ਕੌਮੀ ਜਰਨੈਲ ਨੂੰ ਕੇਸਰੀ ਪ੍ਰਣਾਮ : ਯੂਨਾਈਟਿਡ ਖਾਲਸਾ ਦਲ ਯੂ ਕੇ

ਯੂ.ਕੇ:ਸ਼ੇਰ ਦੀਆਂ ਖੁੱਲ੍ਹੀਆਂ ਅੱਖਾਂ ਦਾ ਸੁਨੇਹਾ ਖਾਲਿਸਤਾਨ ਦੀ ਜੰਗ ਏ ਅਜਾਦੀ ਦਾ ਸੰਕਲਪ ਕਾਇਮ ਹੈ ਅਤੇ ਕਾਇਮ ਰਹੇਗਾ— *ਤੂੰ ਨਾਂਅ ਰੁਸ਼ਨਾਇਆ ਜੱਗ ਵਿੱਚ ਕਰਕੇ ਕੁਰਬਾਨੀ ਤੂੰ ਧੜਕਣ ਕੌਮੀ ਦਿਲਾਂ ਦੀ ਯੋਧਾ ਲਾਸਾਨੀ *
12 ਜੁਲਾਈ 1988 ਨੂੰ ਸਿੱਖ ਕੌਮ ਤੇ ਕਹਿਰ ਟੁੱਟ ਪਿਆ ,ਜਦੋਂ ਕੌਮ ਦੇ ਅਲਬੇਲੇ ਜਰਨੈਲ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਦੂਜੇ ਮੁਖੀ ਜਨਰਲ ਲਾਭ ਸਿੰਘ ਜੀ ਨੂੰ ਧੋਖੇ ਨਾਲ ਸ਼ਹੀਦ ਕਰਵਾ ਦਿੱਤਾ ਗਿਆ ।ਇਸ ਵਕਤ ਅਸੀਂ ਨਾਭਾ ਜੇਹਲ ਵਿੱਚ ਬੰਦ ਸੀ , 14 ਜੁਲਾਈ ਨੂੰ ਗੁਰਦਾਸਪੁਰ ਅਤੇ ਜਲੰਧਰ ਤੋਂ ਕੁੱਝ ਸਿੰਘ ਜੇਹਲ ਅੰਦਰ ਲੱਗਦੀ ਸੈਸ਼ਨ ਜੱਜ ਆਰ ਡੀ ਸਿੰਗਲਾ ਦੀ ਸਪੈਸ਼ਲ ਆਦਲਤ ਵਿੱਚ ਤਰੀਕ ਭੁਗਤਣ ਆਏ ਤਾਂ ਉਸੇ ਦਿਨ ਮੇਰੀ (ਲਵਸ਼ਿੰਦਰ ਸਿੰਘ ),ਸ਼ਹੀਦ ਭਾਈ ਸੱਤਪਾਲ ਸਿੰਘ ਢਿੱਲੋਂ ,ਭਾਈ ਕੁਲਦੀਪ ਸਿੰਘ ਢਿੱਲੋਂ ਭਾਈ ਕੁਲਵਿੰਦਰ ਸਿੰਘ ਕਿੱਡ ,ਭਾਈ ਕੁਲਵਿੰਦਰ ਸਿੰਘ ਪੋਲਾ ਅਤੇ ਭਾਈ ਜਗਜੀਤ ਸਿੰਘ ਗਿੱਲ ਦੀ ਵੀ ਤਰੀਕ ਸੀ ।