ਅਮਰੀਕਾ ਦੇ ਉੱਚ ਸੈਨੇਟਰ ਦਾ ਦੋਸ਼, ਚੀਨ ਨੇ ਹੀ ਕੀਤੀ ਭਾਰਤ ‘ਚ ਘੁਸਪੈਠ

ਉਨ੍ਹਾਂ ਨੇ ਆਖਿਆ ਕਿ ਹਾਂਗਕਾਂਗ ਵਿਚ ਹਾਲ ਹੀ ਵਿਚ ਲਾਗੂ ਸੁਰੱਖਿਆ ਕਾਨੂੰਨ ਨੇ ਸਪੱਸ਼ਟ ਕਰ ਦਿੱਤਾ ਕਿ ਸੀ. ਪੀ. ਸੀ. ਨਾ ਤਾਂ ਆਪਣੇ ਲੋਕਾਂ ਅਤੇ ਨਾ ਹੀ ਹੋਰ ਦੇਸ਼ਾਂ ਦੇ ਪ੍ਰਤੀ ਆਪਣੀਆਂ ਵਚਨਬੱਧਤਾਵਾਂ ਦਾ ਪਾਲਣ ਕਰੇਗੀ। ਕਾਟਨ ਨੇ ਚੀਨ ‘ਤੇ ਅਮਰੀਕਾ, ਵਿਸ਼ਵ ਵਪਾਰ ਸੰਗਠਨ, ਵਿਸ਼ਵ ਸਿਹਤ ਸੰਗਠਨ ਅਤੇ ਹੋਰ ਦੇ ਪ੍ਰਤੀ ਵਚਨਬੱਧਤਾਵਾਂ ਪੂਰੀਆਂ ਨਾ ਕਰਨ ਦਾ ਦੋਸ਼ ਲਾਇਆ। ਸੈਨੇਟਰ ਮਿਚ ਮੈੱਕਕੋਨਲ ਨੇ ਸੈਨੇਟ ਵਿਚ ਰਾਸ਼ਟਰੀ ਰੱਖਿਆ ਪ੍ਰਮਾਣਿਕਤਾ ਐਕਟ (ਐਨ. ਡੀ. ਏ. ਏ.) 2011 ਦੇ ਸਮਰਥਨ ਵਿਚ ਦਿੱਤੇ ਭਾਸ਼ਣ ਵਿਚ ਦੋਸ਼ ਲਾਇਆ ਕਿ ਚੀਨ ਅੰਤਰਰਾਸ਼ਟਰੀ ਪੱਧਰ ‘ਤੇ ਉਕਸਾਉਣ ਵਾਲੇ ਕਦਮ ਚੁੱਕ ਰਿਹਾ ਹੈ।

ਭਾਰਤ ਦਾ ਸਮਰਥਨ
ਸੈਨੇਟਰ ਜਾਨ ਕਾਰਨਿਨ ਨੇ ਇਸ ਹਫਤੇ ਐਨ. ਡੀ. ਏ. ਏ. ਵਿਚ ਇਕ ਸੋਧ ਪੇਸ਼ ਕੀਤਾ ਸੀ, ਜੋ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਹਮਲੇ ਖਿਲਾਫ ਭਾਰਤ ਦਾ ਸਮਰਥਨ ਕਰਦਾ ਹੈ। ਮੈੱਕਕੋਨਲ ਨੇ ਆਖਿਆ ਕਿ ਅਸਲ ਕੰਟਰੋਲ ਲਾਈਨ (ਐਲ. ਏ. ਸੀ.), ਦੱਖਣੀ ਚੀਨ ਸਾਗਰ, ਸੇਂਕਾਕੂ ਟਾਪੂ ਸਮੇਤ ਵਿਵਾਦਤ ਖੇਤਰਾਂ ਵਿਚ ਅਤੇ ਇਸ ਦੇ ਆਲੇ-ਦੁਆਲੇ ਚੀਨ ਦਾ ਵਿਸਥਾਰ ਅਤੇ ਹਮਲਾ ਚਿੰਤਾ ਦਾ ਵਿਸ਼ਾ ਹੈ। ਇਸ ਵਿਚਾਲੇ, ਭਾਰਤੀ-ਅਮਰੀਕੀ ਸਾਂਸਦ ਰਾਜਾ ਕਿ੍ਰਸ਼ਣਮੂਰਤੀ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਆਖਿਆ ਕਿ ਚੀਨ ਦੇ ਇਸ ਹਮਲੇ ਦੇ ਜਵਾਬ ਵਿਚ ਅਮਰੀਕਾ ਨੂੰ ਭਾਰਤ ਸਮੇਤ ਖੇਤਰ ਵਿਚ ਆਪਣੇ ਸਹਿਯੋਗੀਆਂ ਦੇ ਨਾਲ ਖੜ੍ਹੇ ਹੋਣ ਦਾ ਸੰਕਲਪ ਲੈਣਾ ਚਾਹੀਦਾ।

Be the first to comment

Leave a Reply