ਕੈਨੇਡਾ : ਕੋਵਿਡ-19 ਵਾਰੀਅਰਜ਼ ਦੇ ਸਨਮਾਨ ‘ਚ ਉੱਡਿਆ ਜਹਾਜ਼ ਕਰੈਸ਼

ਜ਼ਖਮੀ ਪਾਇਲਟ ਦੀ ਹਾਲਤ ਸਥਿਰ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ 2 ਜਹਾਜ਼ ਹਵਾ ਵਿਚ ਜਿਵੇਂ ਹੀ ਉਡਾਣ ਭਰਦੇ ਹਨ ਉਦੋਂ ਇਕ ਜਹਾਜ਼ ਵਿਚ ਅੱਗ ਲੱਗ ਜਾਂਦੀ ਹੈ ਅਤੇ ਉਹ ਕਰੈਸ਼ ਹੋ ਜਾਂਦਾ ਹੈ। ਘਟਨਾ ਨੂੰ ਆਪਣੀ ਅੱਖੀਂ ਦੇਖਣ ਵਾਲੀ ਏਨੀਟੀ ਨੇ ਕਿਹਾ,”ਇਕ ਜਹਾਜ਼ ਉੱਡਦਾ ਜਾ ਰਿਹਾ ਸੀ ਅਤੇ ਦੂਜਾ ਦੋ ਹਿੱਸਿਆਂ ਵਿਚ ਤਬਦੀਲ ਹੋ ਗਿਆ, ਉਸ ਵਿਚੋਂ ਧੂੰਆਂ ਨਿਕਲ ਰਿਹਾ ਸੀ ਅਤੇ ਇਹ ਇਕ ਅੱਗ ਦੇ ਗੋਲੇ ਵਰਗਾ ਲੱਗ ਰਿਹਾ ਸੀ।”

PunjabKesari

ਇਕ ਹੋਰ ਸ਼ਖਸ ਨੇ ਕਿਹਾ,”ਮੈਂ ਇਹ ਨਜ਼ਾਰਾ ਦੇਖਦੇ ਹੀ ਉੱਥੋਂ ਭੱਜਣਾ ਸ਼ੁਰੂ ਕਰ ਦਿੱਤਾ। ਜਹਾਜ਼ ਇਕ ਘਰ ਨਾਲ ਜਾ ਟਕਰਾਇਆ। ਇਸ ਮਗਰੋਂ ਲੋਕ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ।” ਭਾਵੇਂਕਿ ਇਕ ਸਥਾਨਕ ਰਿਪੋਰਟ ਵਿਚ ਕਿਹਾ ਗਿਆ ਹੈਕਿ ਜਹਾਜ਼ ਗਲੀ ਵਿਚ ਆ ਕੇ ਕਰੈਸ਼ ਹੋਇਆ ਅਤੇ ਇਕ ਘਰ ਦੀ ਖਿੜਕੀ ਵਾਲ ਜਾ ਟਕਰਾਇਆ। ਇਸ ਘਟਨਾ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਕਮਲੂਪਸ ਸ਼ਹਿਰ ਪੱਛਮੀ ਤੱਟ ‘ਤੇ ਕੈਨੇਡੀਅਨ ਸੂਬੇ ਵਿਚ ਵੈਨਕੂਵਰ ਦੇ ਉੱਤਰ-ਪੂਰਬ ਵਿਚ ਲੱਗਭਗ 200 ਮੀਲ (320 ਕਿਲੋਮੀਟਰ) ਦੂਰ ਹੈ। ਇਸ ਦੀ ਆਬਾਦੀ ਤਕਰੀਬਨ 90,000 ਹੈ।

Be the first to comment

Leave a Reply