ਚੋਰਾਂ ਨੇ ਲੱਖਾਂ ਦੇ ਗਹਿਣੇ ਤੇ ਨਕਦੀ ’ਤੇ ਕੀਤਾ ਹੱਥ ‘ਸਾਫ’

ਜਾਣਕਾਰੀ ਦਿੰਦੇ ਹੋਏ ਰਾਮ ਕ੍ਰਿਸ਼ਨ ਪੁੱਤਰ ਦਾਤਾ ਨੇ ਕਿਹਾ ਕਿ ਸਾਡਾ ਘਰ ਸਕੂਲ ਦੇ ਬਿਲਕੁਲ ਨਾਲ ਹੈ। ਅਸੀਂ ਰਾਤ ਸਾਢੇ ਗਿਆਰਾਂ ਵਜੇ ਸਾਰੇ ਬਾਹਰ ਵਰਾਂਡੇ ਵਿਚ ਸੌਂ ਰਹੇ ਸੀ ਤੇ ਜਦੋਂ ਸਵੇਰੇ ਤਿੰਨ ਵਜੇ ਮੀਂਹ ਪੈਣ ਲੱਗਾ ਅੰਦਰ  ਜਾਣ ਵਾਲੇ ਕਮਰੇ ਦੀ ਕੁੰਡੀ ਅੰਦਰੋਂ ਲੱਗੀ ਹੋਈ ਸੀ। ਖਿਡ਼ਕੀ ਵਿਚੋਂ ਜਦੋਂ ਮੋਬਾਇਲ ਦੀ ਲਾਈਟ ਨਾਲ ਵੇਖਿਆ ਤਾਂ ਅਲਮਾਰੀ ਖੁੱਲ੍ਹੀ ਸੀ ਤੇ ਚੋਰਾਂ ਨੇ ਦੂਜੀ ਖਿਡ਼ਕੀ ਦੀ ਗਰਿੱਲ ਪੁੱਟ ਕੇ ਸਕੂਲ ਵਿਚ ਰੱਖੀ ਹੋਈ ਸੀ। ਉਨ੍ਹਾਂ ਕਿਹਾ ਕਿ ਚੋਰਾਂ ਨੇ ਅਲਮਾਰੀ ਵਿਚੋਂ 70 ਹਜ਼ਾਰ ਰੁਪਏ ਦੇ ਕਰੀਬ ਨਕਦੀ ਤੇ 6 ਤੋਂ 8 ਤੋਲੇ  ਸੋਨਾ ਚੋਰੀ ਕਰ ਲਿਆ । ਇਸੇ ਤਰ੍ਹਾਂ ਕੁਝ ਘਰ ਛੱਡ ਕੇ ਪਿੰਡ ’ਚ ਪਵਨ ਕੁਮਾਰ ਪੁੱਤਰ ਮੰਗਤ ਰਾਮ ਦੇ ਘਰ ਚੋਰ ਗਲੀ ਵੱਲ ਦੀ ਖਿਡ਼ਕੀ ਦੀ ਗਰਿੱਲ ਤੋਡ਼ ਕੇ ਅੰਦਰ ਵਡ਼ੇ।
ਉਨ੍ਹਾਂ ਕਿਹਾ ਕਿ ਚੋਰਾਂ ਨੇ ਘਰ ’ਚ 80 ਹਜ਼ਾਰ ਰੁਪਏ ਦੀ ਨਕਦੀ ਤੇ ਸੋਨੇ-ਚਾਂਦੀ  ਦੇ  ਗਹਿਣੇ ਚੋਰੀ ਕਰ ਲਏ।
ਪਿੰਡ ਵਾਸੀਅਾਂ ਸੁਰਜਨ ਸਿੰਘ, ਯਸ਼ਪਾਲ, ਸ਼ਿਵ ਕੁਮਾਰ, ਕੁਲਦੀਪ, ਰਵਿੰਦਰ ਸਿੰਘ, ਗੁਰਮੇਲ ਸਿੰਘ, ਮਦਨ ਮੋਹਨ, ਪ੍ਰਕਾਸ਼ ਚੰਦ, ਰਜਿੰਦਰ ਸਿੰਘ, ਰਵਿੰਦਰ ਦੀਵਾਨ, ਮੋਹਨ ਲਾਲ, ਰਾਮ ਲਾਲ, ਮਨੀਸ਼ ਧੀਮਾਨ ਨੇ ਕਿਹਾ ਕਿ ਪਿੰਡਾਂ ਵਿਚ ਪਹਿਲਾਂ ਵੀ ਬਹੁਤ ਚੋਰੀਆਂ ਹੋ ਚੁੱਕੀਆਂ ਹਨ, ਪੁਲਸ ਤੋਂ ਚੋਰ ਫਡ਼ੇ ਨਹੀਂ ਜਾ ਰਹੇ।  ਪਿੰਡ ਵਾਸੀਆਂ ਨੇ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੇਕਰ ਪਿੰਡ ਵਿਚ ਵਾਪਰੀ ਇਸ ਚੋਰੀ ਦੀ ਘਟਨਾ ਵਾਲੇ ਚੋਰਾਂ ਨੂੰ  ਜਲਦ ਕਾਬੂ ਨਹੀਂ ਕੀਤਾ ਤਾਂ ਪਿੰਡ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

Be the first to comment

Leave a Reply