ਕੈਲਗਰੀ ‘ਚ ਵੱਡਾ ਜਹਾਜ਼ ਹਾਦਸਾ ਟਲਿਆ, ਸੜਕ ‘ਤੇ ਕਰਵਾਈ ਐਮਰਜੰਸੀ ਲੈਂਡਿੰਗ

 

View image on Twitter

ਪੁਲਸ ਦੇ ਬੁਲਾਰੇ ਡੁਏਨ ਲੈਪਚਕ ਨੇ ਕਿਹਾ ਕਿ ਜਹਾਜ਼ ਸਵੇਰੇ ਕਰੀਬ 6 ਵਜੇ ਦੇ ਕਰੀਬ ਏਅਰਪੋਰਟ ਤੋਂ ਕਰੀਬ ਪੰਜ ਕਿਲੋਮੀਟਰ ਦੀ ਦੂਰੀ ‘ਤੇ ਦੋ ਸੜਕੀ ਮਾਰਗ 36 ਸਟ੍ਰੀਟ ‘ਤੇ ਲੈਂਡ ਕਰਵਾਇਆ ਗਿਆ। ਪੁਲਸ ਦੇ ਬੁਲਾਰੇ ਨੇ ਕਿਹਾ ਕਿ ਸਵੇਰ ਵੇਲਾ ਹੋਣ ਕਾਰਨ ਸੜਕ ‘ਤੇ ਆਵਾਜਾਈ ਘੱਟ ਸੀ ਤੇ ਖੁਸ਼ਕਿਸਮਤੀ ਨਾਲ ਇਸ ਘਟਨਾ ‘ਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ। ਜਹਾਜ਼ ‘ਚ ਸਵਾਰ ਚਾਰ ਯਾਤਰੀ ਤੇ 2 ਕਰੂ ਮੈਂਬਰ ਵੀ ਸੁਰੱਖਿਅਤ ਦੱਸੇ ਜਾ ਰਹੇ ਹਨ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਏਅਰਕ੍ਰਾਫਟ ਦਾ ਮਾਲਕ ਕੌਣ ਹੈ।

ਘਟਨਾ ਬਾਰੇ ਟ੍ਰਾਂਸਪੋਰਟ ਕੈਨੇਡਾ ਸੇਫਟੀ ਬੋਰਡ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਕੈਲਗਰੀ ਪੁਲਸ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

Be the first to comment

Leave a Reply