ਅਮਰੀਕਾ ‘ਚ 29 ਸਾਲਾ ਭਾਰਤੀ ਨਾਗਰਿਕ ਦੀ ਮੌਤ

 

ਨਿਊਯਾਰਕ (ਭਾਸ਼ਾ)— ਅਮਰੀਕਾ ਦੇ ਯੋਸਮਾਈਟ ਨੈਸ਼ਲਨ ਪਾਰਕ ਦੇ ਮਸ਼ਹੂਰ ‘ਹਾਫ ਡੋਮ’ ‘ਤੇ ਚੜ੍ਹਾਈ ਕਰਦੇ ਹੋਏ ਡਿੱਗ ਜਾਣ ਕਾਰਨ 29 ਸਾਲਾ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ। ‘ਹਾਫ ਡੋਮ’ ਅਮਰੀਕਾ ਦੇ ਮੱਧ ਕੈਲੀਫੋਰਨੀਆ ਵਿਚ ਯੋਸਮਾਈਟ ਘਾਟੀ ਦੇ ਪੂਰਬੀ ਹਿੱਸੇ ਵਿਚ ਸਥਿਤ ਗ੍ਰੇਨਾਈਟ ਨਾਲ ਬਣੀ ਅਰਧ ਗੁੰਬਦਨੁਮਾ ਪਰਬਤੀ ਆਕ੍ਰਿਤੀ ਹੈ। ਨੈਸ਼ਨਲ ਪਾਰਕ ਆਉਣ ਵਾਲੇ ਸੈਲਾਨੀ ਇਸ ਅਰਧ ਗੁੰਬਦਨੁਮਾ ਪਰਬਤ ‘ਤੇ ਚੜ੍ਹਾਈ ਕਰਦੇ ਹਨ।
ਨਿਊਯਾਰਕ ਸ਼ਹਿਰ ਵਿਚ ਰਹਿਣ ਵਾਲੇ ਆਸ਼ੀਸ਼ ਪੇਨੁਗੋਂਡਾ ਆਪਣੇ ਦੋਸਤਾਂ ਨਾਲ ‘ਹਾਫ ਡੋਮ’ ‘ਤੇ ਕੇਬਲ ਦੀ ਮਦਦ ਨਾਲ ਚੜ੍ਹਾਈ ਕਰ ਰਿਹਾ ਸੀ। ਅਚਾਨਕ ਉਸ ਦਾ ਪੈਰ ਫਿਸਲ ਗਿਆ ਤੇ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ । ਇਕ ਨਿਊਜ਼ ਏਜੰਸੀ ਨੇ ਮ੍ਰਿਤਕ ਲੜਕੇ ਦੇ ਕਮਰੇ ਵਿਚ ਨਾਲ ਰਹਿਣ ਵਾਲੇ ਸਾਥੀ ਅਤੇ ਉਸ ਦੇ ਹੋਰ ਕਰੀਬੀ ਦੋਸਤਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਪਾਰਕ ਸਰਵਿਸ ਨੇ ਇਕ ਬਿਆਨ ਵਿਚ ਕਿਹਾ ਕਿ ਤੂਫਾਨ ਸਮੇਂ ਉਹ ਇਕ ਹੋਰ ਵਿਅਕਤੀ ਨਾਲ ਚੜ੍ਹਾਈ ਕਰ ਰਿਹਾ ਸੀ। ਅਚਾਨਕ ਪੈਰ ਫਿਸਲਣ ਕਾਰਨ ਉਸ ਦੀ ਮੌਤ ਹੋ ਗਈ। ਨੈਸ਼ਨਲ ਪਾਰਕ ਦੇ ਸਹਾਇਕ ਸਮੂਹ ਨੇ ਮ੍ਰਿਤਕ ਦੀ ਲਾਸ਼ ਬਰਾਮਦ ਕਰ ਲਈ ਹੈ। ਦੱਸਣਯੋਗ ਹੈ ਕਿ ਆਸ਼ੀਸ਼ ਨੇ ਫੇਅਰਲੀਗ ਡਿਕਨਸਨ ਯੂਨੀਵਰਸਿਟੀ ਤੋਂ ਗ੍ਰੇਜੁਏਸ਼ਨ ਦੀ ਪੜ੍ਹਾਈ ਕੀਤੀ ਸੀ ਅਤੇ ਉਹ ਨਿਊਜਰਸੀ ਦੇ ਸੀਮੰਸ ਹੈਲਥਕੇਅਰ ਵਿਚ ਬਾਇਓਕੈਮੀਸਟ ਦੇ ਰੂਪ ਵਿਚ ਕੰਮ ਕਰਦਾ ਸੀ। ਉਹ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਸੀ।

Be the first to comment

Leave a Reply