ਕਰਜ਼ਾ ਨਾ ਵਾਪਸ ਕਰਨ ਵਾਲਿਆਂ ਨੂੰ ਸਰਕਾਰ ਇੰਝ ਕਰੇਗੀ ‘ਬੇਇੱਜ਼ਤ’

ਨਵੀਂ ਦਿੱਲੀ—ਸਰਕਾਰ ਨੇ ਜਾਣਬੁੱਝ ਕੇ ਕਰਜ਼ਾ ਨਹੀਂ ਦੇਣ ਵਾਲਿਆਂ ਖਿਲਾਫ ਸ਼ਿਕੰਜਾ ਕੱਸਦੇ ਹੋਏ ਬੈਂਕਾਂ ਤੋਂ ਅਜਿਹੇ ਕਰਜ਼ਦਾਰਾਂ ਦੇ ਨਾਮ ਜਨਤਕ ਕਰਨ ਨੂੰ ਕਿਹਾ ਹੈ। ਬੈਂਕਾਂ ਨੂੰ ਅਜਿਹੇ ਕਰਜ਼ਦਾਰਾਂ ਦੇ ਨਾਮ ਅਤੇ ਤਸਵੀਰ ਅਖਬਾਰਾਂ ‘ਚ ਪ੍ਰਕਾਸ਼ਿਤ ਕਰਨ ਨੂੰ ਕਿਹਾ ਗਿਆ ਹੈ। ਵਿੱਤ ਮੰਤਰਾਲੇ ਨੇ ਜਨਤਕ ਖੇਤਰ ਦੇ ਸਾਰੇ ਬੈਂਕਾਂ ਨੂੰ ਪੱਤਰ ਲਿਖ ਅਜਿਹੇ ਵਿਲਫੁਲ ਡਿਫਾਲਟਰਸ ਦੀਆਂ ਤਸਵੀਰਾਂ ਪ੍ਰਕਾਸ਼ਿਤ ਕਰਨ ਸੰਬੰਧੀ ਨਿਦੇਸ਼ਕ ਮੰਡਲ ਦੀ ਮਨਜ਼ੂਰੀ ਲੈਣ ਨੂੰ ਕਿਹਾ ਹੈ।
ਸੂਤਰਾਂ ਨੇ ਵਿੱਤ ਮੰਤਰਾਲੇ ਦੇ ਹਵਾਲੇ ਤੋਂ ਕਿਹਾ ਕਿ ਕਰਜ਼ਾ ਦੇਣ ਵਾਲੇ ਸੰਸਥਾਨ ਆਪਣੇ ਨਿਦੇਸ਼ਕ ਮੰਡਲ ਦੀ ਮਨਜ਼ੂਰੀ ਤੋਂ ਨੀਤੀ ਤਿਆਰ ਕਰੇਗਾ। ਇਸ ‘ਚ ਜਾਣਬੁੱਝ ਕੇ ਕਰਜ਼ਾ ਨਹੀਂ ਵਾਪਸ ਕਰਨ ਵਾਲਿਆਂ ਦੀ ਤਸਵੀਰ ਪ੍ਰਕਾਸ਼ਿਤ ਕਰਨ ਨੂੰ ਲੈ ਕੇ ਮਾਪਦੰਡ ਬਿਲਕੁਲ ਸਪੱਸ਼ਟ ਹੋਣਗੇ।

Be the first to comment

Leave a Reply