ਏ ਐੱਨ-32 ਜਹਾਜ਼ ‘ਚ ਸਵਾਰ ਕੋਈ ਨਹੀਂ ਬਚਿਆ

ਨਵੀਂ ਦਿੱਲੀ:ਏ ਅੱੈਨ-32 ਜਹਾਜ਼ ‘ਚ ਸਵਾਰ ਲੋਕਾਂ ਬਾਰੇ ਜਾਣਕਾਰੀ ਆ ਚੁੱਕੀ ਹੈ। ਭਾਰਤੀ ਹਵਾਈ ਫੌਜ ਦਾ ਕਹਿਣਾ ਹੈ ਕਿ ਇਸ ਹਾਦਸੇ ‘ਚ ਕੋਈ ਜਿਊਂਦਾ ਨਹੀਂ ਬਚਿਆ। ਇਸ ਸੰਬੰਧ ‘ਚ ਪਰਵਾਰ ਵਾਲਿਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 15 ਮੈਂਬਰੀ ਬਚਾਅ ਦਲ ਅੱਜ ਸਵੇਰੇ ਜਹਾਜ਼ ਦੇ ਮਲਬੇ ਤੱਕ ਪਹੁੰਚਿਆ ਸੀ।ਮਲਬੇ ਦੀ ਜਾਂਚ ‘ਚ ਚਾਲਕ ਦਲ ਦਾ ਕੋਈ ਵੀ ਮੈਂਬਰ ਜਿਊਂਦਾ ਨਹੀਂ ਮਿਿਲਆ। ਸਾਰੇ 13 ਲੋਕਾਂ ਦੀਆਂ ਲਾਸ਼ਾ ਬਰਾਮਦ ਕਰ ਲਈਆ ਗਈਆਂ ਹਨ ਅਤੇ ਉਨ੍ਹਾਂ ਨੂੰ ਲਿਆਉਣ ਲਈ ਹੈਲੀਕਾਪਟਰ ਦਾ ਇਸਤੇਮਾਲ ਕੀਤਾ ਜਾਵੇਗਾ।ਜਾਣਕਾਰੀ ਮੁਤਾਬਿਕ ਹਾਦਸੇ ਵਾਲੇ ਸਥਾਨ ਤੋਂ ਸਾਰੇ 13 ਲੋਕਾਂ ਦੀਆਂ ਲਾਸ਼ਾਂ ਅਤੇ ਏ ਐਨ32 ਜਹਾਜ਼ ਦਾ ਬਲੈਕ ਬਾਕਸ ਬਰਾਮਦ ਕਰ ਲਿਆ ਗਿਆ ਹੈ।

Be the first to comment

Leave a Reply