ਕੇਜਰੀਵਾਲ ਨੇ ਕਿਹਾ-‘ਹਿੰਦੂ’ ਦੀ ਹਤਿਆ ਹੋਈ, ਭਾਜਪਾ ਔਖੀ

ਦਿੱਲੀ : ਯੂਪੀ ਦੀ ਰਾਜਧਾਨੀ ਲਖਨਊ ਵਿਚ ਸ਼ੁਕਰਵਾਰ ਦੇਰ ਰਾਤ ਪੁਲਿਸ ਸਿਪਾਹੀ ਦੀ ਗੋਲੀ ਨਾਲ ਐਪਲ ਦੇ ਏਰੀਆ ਸੇਲਜ਼ ਮੈਨੇਜਰ ਵਿਵੇਕ ਤਿਵਾੜੀ ਦੀ ਮੌਤ ‘ਤੇ ਸਵਾਲ ਉਠ ਰਹੇ ਹਨ। ਉਧਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਘਟਨਾ ਨੂੰ ਫ਼ਿਰਕੂ ਰੰਗ ਦੇ ਦਿਤਾ ਹੈ। ਉਨ੍ਹਾਂ ਇਸ ਹਤਿਆ ਕਾਂਡ ਨੂੰ ‘ਹਿੰਦੂ ਦੀ ਹਤਿਆ’ ਕਰਾਰ ਦਿਤਾ। ਕੇਜਰੀਵਾਲ ਦੇ ਇਸ ਬਿਆਨ ਕਾਰਨ ਲੋਕ ਟਵਿਟਰ ‘ਤੇ ਉਨ੍ਹਾਂ ਪਿੱਛੇ ਪੈ ਗਏ ਹਨ। ਕੇਜਰੀਵਾਲ ਨੇ ਐਤਵਾਰ ਨੂੰ ਟਵਿਟਰ ‘ਤੇ ਸਵਾਲ ਕੀਤਾ ਕਿ ਵਿਵੇਕ ਤਿਵਾੜੀ ਹਿੰਦੂ ਸੀ ਤਾਂ ਫਿਰ ਉਸ ਨੂੰ ਕਿਉਂ ਮਾਰ ਦਿਤਾ ਗਿਆ?
ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਹਿੰਦੂ ਦੇ ਹਿਤਾਂ ਦੀ ਰਾਖੀ ਨਹੀਂ ਕੀਤੀ। ਇਸ ਤੋਂ ਬਾਅਦ ਕੇਜਰੀਵਾਲ ਨੇ ਮ੍ਰਿਤਕ ਵਿਵੇਕ ਤਿਵਾੜੀ ਦੀ ਪਤਨੀ ਕਲਪਨਾ ਤਿਵਾੜੀ ਨਾਲ ਫ਼ੋਨ ‘ਤੇ ਗੱਲ ਵੀ ਕੀਤੀ। ਉਧਰ, ਦਿੱਲੀ ਭਾਜਪਾ ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ ਨੇ ਟਵਿਟਰ ‘ਤੇ ਕਿਹਾ, ‘ਕੇਜਰੀਵਾਲ ਘਟੀਆ ਰਾਜਨੀਤੀ ਨਾ ਕਰੇ।’ ਦਿੱਲੀ ਭਾਜਪਾ ਦੇ ਮੁਖੀ ਮਨੋਜ ਤਿਵਾੜੀ ਨੇ ਵੀ ਕੇਜਰੀਵਾਲ ‘ਤੇ ਹਮਲਾ ਬੋਲਿਆ ਅਤੇ ਕਿਹਾ ਕਿ ਤਿਵਾੜੀ ਦੀ ਹਤਿਆ ਹੋਈ ਹੈ ਅਤੇ ਕਸੂਰਵਾਰ ਨੂੰ ਸਜ਼ਾ ਮਿਲੇਗੀ।

Be the first to comment

Leave a Reply