ਏਅਰ ਇੰਡੀਆ:ਦਿੱਲੀ ਤੋਂ ਅਮਰੀਕਾ ਜਾ ਰਹੇ ਜਹਾਜ਼ ਦਾ ਮੁੱਕਿਆ ਤੇਲ, ਜਹਾਜ਼ ਸੀ 370 ਯਾਤਰੀ

ਨਵੀਂ ਦਿੱਲੀ: ਨਵੀਂ ਦਿੱਲੀ ਤੋਂ ਨਿਊਯਾਰਕ ਜਾ ਰਹੀ ਏਅਰ ਇੰਡੀਆ ਦੀ ਫਲਾਇਟ ਅ-101 ‘ਚ ਲੈਂਡਿੰਗ ਵੇਲੇ ਖਰਾਬੀ ਆ ਗਈ। ਏਅਰ ਇੰਡੀਆ ਦੀ ਫਲਾਇਟ ਅ-101 14 ਘੰਟਿਆਂ ਦਾ ਸਫਰ ਕਰਕੇ 370 ਯਾਤਰੀਆਂ ਨਾਲ ਨਿਊਯਾਰਕ ਦੇ ਜੌਨ ਐਫ ਕੈਨੇਡੀ ਏਅਰਪੋਰਟ ਤੇ ਲੈਂਡਿੰਗ ਲਈ ਪਹੁੰਚਣ ਵਾਲੀ ਸੀ ਕਿ ਜਹਾਜ਼ ਦੇ ਪਾਇਲਟ ਦੇ ਹੋਸ਼ ਉੱਡ ਗਏ।
ਦਰਅਸਲ ਖਰਾਬ ਮੌਸਮ ਕਾਰਨ ਫਲਾਇਟ ਦੀ ਲੈਂਡਿੰਗ ‘ਚ ਦੇਰੀ ਹੋ ਰਹੀ ਸੀ। ਦੂਜੇ ਪਾਸੇ ਜਹਾਜ਼ ‘ਚਖਰਾਬੀ ਤੇ ਤੇਲ ਦੀ ਕਮੀ ਨੇ ਪਾਇਲਟ ਦੀ ਚਿੰਤਾ ਹੋਰ ਵਧਾ ਦਿੱਤੀ। ਇਸ ਦੇ ਬਾਵਜੂਦ ਪਾਇਲਟ ਸੂਝ-ਬੂਝ ਨਾਲ 370 ਯਾਤਰੀਆਂ ਦੀ ਜ਼ਿੰਦਗੀ ਬਚਾਉਣ ‘ਚ ਕਾਮਯਾਬ ਰਿਹਾ।
ਪਾਇਲਟ ਨੇ ਸਮਾਂ ਰਹਿੰਦਿਆਂ ਨਿਊਯਾਰਕ ਟ੍ਰੈਫਿਕ ਕੰਟਰੋਲ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਜਹਾਜ਼ ‘ਚ ਤੇਲ ਦੀ ਕਮੀ ਤੇ ਇੰਸਟੂਮੈਂਟ ਲੈਂਡਿੰਗ ਸਿਸਟਮ ਰਿਸੀਵਰ ਖਰਾਬ ਹੋਣ ਕਾਰਨ ਫਲਾਇਟ ਨੂੰ ਹੁਣ ਜ਼ਿਆਦਾ ਦੇਰ ਤੱਕ ਹਵਾ ‘ਚ ਨਹੀਂ ਰੱਖਿਆ ਜਾ ਸਕਦਾ।ਇਸ ਤੋਂ ਬਾਅਦ ਨਿਊਯਾਰਕ ਟ੍ਰੈਫਿਕ ਕੰਟਰੋਲ ਵੱਲੋਂ ਪਾਇਲਟ ਨੂੰ ਜ਼ਰੂਰੀ ਮਦਦ ਦੇਣ ਦੀ ਗੱਲ ਕਹੀ ਗਈ। ਖਰਾਬ ਮੌਸਮ ਕਾਰਨ ਨਿਊਯਾਰਕ ਟ੍ਰੈਫਿਕ ਕੰਟਰੋਲ ਲਈ ਵੀ ਜ਼ਿਆਦਾ ਕੁਝ ਕਰਨਾ ਸੌਖਾ ਨਹੀਂ ਸੀ ਪਰ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਟ੍ਰੈਫਿਕ ਕੰਟਰੋਲ ਨੇ ਏਅਰ ਇੰਡੀਆ ਦੇ ਇਸ ਜਹਾਜ਼ ਨੂੰ ਨੇਵਾਰਕ ਦੇ ਅਲਟਰਨੈਟ ਹਵਾਈ ਅੱਡੇ ‘ਤੇ ਉਤਾਰਨ ਦਾ ਸੁਝਾਅ ਦਿੱਤਾ ਕਿਉਂਕਿ ਜਹਾਜ਼ ‘ਚ ਕਿਸੇ ਵੀ ਦੂਜੇ ਏਅਰਪੋਰਟ ਤੱਕ ਪਹੁੰਚਣ ਲਈ ਲੋੜੀਂਦਾ ਤੇਲ ਨਹੀਂ ਸੀ।ਮਾਮਲੇ ਦੀ ਗੰਭੀਰਤਾ ਨੂ ਦੇਖਦਿਆਂ ਏਅਰ ਇੰਡੀਆ ਨੇ ਸੁਰੱਖਿਆ ਵਿਭਾਗ ਨੂੰ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।

Be the first to comment

Leave a Reply