ਘਰ ਬਣਾਉਣ ਦੀ ਪ੍ਰਕਿਰਿਆ ਹੋਈ ਤੇਜ਼

ਸਰੀ, ਬੀ.ਸੀ. – ਸਰੀ ਸ਼ਹਿਰ ਨੇ ਪੂਰੇ ਸ਼ਹਿਰ ਵਿੱਚ ਰਿਹਾਇਸ਼ੀ ਸਪੁਰਦਗੀ ਨੂੰ ਤੇਜ਼ ਕਰਨ ਦੀ ਆਪਣੀ ਯੋਜਨਾ ਵਿੱਚ ਇੱਕ ਵੱਡਾ ਮੀਲ ਪੱਥਰ ਹਾਸਲ ਕੀਤਾ ਹੈ, ਜਿਸ ਨਾਲ ਰਿਹਾਇਸ਼ੀ ਬਿਲਡਿੰਗ ਪਰਮਿਟ ਦੀ ਸਮਾਂ-ਸੀਮਾ 75% ਘਟਾ ਕੇ 16 ਹਫ਼ਤਿਆਂ ਤੋਂ ਸਿਰਫ਼ ਚਾਰ ਹਫ਼ਤੇ ਕਰ ਦਿੱਤੀ ਗਈ ਹੈ। ਸੋਮਵਾਰ ਨੂੰ, ਸਟਾਫ਼ ਨੇ ਕੌਂਸਲ ਨੂੰ ਤਬਦੀਲੀਆਂ ਬਾਰੇ ਅੱਪਡੇਟ ਕੀਤਾ ਜੋ ਪ੍ਰੋਜੈਕਟਾਂ ਨੂੰ ਤੇਜ਼ ਕਰਦੇ ਹਨ, ਖ਼ਰਚਿਆ ਨੂੰ ਘਟਾਉਂਦੇ ਹਨ, ਅਤੇ ਪਰਮਿਟ ਲਈ ਲੋੜੀਂਦੇ ਕਦਮਾਂ ਅਤੇ ਕਾਗ਼ਜ਼ੀ ਕਾਰਵਾਈ ਨੂੰ ਘਟਾ ਰਹੇ ਹਨ। ਰਿਹਾਇਸ਼ੀ ਬਿਲਡਰਾਂ ਲਈ, ਅਨੁਮਾਨਿਤ ਸਮਾਂ-ਸੀਮਾਵਾਂ ਦਾ ਦਾ ਮਤਲਬ ਹੈ ਕਿ ਪ੍ਰੋਜੈਕਟ ਜਲਦੀ ਸ਼ੁਰੂ ਹੋ ਸਕਦੇ ਹਨ ਅਤੇ ਭਰੋਸੇ ਨਾਲ ਅੱਗੇ ਵਧ ਸਕਦੇ ਹਨ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਪਿਛਲੇ ਸਾਲ, ਸਿਟੀ ਨੇ ਪਰਮਿਟ ਪ੍ਰਕਿਰਿਆ ਦੇ ਸਮੇਂ ਵਿੱਚ ਕਟੌਤੀ ਕੀਤੀ, ਡਿਵੈਲਪਮੈਂਟ ਭਾਈਚਾਰੇ ਲਈ ਖ਼ਰਚਿਆ ਨੂੰ ਘਟਾਇਆ, ਅਤੇ ਅਸਲ ਨਤੀਜੇ ਪ੍ਰਦਾਨ ਕੀਤੇ – 2 ਬਿਲੀਅਨ ਡਾਲਰ ਤੋਂ ਵੱਧ ਕੀਮਤ ਦੀ ਉਸਾਰੀ ਅਤੇ 4,280 ਨਵੇਂ ਘਰ ਬਣਾਏ। ਜਿਵੇਂ ਸਰੀ ਤੇਜ਼ੀ ਨਾਲ ਵਧ ਰਿਹਾ ਹੈ, ਅਸੀਂ ਹਰ ਇਲਾਕੇ ਵਿੱਚ ਹੋਰ ਘਰ ਬਣਾਉਣ ਅਤੇ ਸਾਡੇ ਸ਼ਹਿਰ ਵਿੱਚ ਨਿਰਮਾਣ ਨੂੰ ਆਸਾਨ ਬਣਾਉਣ ਲਈ ਵਚਨਬੱਧ ਹਾਂ।”
ਇੱਕ ਹੋਰ ਵੱਡੇ ਮੀਲ ਪੱਥਰ ਵਜੋਂ, ਸਿਟੀ ਸਟਾਫ਼ ਨੇ ਦੱਸਿਆ ਕਿ ਹੁਣ ਬਿਲਡਰਾਂ ਨੂੰ ਆਪਣੀਆਂ ਸੁਰੱਖਿਆ ਜਮਾਂ ਰਕਮਾਂ ਔਸਤਨ ਛੇ ਹਫ਼ਤਿਆਂ ਵਿੱਚ ਵਾਪਸ ਮਿਲ ਰਹੀਆਂ ਹਨ, ਜਿਸਨੂੰ ਪਹਿਲਾਂ ਛੇ ਮਹੀਨੇ ਲੱਗਦੇ ਸਨ। ਸੁਰੱਖਿਆ ਜਮਾਂ ਰਕਮ, ਉਹ ਰਕਮ ਹੈ ਜੋ ਬਿਲਡਰ ਸਿਟੀ ਨੂੰ ਦਿੰਦੇ ਹਨ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਜਿਵੇਂ ਸੜਕਾਂ, ਯੂਟੀਲਿਟੀਜ਼ ਅਤੇ ਲੈਂਡ ਸਕੇਪਿੰਗ ਦਾ ਲੋੜੀਂਦਾ ਕੰਮ ਪੂਰਾ ਕੀਤਾ ਗਿਆ ਹੈ ਅਤੇ ਜਾਂਚ ਤੋਂ ਬਾਅਦ ਵਾਪਸ ਕੀਤਾ ਜਾਂਦਾ ਹੈ। ਇਹ ਉਡੀਕ ਘਟਾਉਣ ਨਾਲ, ਖ਼ਾਸ ਕਰਕੇ ਵਧ ਰਹੇ ਕੰਸਟਰੱਕਸ਼ਨ ਅਤੇ ਫਾਇਨੈਂਸਿੰਗ ਖ਼ਰਚਿਆ ਦੇ ਸਮੇਂ, ਬਿਲਡਰਾਂ ਨੂੰ ਪ੍ਰੋਜੈਕਟ ਜਲਦੀ ਅੱਗੇ ਵਧਾਉਣ ਵਿੱਚ ਮਦਦ ਮਿਲਦੀ ਹੈ।
ਹੋਰ ਮਹੱਤਵਪੂਰਨ ਸੁਧਾਰਾਂ ਵਿੱਚ ਛੋਟੇ ਟੇਨੈਂਟ ਇੰਪਰੂਵਮੈਂਟ ਪਰਮਿਟਾਂ ਦੀ ਤੇਜ਼ ਸਮੀਖਿਆ ਸ਼ਾਮਲ ਹੈ, ਜੋ ਹੁਣ ਆਮ ਤੌਰ ‘ਤੇ ਇੱਕ ਦਿਨ ਵਿੱਚ ਪੂਰੀ ਹੋ ਜਾਂਦੀ ਹੈ। ਇਸਦੇ ਨਾਲ ਹੀ, ਡਿਵੈਲਪਮੈਂਟ ਅਪਰੂਵਲਜ਼ ਪ੍ਰਕਿਰਿਆ ਸੁਧਾਰ ਟਾਸਕ ਫੋਰਸ ਨੂੰ ਇਸਦੀ ਮਹੱਤਵਪੂਰਨ ਭੂਮਿਕਾ ਨੂੰ ਦੇਖਦਿਆਂ ਸਥਾਈ ਕਰ ਦਿੱਤਾ ਗਿਆ ਹੈ, ਕਿਉਂਕਿ ਇਹ ਸ਼ਹਿਰ ਦੀਆਂ ਮਨਜ਼ੂਰੀਆਂ ਨੂੰ ਸੁਧਾਰਨ ਵਿੱਚ ਯੋਗਦਾਨ ਪਾਉਂਦਾ ਹੈ।
ਪਲੈਨਿੰਗ ਅਤੇ ਡਿਵੈਲਪਮੈਂਟ ਦੇ ਜਨਰਲ ਮੈਨੇਜਰ ਰੌਨ ਗਿੱਲ ਨੇ ਕਿਹਾ, “ਮੈਂ ਪ੍ਰਕਿਰਿਆ ਸਮੇਂ ਘਟਾਉਣ ਲਈ ਸਟਾਫ਼ ਵੱਲੋਂ ਕੀਤੇ ਗਏ ਸ਼ਾਨਦਾਰ ਕੰਮ ਦੀ ਸਰਾਹੁਣਾ ਕਰਦਾ ਹਾਂ। ਹੁਣ ਜਦੋਂ ਸਮਾਂ-ਸੀਮਾਵਾਂ ਟੀਚੇ ਤੋਂ ਹੇਠਾਂ ਹਨ, ਅਸੀਂ ਰਹਾਇਸ਼ੀਆਂ ਲਈ ਘਰਾਂ ਦੀ ਡਿਲਿਵਰੀ ਵਿੱਚ ਮਦਦ ਕਰਨ ਲਈ ਪ੍ਰਕਿਰਿਆ ਨੂੰ ਹੋਰ ਸੁਧਾਰਦੇ ਰਹਾਂਗੇ। ਇਹ ਮਹੱਤਵਪੂਰਨ ਹੈ ਕਿ ਅਸੀਂ 2025 ਦੀਆਂ ਕਾਮਯਾਬੀਆਂ ਨੂੰ ਮਨਾਈਏ ਅਤੇ 2026 ਦੇ ਸੁਧਾਰ ਦੇ ਮੌਕਿਆਂ ਵੱਲ ਅੱਗੇ ਵੇਖੀਏ।”
ਸਰੀ ਵਿੱਚ ਚੱਲ ਰਹੇ ਵਿਕਾਸ ਅਤੇ ਪਰਮਿਟਿੰਗ ਸੁਧਾਰਾਂ ਬਾਰੇ ਹੋਰ ਜਾਣਕਾਰੀ ਲਈ, surrey.ca/development ’ਤੇ ਜਾਓ।


