Ad-Time-For-Vacation.png

ਸਰੀ ਸ਼ਹਿਰ ਨਵੇਂ ਕਮਿਊਨਿਟੀ ਮੈਡੀਕਲ ਕਲੀਨਿਕਾਂ ਰਾਹੀਂ ਫੈਮਿਲੀ ਡਾਕਟਰਾਂ ਦੀ ਪਹੁੰਚ ‘ਚ ਤੇਜ਼ੀ ਲਿਆ

ਸਰੀਬੀ.ਸੀ. – ਸਰੀ ਵਿੱਚ ਮੁੱਢਲੀ ਸਿਹਤ-ਸੰਭਾਲ ਤੱਕ ਪਹੁੰਚ ਨੂੰ ਤੇਜ਼ ਕਰਨ ਲਈ ਸਿਟੀ ਆਫ਼ ਸਰੀ ਫ਼ੈਸਲਾਕੁੰਨ ਕਾਰਵਾਈ ਕਰ ਰਿਹਾ ਹੈ। ਇਹ ਕੰਮ ਕਮਿਊਨਿਟੀ-ਆਧਾਰਤ ਮੈਡੀਕਲ ਕਲੀਨਿਕਾਂ ਦੇ ਨੈੱਟਵਰਕ ਨੂੰ ਖੋਲ੍ਹਣ ਅਤੇ ਉਨ੍ਹਾਂ ਦਾ ਸੰਚਾਲਨ ਕਰਨ ਲਈ ਇੱਕ ਤਜਰਬੇਕਾਰ ਸਾਂਝ ਵਾਲੀ ਸਿਹਤ ਸੰਭਾਲ (ਹੈਲਥਕੇਅਰ ਪਾਰਟਨਰ) ਦੀ ਚੋਣ ਕਰਨ ਲਈ ਇੱਕ ਪ੍ਰਤੀਯੋਗੀ ਬੇਨਤੀ ਪ੍ਰਸਤਾਵ RCF (Request for Proposals) ਸ਼ੁਰੂ ਕਰਕੇ ਕੀਤਾ ਜਾ ਰਿਹਾ ਹੈ। ਇਹ ਪਹਿਲਕਦਮੀ ਸਿਟੀ ਵੱਲੋਂ ਇੱਕ ਸਮਰਪਿਤ ਸਿਹਤ ਸੰਭਾਲ ਪ੍ਰਸ਼ਾਸਕ (Health Care Administrator) ਦੀ ਭਰਤੀ ਦੇ ਨਾਲ ਅਗਾਂਹ ਵਧ ਰਹੀ ਹੈ, ਜਿਸ ਦਾ ਕੰਮ ਸੇਵਾਵਾਂ ਦੀ ਅਦਾਇਗੀ, ਕਾਰਗੁਜ਼ਾਰੀ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਹੋਵੇਗਾ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਕੈਨੇਡਾ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਵੱਡਾ ਸ਼ਹਿਰ ਹੈਅਤੇ ਇੱਥੇ ਬਹੁਤ ਸਾਰੇ ਪਰਿਵਾਰ ਇਸ ਸਮੇਂ ਸਿਰ ਮੁੱਢਲੀ ਸਿਹਤ-ਸੰਭਾਲ ਤੋਂ ਵਾਂਝੇ ਹਨ। ਜਦੋਂ ਕਿ ਸਿਹਤ ਸੰਭਾਲ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈਪਰ ਸਾਡੇ ਨਿਵਾਸੀਆਂ ਨੂੰ ਇਨ੍ਹਾਂ ਸਹਿਤ ਸੇਵਾਵਾਂ ਦੀ ਤੁਰੰਤ ਲੋੜ ਹੁਣ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਸਰੀਸਾਡੇ ਭਾਈਚਾਰੇ ਵਿੱਚ ਹੋਰ ਫ਼ੈਮਿਲੀ ਡਾਕਟਰਾਂ ਨੂੰ ਲਿਆਉਣਐਮਰਜੈਂਸੀ ਕਮਰਿਆਂ ਤੇ ਬੋਝ ਘਟਾਉਣ ਅਤੇ ਸਿਹਤ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਰਣਨੀਤਕ ਅਤੇ ਸਾਂਝੇਦਾਰਿਕ ਤੌਰ ’ਤੇ ਕਦਮ ਅਗਾਂਹ ਵਧਾ ਰਿਹਾ ਹੈ। ਇੱਕ ਉੱਚ ਪੱਧਰੀ ਓਪਰੇਟਿੰਗ ਪਾਰਟਨਰ ਨੂੰ ਇੱਕ ਨਵੇਂ ਸਿਹਤ ਸੰਭਾਲ ਪ੍ਰਸ਼ਾਸਕ (Health Care Administrator) ਨਾਲ ਜੋੜ ਕੇਸਰੀ ਨਿਵਾਸੀਆਂ ਲਈ ਨਤੀਜੇ ਪ੍ਰਦਾਨ ਕਰਨ ਲਈ ਅਸੀਂ ਸਮਰੱਥਪ੍ਰਸ਼ਾਸਨ ਅਤੇ ਭਾਈਵਾਲੀ ਤਿਆਰ ਕਰ ਰਹੇ ਹਾਂ।

