ਇੰਡੋ ਕਨੇਡੀਅਨ ਸੀਨੀਅਰਜ ਸੈਂਟਰ ਵਿੱਚ ਭਾਰਤ ਦਾ ਆਜ਼ਾਦੀ ਦਿਵਸ ਮਨਾਇਆਂ

ਸਰੀ:-(ਹਰਚੰਦ ਸਿੰਘ ਗਿੱਲ) :-
ਭਾਰਤ ਦਾ ੭੩ ਵਾਂ ਆਜ਼ਾਦੀ ਦਿਵਸ ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸ੍ਹਰੀ ਡੈਲਟਾ ਦੇ aਪਰਲੇ ਹਾਲ ਵਿੱਚ ਸ: ਹਰਪਾਲ ਸਿੰਘ ਬਰਾੜ ਦੀ ਪ੍ਰਧਾਨਗੀ ਵਿੱਚ ਦੁਪਹਿਰ ਦੇ ਠੀਕ ਇਕ ਵਜੇ ਬੜੇ ਧੂਮ-ਧਾਮ ਅਤੇ aਤਸ਼ਾਹ ਨਾਲ ਮਨਾਇਆ ਗਿਆ। ਸ਼ੁਰੂ ਵਿੱਚ ਸਕੱਤਰ ਸ: ਹਰਚੰਦ ਸਿੰਘ ਗਿੱਲ ਨੇ ਸਾਰਿਆਂ ਨੂੰ ਅੱਜ ਦੇ ਵਿਸ਼ੇਸ਼ ਦਿਨ ਬਾਰੇ ਦਸਦਿਆਂ ਸੈਂਟਰ ਦੀਆਂ ਬੀਬੀਆਂ ਨੂੰ ਭਾਰਤ ਦਾ ਰਾਸ਼ਟਰੀ ਗੀਤ “ਜਨ ਗਨ ਮਨ…….” ਗaਣ ਦਾ ਸੱਦਾ ਦਿੱਤਾ। ਸਾਰੇ ਹਾਜਰ ਮੈਬਰਾਂ ਨੇ ਖ੍ਹੜ੍ਹੇ ਹੋ ਕੇ ਰਾਸ਼ਟਰੀ ਗੀਤ ਗਾਇਆ। ਇਸਤੋ ਪਿੱਛੋ ਦੇਸ਼ ਪਿਆਰ ਦੇ ਗੀਤ, ਗਜ਼ਲ ਅਤੇ ਕਵਿਤਾਵਾਂ ਦਾ ਸਿਲਸਿਲਾ ਸ਼ੁਰੂ ਹੋਇਆ ਜਿਸਦੇ ਵਿੱਚ ਗੁਲਸ਼ਨਰਾਜ ਕੋਰ, ਮਨਜੀਤ ਸਿੰਘ ਮੱਲਾ, ਅਮਰੀਕ ਸਿੰਘ ਲੇਹਲ, ਦਰਸ਼ਨ ਸਿੰਘ ਅਟਵਾਲ, ਬੀਬੀ ਤਜਿੰਦਰ ਕੋਰ ਬੈਂਸ, ਬੀਬੀ ਸ਼ੀਲਾ ਕੋਲ ਤੇ ਹੋਰ ਕਵੀਆਂ ਦੇ ਨਾa ਵਰਨਣ ਯੋਗ ਹਨ। ਸੀਨੀਅਰ ਮੈਬਰ ਸ: ਵੀਰ ਸਿੰਘ ਧਾਲੀਵਾਲ ਨੇ ਆਜ਼ਾਦੀ ਸੰਬੰਧੀ ਬੜੇ ਸੁਚੱਜੇ ਵਿਚਾਰ ਰੱਖੇ।ਸਟੇਜ ਸਕੱਤਰ ਦੀ ਸਾਰੀ ਕਾਰਵਾਈ ਸ: ਹਰਚੰਦ ਸਿੰਘ ਗਿੱਲ ਨੇ ਬਾਖੂਬੀ ਨਿਭਾਈ। ਅੰਤ ਵਿੱਚ ਪ੍ਰਧਾਨ ਸ: ਹਰਪਾਲ ਸਿੰਘ ਬਰਾੜ ਨੇ ਸਾਰੇ ਆਇਆਂ ਦਾ ਧੰਨਵਾਦ ਕੀਤਾ ਅਤੇ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ। aਪਰੰਤ ਆਜ਼ਾਦੀ ਦਿਨ ਦੀ ਖੁਸ਼ੀ ਵਿੱਚ ਕੇਕ ਕੱਟਿਆ ਗਿਆ ਜੋ ਕੀ ਸਭਨੇ ਬੜੇਸ਼ ਪਿਆਰ ਅਤੇ ਅਨੰਦ ਨਾਲ ਖਾਧਾ। ਸਾਰਾ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।

Be the first to comment

Leave a Reply