ਖਾਲਿਸਤਾਨੀਆਂ ਵੱਲੋਂ ਭਾਰਤੀ ਲੀਡਰਾਂ ਨੂੰ ਧਮਕੀਆਂ

ਨਵੀਂ ਦਿੱਲੀ: ਭਾਰਤ ਦੇ ਈ ਲੀਡਰਾਂ ਨੂੰ ਵਿਦੇਸ਼ ਰਹਿੰਦੇ ਖਾਲਿਸਤਾਨੀਆਂ ਤੋਂ ਧਮਕੀਆਂ ਮਿਲ ਰਹੀਆਂ ਹਨ। ਇਹ ਖੁਲਾਸਾ ਸਰਕਾਰ ਨੇ ਪਾਰਲੀਮੈਂਟ ਵਿੱਚ ਕੀਤਾ ਹੈ।ਲੋਕ ਸਭਾ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਗੰਗਾਰਾਮ ਆਹੀਰ ਨੇ ਦੱਸਿਆ ਕਿ ਕੁਝ ਵਿਦੇਸ਼ ਰਹਿੰਦੇ ਖਾਲਿਸਤਾਨੀਆਂ ਵੱਲੋਂ ਭਾਰਤੀ ਸਿਆਸੀ ਲੀਡਰਾਂ ਨੂੰ ਧਮਕੀ ਭਰੇ ਮੈਸੇਜ ਤੇ ਵੀਡੀਓਜ਼ ਪੋਸਟ ਕੀਤੀਆਂ ਜਾਂਦੀਆਂ ਹਨ।ਗ੍ਰਹਿ ਰਾਜ ਮੰਤਰੀ ਨੇ ਕਾਂਗਰਸ ਨੇਤਾ ਤੇ ਐਮਪੀ ਸੁਨੀਲ ਜਾਖੜ ਦੇ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇਸ਼ ਵਿਰੋਧੀ ਗਤੀਵਿਧੀਆਂ ਲਈ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨਾਲ ਲਗਾਤਾਰ ਰਾਬਤਾ ਬਣਾ ਰਹੀ ਹੈ।

Be the first to comment

Leave a Reply