ਨਵੀਂ ਦਿੱਲੀ : ਵਿਧਵਾ ਔਰਤ ਦੀ ਮਾਨਸਿਕ ਸਥਿਤੀ ਨੂੰ ਦੇਖਦਿਆਂ 29 ਹਫ਼ਤਿਆਂ ਦੇ ਗਰਭ ਨੂੰ ਖ਼ਤਮ ਕਰਨ ਦੀ ਇਜਾਜ਼ਤ ਦੇਣ ਸਬੰਧੀ ਆਦੇਸ਼ ਨੂੰ ਦਿੱਲੀ ਹਾਈ ਕੋਰਟ ਨੇ ਵਾਪਸ ਲੈ ਲਿਆ ਹੈ। ਅਦਾਲਤ ਨੇ ਕਿਹਾ ਕਿ ਏਮਜ਼ ਦੀ ਰਿਪੋਰਟ ਨੂੰ ਦੇਖਦਿਆਂ 29 ਹਫ਼ਤਿਆਂ ਦਾ ਗਰਭ ਖ਼ਤਮ ਕਰਨ ਦੀ ਇਜਾਜ਼ਤ ਦੇਣ ਸਬੰਧੀ ਇਸ ਅਦਾਲਤ ਦੇ ਚਾਰ ਜਨਵਰੀ ਦੇ ਆਦੇਸ਼ ਨੂੰ ਵਾਪਸ ਲਿਆ ਜਾਂਦਾ ਹੈ। ਅਦਾਲਤ ਨੇ ਕਿਹਾ ਕਿ ਮਹਿਲਾ ੳੱੁਚਿਤ ਸਮੇਂ ’ਤੇ ਡਿਲੀਵਰੀ ਏਮਜ਼ ਦੇ ਮੈਡੀਕਲ ਬੋਰਡ ਕੋਲ ਜਾ ਸਕਦੀ ਹੈ। ਅਦਾਲਤ ਨੇ ਕਿਹਾ ਕਿ ਇਹ ਔਰਤ ਨੇ ਤੈਅ ਕਰਨਾ ਹੈ ਕਿ ਉਹ ਬੱਚੇ ਨੂੰ ਜਨਮ ਏਮਜ਼, ਕੇਂਦਰ ਸਰਕਾਰ ਜਾਂ ਸੂਬਾ ਸਰਕਾਰ ਦੇ ਕਿਸ ਹਸਪਤਾਲ ’ਚੋਂ ਕਿੱਥੇ ਦੇਣਾ ਚਾਹੁੰਦੀ ਹੈ। ਸਰਕਾਰੀ ਹਸਪਤਾਲ ’ਚ ਬੱਚੇ ਨੂੰ ਜਨਮ ਦੇਣ ਦੀ ਸਥਿਤੀ ’ਚ ਇਸ ਦਾ ਖ਼ਰਚ ਸਰਕਾਰ ਚੁੱਕੇਗੀ।