ਸਰੀ ਵਿੱਚ ਪ੍ਰਤੀ 100,000 ਨਿਵਾਸੀਆਂ ਪਿੱਛੇ ਲਗਭਗ 59 ਫ਼ੈਮਿਲੀ ਡਾਕਟਰ ਹਨ, ਜਦਕਿ  ਵੈਨਕੂਵਰ ’ਚ ਪ੍ਰਤੀ 100,000 ਨਿਵਾਸੀ 136 ਫ਼ੈਮਿਲੀ ਡਾਕਟਰ ਹਨ। ਇਸ ਫ਼ਰਕ ਤੇ ਘਾਟ ਨੂੰ ਪੂਰਾ ਕਰਨ ਲਈ, ਸਰੀ ਸ਼ਹਿਰ ਦਾ RFP ਇੱਕ ਪ੍ਰਮਾਣਿਤ ਓਪਰੇਟਰ ਦੀ ਭਾਲ ਕਰ ਰਿਹਾ ਹੈ, ਜੋ ਬਰਾਬਰਤਾ ਅਤੇ ਇਲਾਕਾ-ਆਧਾਰਿਤ ਨਜ਼ਰੀਏ ਵਾਲੇ ਕਈ ਕਲੀਨਿਕਾਂ ਦੀ ਯੋਜਨਾ ਬਣਾਉਣ ਅਤੇ ਪ੍ਰਬੰਧਨ ਕਰੇ।

RFP ਬਾਰੇ ਸਫਲ ਉਮੀਦਵਾਰ ਦੀ ਜ਼ਿੰਮੇਵਾਰੀ:

•                ਤਰਜੀਹੀ ਸਥਾਨਾਂ ਦੀ ਪਛਾਣ ਕਰੇਗਾ ਅਤੇ ਪਹੁੰਚ, ਇਕੁਇਟੀ ਅਤੇ ਭਾਈਚਾਰਕ ਲੋੜਾਂ ‘ਤੇ ਆਧਾਰਿਤ ਸਾਈਟ ਦੀ ਚੋਣ ਦੇ ਨਾਲ ਪੂਰੀ ਯੋਜਨਾਬੰਦੀ ਅਤੇ ਡਿਜ਼ਾਈਨ ‘ਚ ਸਹਾਇਤਾ ਪ੍ਰਦਾਨ ਕਰੇਗਾ।

•                ਕਲੀਨਿਕਾਂ ਦਾ ਪੂਰਾ ਸੰਚਾਲਨ ਕਰੇਗਾ, ਜਿਸ ‘ਚ ਕਲੀਨੀਕਲ ਪ੍ਰਸ਼ਾਸਨ, ਮਰੀਜ਼ਾ ਦੀ ਭਰਤੀ ਅਤੇ ਗੁਣਵੱਤਾ ਤੇ ਕਾਰਗੁਜ਼ਾਰੀ ਦੀ ਨਿਗਰਾਨੀ ਸ਼ਾਮਿਲ ਹੋਵੇਗੀ।

•                ਅੰਦਰੂਨੀ ਭਰਤੀ ਸਮਰੱਥਾ ਅਤੇ ਕਾਰਗੁਜ਼ਾਰੀ ਦੇ ਨਤੀਜਿਆਂ ਦੇ ਜ਼ਰੀਏ ਡਾਕਟਰਾਂ ਅਤੇ ਅੰਤਰ-ਅਨੁਸ਼ਾਸਨੀ ਟੀਮਾਂ (interdisciplinary teams) ਦੀ ਭਰਤੀ ਕਰਨਾ, ਉਨ੍ਹਾਂ ਨੂੰ ਨਾਲ ਲੈ ਕੇ ਚੱਲਣਾ ਅਤੇ ਬਰਕਰਾਰ ਰੱਖਣਾ।

