ਕੈਨੇਡਾ ਦਾ ਚੀਨ ਨੂੰ ਜ਼ੋਰਦਾਰ ਝਟਕਾ, ਟਰੂਡੋ ਨੇ ਕਰ ‘ਤਾ ਵੱਡਾ ਐਲਾਨ

ਟਰੂਡੋ ਨੇ ਕਿਹਾ, “ਆਉਣ ਵਾਲੇ ਦਿਨਾਂ ਅਤੇ ਹਫਤਿਆਂ ‘ਚ ਅਸੀਂ ਹਾਂਗਕਾਂਗਰਜ਼ ਲਈ ਇਮੀਗ੍ਰੇਸ਼ਨ ਸਮੇਤ ਹੋਰ ਉਪਾਅ ਵੀ ਵੇਖਾਂਗੇ।” ਜ਼ਿਕਰਯੋਗ ਹੈ ਕਿ ਹਾਂਗਕਾਂਗ ‘ਚ ਤਕਰੀਬਨ 300,000 ਕੈਨੇਡੀਅਨ ਰਹਿੰਦੇ ਹਨ। ਚੀਨ ਦੇ ਕਾਨੂੰਨ ਨਾਲ ਕਿਸੇ ਨਾਲ ਵੀ ਧੱਕੇਸ਼ਾਹੀ ਹੋ ਸਕਦੀ ਹੈ।

ਕੀ ਹੈ ਚੀਨ ਦਾ ਕਾਨੂੰਨ-
ਹਾਂਗਕਾਂਗ ਪਹਿਲਾਂ ਬ੍ਰਿਟਿਸ਼ ਕੋਲ ਸੀ, 1997 ‘ਚ ਉਸ ਨੇ ਇਸ ਨੂੰ ਚੀਨ ਨੂੰ ਇਕ ਦੇਸ਼ ਦੋ ਸਿਸਟਮ ਦੇ ਸਮਝੌਤੇ ‘ਤੇ ਦਿੱਤਾ ਸੀ, ਜੋ 50 ਸਾਲ ਯਾਨੀ 2047 ਤੱਕ ਲਾਗੂ ਰਹਿਣਾ ਸੀ। ਇਸ ਤਹਿਤ ਹਾਂਗਕਾਂਗ ਦੇ ਲੋਕਾਂ ਨੂੰ ਵਿਸ਼ੇਸ਼ ਆਜ਼ਾਦੀ ਪ੍ਰਾਪਤ ਸੀ, ਜੋ ਮੁੱਖ ਭੂਮੀ ਚੀਨ ‘ਚ ਨਹੀਂ ਹੈ ਪਰ ਚੀਨ ਨੇ ਇਸ ਦੀ ਉਲੰਘਣਾ ਕਰਕੇ ਹਾਂਗਕਾਂਗ ‘ਤੇ ਜ਼ਬਰਦਸਤੀ ਖੁਦ ਦਾ ਕਾਨੂੰਨ ਥੋਪ ਦਿੱਤਾ ਹੈ। ਇਸ ਨਵੇਂ ਕਾਨੂੰਨ ਤਹਿਤ ਵੱਖਵਾਦੀ, ਅੱਤਵਾਦ, ਵਿਦੇਸ਼ੀ ਤਾਕਤਾਂ ਨਾਲ ਮਿਲੀਭੁਗਤ ਦੇ ਦੋਸ਼ਾਂ ‘ਚ ਉਮਰ ਭਰ ਸਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਇਹ ਹਾਂਗਕਾਂਗ ਦੀ ਹਿਰਾਸਤ ‘ਚ ਰੱਖੇ ਕਿਸੇ ਵੀ ਵਿਅਕਤੀ ਨੂੰ ਮੁੱਖ ਭੂਮੀ ਚੀਨ ‘ਚ ਹਵਾਲਗੀ ਦੀ ਵੀ ਮਨਜ਼ੂਰੀ ਦਿੰਦਾ ਹੈ।

Be the first to comment

Leave a Reply