂ ਇਸ ਕਹਾਣੀ ਦਾ ਅਰੰਭ ਨਹੀਂ ਹੋਇਆ ਇਸ ਝੂਠੇ ਪੰਥਵਾਦ ਦੀ ਕਹਾਣੀ ਸਦੀਆਂ ਪੁਰਾਣੀ ਸ੍ਰੀਚੰਦ, ਪ੍ਰਿਥੀਚੰਦ ਧੀਰ ਮਲ ਚੰਦੂ ਗੰਗੂ ਦੇ ਵਕਤ ਤੋਂ ਹੀ ਅਰੰਭ ਹੋ ਚੁਕੀ ਹੈ। ਕਦੀ ਗੁਰੂ ਦਾ ਸਰੀਰ ਸ਼ਹੀਦ ਕੀਤਾ ਗਿਆ, ਕਦੀ ਗੁਰੂ ਦਾ ਸਿਧਾਂਤ ਜ਼ਖਮੀ ਕੀਤਾ ਗਿਆ। ਕਦੀ ਗੁਰੂ ਗ੍ਰੰਥ ਦੇ ਵਜੂਦ ਨੂੰ ਪਾੜ ਕੇ ਜਲਾਕੇ ਬੇਅਦਬ ਕੀਤਾ ਗਿਆ, ਕਦੀ ਗੁਰੂ ਗ੍ਰੰਥ ਵਿਚ ਸਮ੍ਹਾਲਿਆ ਹੋਇਆ ਗੁਰੂਬਾਣੀ ਸਿਧਾਂਤ ਬਚਿੱਤਰ ਨਾਟਕ ਦੇ ਹਥਿਆਰ ਨਾਲ ਜ਼ਖਮੀ ਕੀਤਾ ਗਿਆ। ਹਰ ਸਮੇਂ ਸਿੱਖੀ ਧੋਖਾ ਖਾਂਦੀ ਰਹੀ, ਪਰ ਪਛਾਣ ਨਾ ਸੱਕੀ। ਅੱਜ ਉਸੇ ਪੰਥ ਨਾਮ ਦੀ ਕਹਾਣੀ ਵਿਚ ਗੱਦਾਰੀ ਦਾ ਇਕ ਭਿਆਣਕ ਚੈਪਟਰ ਤੁਹਾਡੇ ਸਾਹਮਣੇ ਖੁਲ ਗਿਆ ਹੈ, ਜਿਸਨੂੰ ਸੁਣ ਪੜ ਜੇ ਹਰ ਹਿਰਦਾ ਜਾਗ ਕੇ ਕੁਰਲਾ ਉਠਿਆ ਹੈ।

ਮੈ ਦੇਖ ਰਿਹਾ ਹਾਂ ਇਸ ਜਾਗਰਤੀ ਵਿਚੋਂ ਜਿਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਪੀੜਾ ਦਾ ਅਹਿਸਾਸ ਹੈ, ਉਥੇ ਹਰ ਮੁੱਖ ਵਿੱਚ ਇੱਕ ਆਵਾਜ਼ ਹੈ ਸਾਡਾ ਗੁਰੂ ਸ੍ਰੀ ਗੁਰੁ ਗ੍ਰੰਥ ਸਾਹਿਬ ਹੈ, ਸਿੱਖ ਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਬਸ ਸਿੰਘੋ *ਜਦੋਂ ਜਾਗੇ ਉਦੋਂ ਹੀ ਸਵੇਰਾ* ਅਨੁਸਾਰ ਜੇ ਕੌਮੀ ਭਵਿਖ ਸੁਰੱਖਸ਼ਤ ਦੇਖਣਾ ਚਾਹੁਂਦੇ ਹੋ ਤਾਂ ਇਹ ਭੀ ਸਮਝ ਲਉ ਕਿ ਆਰ.ਐਸ.ਐਸ. ਅਤੇ ਅੰਗਰੇਜ਼ਾਂ ਦੀ ਗੋਦੀ ਬੈਠ ਕੇ ਰਹਿਤ ਮਰੀਯਾਦਾ ਦੇ ਨਾਮ ਹੇਠ ਸਮਝੌਤਾ ਵਾਦੀ ਹੋਂਦਿਆਂ ਗੁਰੂ ਅਰਜਨ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਫੈਸਲੇ ਅਤੇ ਚੋਣ ਵਿਰੁਧ ਗੁਰੂ ਗ੍ਰੰਥ ਸਾਹਿਬ ਵਿਚਲੀ ਗੁਰੂਬਾਣੀ ਦੇ ਨਾਲ ਬਚਿੱਤਰ ਨਾਟਕ ਦੀਆਂ ਕਵਿਤਾ ਸ਼ਾਮਲ ਕਰਕੇ, ਇਸ ਪੰਥ ਨੇ ਉਸ ਸਮੇਂ ਭੀ ਸਿੱਖੀ ਨਾਲ ਵੱਡੀ ਗਦਾਰੀ ਕੀਤੀ। ਇਸ ਧੋਖੇ ਨੂੰ ਪਛਾਣੋ, ਜੇ ਸਚਮੁਚ ਸੱਚੇ ਦਿਲੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ ਤਾਂ ਅੱਜ ਗੁਰੂ ਗੁਰੰਥ ਸਾਹਿਬ ਦੇ ਸਨਮੁਖ ਪ੍ਰਣ ਕਰੋ, ਸਿੱਖੀ ਤਾਂ ਹੀ ਸੁਰਖਸ਼ਤ ਹੋਵੇਗੀ।

ਮੈਂ ਗੁਰੂ ਦੀ ਹਜ਼ੂਰੀ ਵਿੱਚ ਸਿਦਕ ਅਤੇ ਸਾਬਤ ਦਿਲੀ ਨਾਲ ਪ੍ਰਣ ਕਰਦਾ / ਕਰਦੀ ਹਾਂ :

ਮੈਂ ਇੱਕੋ ਇੱਕ ਸਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਾਂਗਾ/ਮੰਨਾਂਗੀ।
ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀ ਤੋਂ ਇਲਾਵਾ ਕਿਸੇ ਹੋਰ ਗ੍ਰੰਥ ਦੀ ਰਚਨਾ ਨੂੰ ਗੁਰਬਾਣੀ ਨਹੀਂ ਮੰਨਾਂਗਾ/ਮੰਨਾਂਗੀ।
ਮੈਂ ਆਪਣੇ ਨਿਤਨੇਮ, ਅੰਮ੍ਰਿਤ, ਰਹਿਤ ਮਰੀਯਾਦਾ ਦਾ ਆਧਾਰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਮੰਨਾਗਾ/ਮੰਨਾਂਗੀ।
ਮੈਂ ਕਿਸੇ ਤਰ੍ਹਾਂ ਦੀ ਭੀ ਮੂਰਤੀ / ਅਨਮਤੀ ਗੰ੍ਰਥ ਜਾਂ ਦੇਹਧਾਰੀ ਦੀ ਪੂਜਾ ਨਹੀਂ ਕਰਾਂਗਾ/ਕਰਾਂਗੀ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਨਾ, ਸੁਣਨਾ, ਵੀਚਾਰਨਾ ਅਤੇ ਜੀਵਨ ਵਿਚ ਧਾਰਨ ਕਰਨਾ ਹੀ ਮੇਰਾ ਕਰਤਵ ਹੋਵੇਗਾ

Be the first to comment

Leave a Reply