ਅਮਰੀਕਾ ਦੇ ਯੋਗਾ ਸਟੂਡੀਓ ‘ਚ ਗੋਲ਼ੀਬਾਰੀ, ਦੋ ਮੌਤਾਂ

ਵਾਸ਼ਿੰਗਟਨ: ਫਲੋਰਿਡਾ ਦੀ ਰਾਜਧਾਨੀ ਵਿੱਚ ਇੱਕ ਯੋਗਾ ਸਟੂਡੀਓ Ḝਰਸਤੋੁਚ ਬੰਦੂਕਧਾਰੀ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਤੇ ਪੰਜ ਜਣੇ ਜ਼ਖ਼ਮੀ ਹੋ ਗਏ। ਹਮਲਾ ਕਰਨ ਪਿੱਛੋਂ ਬੰਦੂਕਧਾਰੀ ਨੇ ਆਪਣੇ-ਆਪ ਨੂੰ ਵੀ ਗੋਲ਼ੀ ਮਾਰ ਲਈ। ਤਾਲਾਹਾਸੀ ਦੇ ਪੁਲਿਸ ਮੁਖੀ ਮਾਈਕਲ ਡੇਲਿਓ ਨੇ ਸ਼ੁੱਕਰਵਾਰ ਰਾਤ ਪੱਤਰਕਾਰਾਂ ਨੂੰ ਦੱਸਿਆ ਕਿ ਸਟੂਡੀਓ ਵਿੱਚ ਜਾਣ ਬਾਅਦ ਬੰਦੂਕਧਾਰੀ ਨੇ ਛੇ ਜਣਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ।
ਡੇਲਿਓ ਨੇ ਦੱਸਿਆ ਕਿ ਇਸਦੇ ਬਾਅਦ ਸ਼ੱਕੀ ਨੇ ਖੁਦ ਵੀ ਗੋਲ਼ੀ ਮਾਰ ਲਈ। ਫਿਲਹਾਲ ਬੰਦੂਕਧਾਰੀ ਤੇ ਮ੍ਰਿਤਕਾਂ ਦੀ ਪਛਾਣ ਨਹੀਂ ਹੋਈ। ਹੋਰ ਪੀੜਤਾਂ ਦੀ ਸਥਿਤੀ ਵੀ ਸਪਸ਼ਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰ ਨੇ ਇਕੱਲਿਆਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਅਧਿਕਾਰੀ ਇਸ ਘਟਨਾ ਪਿੱਛੇ ਸੰਭਾਵਿਤ ਕਾਰਨਾਂ ਦੀ ਜਾਂਚ ਕਰ ਰਹੇ ਹਨ।

Be the first to comment

Leave a Reply