ਬਾਹਰੋਂ ਤਰੀਕ ਭੁਗਤਣ ਆਏ ਸਿੰਘਾਂ ਨੇ ਦੱਸਿਆ ਕਿ ਦੂਰਦਰਸ਼ਨ ਵਾਲਿਆਂ ਨੇ ਜਦੋਂ ਖਬਰ ਨਸ਼ਰ ਕੀਤੀ ਤਾਂ ਜਨਰਲ ਲਾਭ ਸਿੰਘ ਦੀ ਜਿੱਥੇ ਉਹਨਾਂ ਲਾਸ਼ ਅਤੇ ਖੁੱਲੀਆਂ ਅੱਖਾਂ ਨੂੰ ਵਾਰ ਵਾਰ ਦਿਖਾਇਆ ,ਉੱਥੇ ਉਹਨਾਂ ਦੀ ਗੁੱਟ ਘੜੀ ਤੇ ਪੂਰਾ ਇੱਕ ਮਿੰਟ ਕੈਮਰਾ ਫੋਕਸ ਕਰੀ ਰੱਖਿਆ। ਆਪ ਦੀਆਂ ਖੁੱਲੀਆਂ ਅੱਖਾਂ ਇਸ ਗੱਲ ਤਾਂ ਪ੍ਰਤੀਕ ਸਨ ਕਿ ਖਾਲਿਸਤਾਨ ਦੀ ਜੰਗ ਏ ਅਜਾਦੀ ਦਾ ਸੰਕਲਪ ਜਿਉਂਦਾ ਹੈ ਅਤੇ ਮੰਜ਼ਿਲ ਏ ਮਕਸੂਦ ਤੱਕ ਸੰਘਰਸ਼ ਜਾਰੀ ਰਹੇਗਾ ।ਆਪ ਜੀ ਦੇ ਦਰਸ਼ਨ ਕਰਨ ਵਾਲੇ ਇੱਕ ਸਿੰਘ ਨੇ ਇਹ ਵੀ ਦੱਸਿਆ ਕਿ ਜਦੋਂ ਹਜਾਰਾਂ ਲੋਕ ਲਾਈਨ ਵਿੱਚ ਲੱਗ ਕੇ ਆਪ ਜੀ ਦੇ ਆਖਰੀ ਦਰਸ਼ਨ ਕਰ ਰਹੇ ਸਨ ਤਾਂ ਭਾਈ ਮਨਵੀਰ ਸਿੰਘ ਚਹੇੜੂ ਨੂੰ ਗ੍ਰਿਫਤਾਰ ਕਰਨ ਮਗਰੋਂ ਡੀ ਐੱਸ ਪੀ ਡੀ ਤੋਂ ਜਲੰਧਰ ਦਾ ਐਸ ਪੀ ਡੀ ਬਣਿਆ ਦੁਸ਼ਟ ਸਵਰਨਾ ਘੋਟਣਾ ਲੋਕਾਂ ਨੂੰ ਕਹਿ ਰਿਹਾ ਸੀ ਕਿ ਆਹ ਪਿਆ ਸਿਪਾਹੀ ਤੋਂ ਜਨਰਲ ਬਣਨ ਵਾਲਾ ਸੁੱਖਾ ਸਿਪਾਹੀ ਸ਼ਾਇਦ ਸਵਰਨੇ ਘੋਟਨੇ ਦੀ ਇਹ ਬਕਵਾਸ ਸੁਣ ਕੇ ਹੀ ਜਲੰਧਰ ਤੋਂ ਛਪਣ ਵਾਲੀ ਇੱਕ ਫਿਰਕੂ ਅਖਬਾਰ ਦੇ ਫਿਰਕੂ ਪੱਤਰਕਾਰ ਨੇ ਲਿਖ ਦਿੱਤਾ ਕਿ ਜਿਹੜਾ ਲਾਭ ਸਿੰਘ ਜਿਉਂਦੇ ਜੀਅ ਆਪਣੇ ਨੱਕ ਤੇ ਮੱਖੀ ਨਹੀਂ ਸੀ ਬਹਿਣ ਦਿੰਦਾ ਅੱਜ ਉਹਦੀ ਲਾਸ਼ ਤੇ ਇੱਲ ਮੰਡਰਾਉਂਦੀ ਰਹੀ।ਉਸਦੀ ਇਹੀ ਫਿਰਕੂ ਭਾਵਨਾ ਉਸਦੀ ਮੌਤ ਦਾ ਕਾਰਨ ਬਣੀਂ।ਯੂਨਾਈਟਿਡ ਖਾਲਸਾ ਦਲ ਯੂ ਕੇ ਵਲੋਂ ਕੌਮੀ ਜਰਨੈਲ ਨੂੰ ਕੇਸਰੀ ਪ੍ਰਣਾਮ ਹੈ।-ਲਵਸ਼ਿੰਦਰ ਸਿੰਘ

Be the first to comment

Leave a Reply