ਅੰਮ੍ਰਿਤਸਰ ਹਵਾਈ ਅੱਡੇ ‘ਤੇ 1.30 ਕਰੋੜ ਰੁਪਏ ਦਾ ਸੋਨਾ ਬਰਾਮਦ

ਕਸਟਮ ਵਿਭਾਗ ਨੇ ਏਅਰਵੇਜ਼ ਐਕਸਪ੍ਰੈੱਸ ਏਅਰਲਾਈਨਜ਼ ਰਾਹੀਂ ਦੁਬਾਈ ਤੋਂ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ‘ਤੇ ਪਹੁੰਚੇ ਦੋ ਮੁਸਾਫਰਾਂ ਤੋਂ 3 ਕਿਲੋ 35 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਇਸ ਸੋਨੇ ਦੀ ਕੀਮਤ 1 ਕਰੋੜ 30 ਲੱਖ ਰੁਪਏ ਦੱਸੀ ਜਾ ਰਹੀ ਹੈ। ਹਿਰਾਸਤ ‘ਚ ਲਏ ਗਏ ਦੋ ਮੁਸਾਫਰਾਂ ਦਾ ਨਾਂ ਗੁਰਪ੍ਰੀਤ ਸਿੰਘ ਅਤੇ ਗੁਰਜੰਟ ਸਿੰਘ ਹੈ। ਗੁਰਪ੍ਰੀਤ ਸਿੰਘ ਪਟਿਆਲਾ ਅਤੇ ਗੁਰਜੰਟ ਸਿੰਘ ਤਰਨਤਾਰਨ ਦਾ ਰਹਿਣ ਵਾਲਾ ਹੈ।

 View image on TwitterView image on TwitterView image on Twitter

ਜਾਣਕਾਰੀ ਮੁਤਾਬਿਕ ਹਵਾਈ ਅੱਡੇ ‘ਚ ਤਾਇਨਾਤ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਜਾਣਕਾਰੀ ਮਿਲੀ ਸੀ ਕਿ ਦੁਬਈ ਤੋਂ ਆਉਣ ਵਾਲੀ ਉਡਾਨ ‘ਚ ਸੋਨੇ ਦੀ ਤਸਕਰੀ ‘ਚ ਸ਼ਾਮਲ ਦੋ ਮੁਸਾਫਰ ਆ ਰਹੇ ਹਨ। ਇਸ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਨੇ ਜਦੋਂ ਇਨ੍ਹਾਂ ਦੇ ਸਾਮਾਨ ਦੀ ਜਾਂਚ ਕੀਤੀ ਤਾਂ ਬੈਗ ‘ਚੋਂ ਇਕ ਖਿਡੌਣਾ ਕਾਰ ਅੰਦਰ 48 ਛੋਟੇ-ਛੋਟੇ ਟੁਕੜਿਆਂ ‘ਚ ਰੱਖਿਆ ਸੋਨਾ ਬਰਾਮਦ ਕੀਤਾ ਗਿਆ। ਅਧਿਕਾਰੀਆਂ ਨੇ ਬੈਗ ਦੇ ਹੇਠਲੇ ਹਿੱਸੇ ਦਾ ਕੱਪੜਾ ਪਾੜ ਕੇ ਸੋਨਾ ਬਰਾਮਦ ਕੀਤਾ।

ਜ਼ਿਕਰਯੋਗ ਹੈ ਕਿ ਇਸ ਸਾਲ ਮਾਰਚ ‘ਚ ਏਅਰਪੋਰਟ ਤੋਂ ਇਕ ਏਅਰਲਾਈਨਜ਼ ਕੰਪਨੀ ਦੇ ਮੁਲਾਜ਼ਮ ਨੂੰ ਹਿਰਾਸਤ ‘ਚ ਲੈ ਕੇ 1 ਕਰੋੜ 32 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਗਿਆ ਸੀ। ਅਪ੍ਰੈਲ ‘ਚ ਦੁਬਈ ਤੋਂ ਆਈ ਦੋ ਔਰਤਾਂ ਨੂੰ 1 ਕਿੱਲੋ 700 ਗ੍ਰਾਮ ਸੋਨੇ ਸਮੇਤ ਗ੍ਰਿਫਤਾਰ ਕੀਤਾ ਸੀ।

Be the first to comment

Leave a Reply