
ਰੀ, ਬੀ.ਸੀ. – ਅੱਜ ਰਾਤ ਹੋਣ ਵਾਲੀ ਨਿਯਮਿਤ ਕੌਂਸਲ ਮੀਟਿੰਗ ਵਿੱਚ, ਸਰੀ ਸਿਟੀ ਕੌਂਸਲ 80 ਐਵਿਨਿਊ ਤੋਂ 84 ਐਵਿਨਿਊ ਤੱਕ 132 ਸਟਰੀਟ ਰੋਡ ਸੁਧਾਰ ਦੇ ਅਗਲੇ ਠੇਕੇ ਨੂੰ ਮਨਜ਼ੂਰ ਕਰਨ ‘ਤੇ ਵਿਚਾਰ ਕਰੇਗੀ। ਇਹ ਪ੍ਰੋਜੈਕਟ ਸਿਟੀ ਦੀ 132 ਸਟਰੀਟ ਕੋਰੀਡੋਰ ਨੂੰ 72 ਐਵਿਨਿਊ ਤੋਂ 84 ਐਵਿਨਿਊ ਤੱਕ ਦੋ ਲੇਨਾਂ ਤੋਂ ਚਾਰ ਲੇਨਾਂ ਤੱਕ ਚੌੜਾ ਕਰਨ ਅਤੇ ਬਿਹਤਰ ਫੁੱਟਪਾਥ ਬਣਾਉਣ ਦੀ ਵਿਆਪਕ ਯੋਜਨਾ ਦਾ ਹਿੱਸਾ ਹੈ, ਤਾਂ ਜੋ ਨਿਊਟਨ ਵਿੱਚ ਟਰੈਫ਼ਿਕ ਘਟਾਇਆ ਜਾ ਸਕੇ ਅਤੇ ਵਿਕਾਸ ਨੂੰ ਸਹਾਇਤਾ ਮਿਲ ਸਕੇ।
ਮੇਅਰ ਬਰੈਂਡਾ ਲੌਕ ਨੇ ਕਿਹਾ, ਇਹ ਨਿਊਟਨ ਦਾ ਇੱਕ ਮਹੱਤਵਪੂਰਨ ਕੋਰੀਡੋਰ ਹੈ ਅਤੇ ਇੱਥੋਂ ਵੱਡੀ ਮਾਤਰਾ ਵਿੱਚ ਟਰੈਫ਼ਿਕ ਗੁਜ਼ਰਦਾ ਹੈ”। “ਇਹ ਅਪਗ੍ਰੇਡ ਭੀੜ ਘਟਾਉਣਗੇ, ਸੁਰੱਖਿਆ ਵਿੱਚ ਸੁਧਾਰ ਕਰਨਗੇ ਅਤੇ ਸਾਡੇ ਸ਼ਹਿਰ ਦੇ ਇਸ ਖੇਤਰ ਵਿੱਚ ਹੋ ਰਹੀ ਤੇਜ਼ ਗਤੀ ਵਾਲੀ ਵਾਧੇ ਨਾਲ ਕਦਮ ਮਿਲਾ ਕੇ ਚੱਲਣ ਵਿੱਚ ਮਦਦ ਕਰਨਗੇ। ਜਿਵੇਂ ਕਿ ਸਰੀ ਦੀ ਆਬਾਦੀ ਜਲਦੀ ਇੱਕ ਮਿਲੀਅਨ ਦੇ ਨੇੜੇ ਪਹੁੰਚਣ ਦੀ ਸੰਭਾਵਨਾ ਹੈ, ਸਾਡੇ ਆਵਾਜਾਈ ਨੈੱਟਵਰਕ ਦਾ ਵਿਸਥਾਰ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਹਰ ਕਿਸੇ ਲਈ ਕੁਸ਼ਲ, ਭਰੋਸੇਯੋਗ ਅਤੇ ਤੇਜ਼ ਯਾਤਰਾ ਯਕੀਨੀ ਬਣਾਈ ਜਾ ਸਕੇ।
132 ਸਟਰੀਟ ਲਈ ਸਿਟੀ ਦਾ ਪੜਾਅ-ਵਾਰ ਦ੍ਰਿਸ਼ਟੀਕੋਣ:
- ਪਹਿਲਾ ਪੜਾਅ (72 ਐਵਿਨਿਊ ਤੋਂ 76 ਐਵਿਨਿਊ): ਨਿਰਮਾਣ 2025 ਦੀ ਸ਼ੁਰੂਆਤ ਵਿੱਚ ਸ਼ੁਰੂ ਹੋਇਆ ਅਤੇ ਉਮੀਦ ਹੈ ਕੀ 2026 ਦੀ ਸ਼ੁਰੂਆਤ ਤੱਕ ਪੂਰਾ ਹੋ ਜਾਵੇਗਾ।
- ਦੂਜਾ ਪੜਾਅ (80 ਐਵਿਨਿਊ ਤੋਂ 84 ਐਵਿਨਿਊ): ਨਿਰਮਾਣ 2026 ਦੀ ਸ਼ੁਰੂਆਤ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ ਅਤੇ 2027 ਦੇ ਅੰਤ ਤੱਕ ਪੂਰਾ ਹੋ ਜਾਵੇਗਾ।
- ਤੀਜਾ ਪੜਾਅ (76 ਐਵਿਨਿਊ ਤੋਂ 80 ਐਵਿਨਿਊ): ਇਸ ਵੇਲੇ ਡਿਜ਼ਾਈਨ ਪੜਾਅ ਵਿੱਚ ਹੈ, ਜਿਸ ਦਾ ਨਿਰਮਾਣ 2026 ਦੇ ਪਤਝੜ ਲਈ ਯੋਜਨਾਬੱਧ, ਰੇਲਵੇ ਅਤੇ ਕੌਂਸਲ ਦੀ ਮਨਜ਼ੂਰੀ ਦੇ ਅਧੀਨ ਹੈ।
ਸਟਾਫ਼ 4.9 ਮਿਲੀਅਨ ਡਾਲਰ ਦੀ ਰਕਮ ਦੇ ਸਭ ਤੋਂ ਘੱਟ ਬੋਲੀ ਲਗਾਉਣ ਵਾਲੇ ਜੀਬੀ ਪ੍ਰੋਜੈਕਟਸ ਲਿਮਟਿਡ (GB Projects Ltd) ਨੂੰ ਦੂਜੇ ਫ਼ੇਜ਼ ਦਾ ਠੇਕਾ ਦੇਣ ਦੀ ਸਿਫ਼ਾਰਸ਼ ਕਰ ਰਿਹਾ ਹੈ।
ਪ੍ਰੋਜੈਕਟ ਨੂੰ ਸਿਟੀ ਦੇ 2025 ਟ੍ਰਾਂਸਪੋਰਟੇਸ਼ਨ ਬਜਟ ਰਾਹੀਂ ਫ਼ੰਡ ਕੀਤਾ ਜਾਵੇਗਾ, ਜਿਸ ਵਿੱਚ 87 ਪ੍ਰਤੀਸ਼ਤ ਡਿਵੈਲਪਮੈਂਟ ਕਾਸਟ ਚਾਰਜਾਂ ਤੋਂ ਅਤੇ 13 ਪ੍ਰਤੀਸ਼ਤ ਜਨਰਲ ਰੈਵੀਨਿਊ ