ਅੱਤਵਾਦ ਦੇ ਝੂਠੇ ਦੋਸ਼ ਲੱਗਣ ਤੋਂ ਬਾਅਦ ਔਰਤ ਨੇ ਕੈਨੇਡੀਅਨ ਸਰਕਾਰ ”ਤੇ ਕੀਤਾ ਮੁਕੱਦਮਾ

ਵੈਨਕੂਵਰ— ਬ੍ਰਿਟਿਸ਼ ਕੋਲੰਬੀਆ ਦੀ ਇੱਕ ਔਰਤ ਦੀ ਜ਼ਿਦੰਗੀ ‘ਚ ਉਸ ਸਮੇਂ ਸਭ ਕੁਝ ਤਬਾਹ ਹੋ ਗਿਆ, ਜਦੋਂ ਫੈਡਰਲ ਸਰਕਾਰ ਨੇ ਉਸ ‘ਤੇ ਅੱਤਵਾਦੀ ਹੋਣ ਦਾ ਇਲਜ਼ਾਮ ਲਗਾਇਆ। ਇਸ ਦੌਰਾਨ ਉਸ ਔਰਤ ਦਾ ਲੱਖਾਂ ਦਾ ਬਿਜ਼ਨੈੱਸ ਤਬਾਹ ਹੋ ਗਿਆ ਅਤੇ ਉਸ ਦੇ ਅਕਸ਼ ਨੂੰ ਬਹੁਤ ਧੱਕਾ ਲੱਗਾ।
ਜਾਣਕਾਰੀ ਮੁਤਾਬਕ ਪੀ. ਡੀ. ਜੈਰੇ ਨੇ ਕਿਹਾ ਕਿ ਅੱਜ ਦੇ ਸਮੇਂ ‘ਚ ਇੱਕ ਅੱਤਵਾਦੀ ਹੋਣ ਨਾਲੋਂ ਜ਼ਿਆਦਾ ਬੁਰੀ ਗੱਲ ਅੱਤਵਾਦੀ ਹੋਣ ਦੇ ਝੂਠੇ ਇਲਜ਼ਾਮ ਨਾਲ ਜੀਊਂਣਾ ਹੈ। ਇਸ ਦੌਰਾਨ ਉਸ ਦਾ ਸਾਰਾ ਜੀਵਨ, ਕਾਰੋਬਾਰ ਹਿਲ ਗਿਆ ਹੈ। ਇਸ ਕਰਕੇ ਪੀ. ਡੀ. ਜੈਰੇ ਨੇ ਕੈਨੇਡੀਅਨ ਸਰਕਾਰ ਵਿਰੁੱਧ ਕੇਸ ਦਰਜ ਕਰਕੇ ਮੰਗ ਕੀਤੀ ਹੈ ਕਿ ਸਰਕਾਰ ਵਲੋਂ ਉਸ ਨੂੰ ਅੱਤਵਾਦੀ ਘੋਸ਼ਿਤ ਕਰਨ ‘ਤੇ ਜੋ ਵੀ ਨੁਕਸਾਨ ਹੋਇਆ ਹੈ, ਉਸ ਨੂੰ ਉਸ ਦੇ ਬਦਲੇ 21 ਲੱਖ ਡਾਲਰ ਦਾ ਮੁਆਵਜ਼ਾ ਦਿੱਤਾ ਜਾਵੇ।

Be the first to comment

Leave a Reply