•                ਸਾਈਮਨ ਫਰੇਜ਼ਰ ਯੂਨੀਵਰਸਿਟੀ (Simon Fraser University) ਦੇ ਸਕੂਲ ਆਫ਼ ਮੈਡੀਸਨ (School of Medicine) (ਜੋ ਅਗਲੀ ਪਤਝੜ ਵਿੱਚ ਖੁੱਲ੍ਹਣ ਜਾ ਰਿਹਾ) ਨਾਲ ਸਿਖਲਾਈ ਸਥਾਨਾਂ ਦੀ ਸਥਾਪਨਾ ਕਰਨ ਲਈ ਭਾਈਵਾਲੀ ਕਰਨਾ ਤਾਂ ਜੋ ਅਗਲੀ ਪੀੜ੍ਹੀ ਦੇ ਫ਼ੈਮਿਲੀ ਡਾਕਟਰਾਂ ਅਤੇ ਸਹਿਯੋਗੀ ਸਿਹਤ ਪੇਸ਼ੇਵਰਾਂ ਨੂੰ ਸਿਖਲਾਈ ਦਿੱਤੀ ਜਾ ਸਕੇ ਅਤੇ ਉਨ੍ਹਾਂ ਨੂੰ ਕੰਮ ‘ਤੇ ਬਰਕਰਾਰ ਰੱਖਿਆ ਜਾ ਸਕੇ।

ਮੇਅਰ ਲੌਕ ਨੇ ਅੱਗੇ ਕਿਹਾ, “ਸਰੀ ਦਾ ਦ੍ਰਿਸ਼ਟੀਕੋਣ ਕਾਰਗਰ ਅਤੇ ਮਹੱਤਵਪੂਰਨ ਹੈ। ਅਸੀਂ ਸਥਾਨਕ ਲੀਡਰਸ਼ਿਪ ਨੂੰ ਸੂਬਾਈ ਭਾਈਵਾਲੀ ਨਾਲ ਮੇਲ ਰਹੇ ਹਾਂ, SFU ਦੇ ਨਵੇਂ ਮੈਡੀਕਲ ਸਕੂਲ ਨਾਲ ਇਕਸਾਰ ਹੋ ਰਹੇ ਹਾਂਅਤੇ ਕਾਰਗੁਜ਼ਾਰੀ ਦੇ ਸਪਸ਼ਟ ਮਿਆਰਾਂ ਤੇ ਜ਼ੋਰ ਦੇ ਰਹੇ ਹਾਂ। ਇਸ ਤਰਾਂ ਅਸੀਂ ਸਿਹਤ ਸੇਵਾਵਾਂ ਦੀਆਂ ਘਾਟਾਂ ਨੂੰ ਤੇਜ਼ੀ ਤੇ ਟਿਕਾਊ ਢੰਗ ਨਾਲ ਪੂਰਾ ਕਰ ਸਕਦੇ ਹਾਂ।”

ਸਮਾਂ- ਸੀਮਾ:

ਸਿਟੀ 2025 ਦੇ ਅਖੀਰ ਤੱਕ ਇੱਕ ਪਸੰਦੀਦਾ ਉਮੀਦਵਾਰ ਦੀ ਚੋਣ ਕਰਨ ਦੀ ਉਮੀਦ ਕਰਦਾ ਹੈ, ਪਹਿਲੀਆਂ ਕਲੀਨਿਕਾਂ 2026 ਦੇ ਅੱਧ ਤੱਕ ਖੋਲ੍ਹਣ ਦਾ ਟੀਚਾ ਹੈ। RFP ਬਾਰੇ ਵੇਰਵੇ, ਜਮ੍ਹਾਂ ਕਰਾਉਣ ਦੀਆਂ ਆਖਰੀ ਮਿਤੀਆਂ ਅਤੇ ਮੁਲਾਂਕਣ ਦੇ ਮਾਪਦੰਡ ਸਿਟੀ ਦੇ ਪ੍ਰੋਕਿਉਰਮੈਂਟ ਪੋਰਟਲ (Procurement Portal) https://www.surrey.ca/business-economy/tenders-rfqs-rfps ‘ਤੇ ਉਪਲਬਧ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.