ਕੈਨੇਡਾ ਦੇ ਜੰਗਲਾਂ ‘ਚ ਅੱਗ ਲੱਗਣ ਕਾਰਨ ਐਮਰਜੰਸੀ ਐਲਾਨੀ

ਅਲਬਰਟਾ,: ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਜੰਗਲਾਂ ਵਿੱਚ ਲੱਗੀ ਅੱਗ ਨੂੰ ਦੇਖਦੇ ਹੋਏ ਐਮਰਜੰਸੀ ਐਲਾਨ ਦਿੱਤੀ ਗਈ ਹੈ[ ਜੰਗਲਾਂ ਵਿੱਚ ਅੱਗ ਲੱਗਣ ਨਾਲ ਫੋਰਟ ਮੈਕਮੁੱਰੇ ਸ਼ਹਿਰ ਦੇ ੮੮ ਹਜ਼ਾਰ ਵਾਸ਼ਿੰਦਿਆਂ ਨੂੰ ਸ਼ਹਿਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾਣਾ ਪਿਆ ਹੈ[ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਅੱਗ ਸ਼ਹਿਰ ਦੇ ਜ਼ਿਆਦਾਤਰ ਹਿੱਸੇ ਨੂੰ ਤਬਾਹ ਕਰ ਸਕਦੀ ਹੈ ਅਤੇ ਅਗਲੇ ੨੪ ਘੰਟੇ ਬੇਹੱਦ ਸੰਵੇਦਨਸ਼ੀਲ ਹਨ[ ਐਤਵਾਰ ਨੂੰ ਲੱਗੀ ਅੱਗ ਬੜੀ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਇਸ ਨੇ ਹੁਣ ਤੱਕ ਫੋਰਟ ਮੈਕਮੱਰੇ ਦੀਆਂ ੧੬੦੦ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਹੈ[ ਅਲਬਰਟਾ ਦੇ ਇਤਿਹਾਸ ਵਿੱਚ ਇੰਨੇ ਵੱਡੇ ਪੱਧਰ ‘ਤੇ ਸ਼ਹਿਰ ਖਾਲੀ ਹੋਣ ਦੀ ਇਹ ਪਹਿਲੀ ਘਟਨਾ ਹੈ[ ਆਸ-ਪਾਸ ਦੀਆਂ ਤੇਲ ਕੰਪਨੀਆਂ ਤੇਲ ਦੀ ਪੈਦਾਵਾਰ ਵਿੱਚ ਕਟੌਤੀ ਕਰਨ ਨੂੰ ਮਜਬੂਰ ਹੋ ਗਈਆਂ ਹਨ[ਅਲਬਰਟਾਂ ਸਥਿਤ ਕਈ ਤੇਲ ਕੰਪਨੀਆਂ ਨੂੰ ਆਪਣੀਆਂ ਕੁਝ ਪਾਈਪਲਾਈਨਾਂ ਬੰਦ ਕਰਨੀਆਂ ਪਈਆਂ ਹਨ[ ਹੁਣ ਤੱਕ ਅੱਗ ਨਾਲ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ[ ਅਧਿਕਾਰੀਆਂ ਦੇ ਮੁਤਾਬਕ ਅੱਗ ਦਸ ਹਜ਼ਾਰ ਹੈਕਟੇਅਰ ਤੋਂ ਵੱਧ ਹਿੱਸੇ ਵਿੱਚ ਫੈਲੀ ਹੈ ਅਤੇ ਸੌ ਫਾਇਰਬ੍ਰਿਗੇਡ ਕਰਮੀ ਇਸ ਨੂੰ ਬੁਝਾਉਣ ਵਿੱਚ ਲੱਗੇ ਹਨ[ਫਾਇਰਬ੍ਰਿਗੇਡ ਵਿਭਾਗ ਕਰਮੀਆਂ ਮੁਤਾਬਕ ਤੇਜ਼ ਹਵਾਵਾਂ ਅਤੇ ਵਧਦੇ ਤਾਪਮਾਨ ਕਾਰਨ ਅੱਗ ਨੂੰ ਫੈਲਣ ਵਿੱਚ ਮਦਦ ਮਿਲ ਰਹੀ ਹੈ[ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਲੋੜ ਪੈਣ ‘ਤੇ ਫ਼ੌਜੀ ਜਹਾਜ਼ਾਂ ਨੂੰ ਵੀ ਮਦਦ ਲਈ ਭੇਜਿਆ ਜਾਵੇਗਾ

Be the first to comment

Leave a Reply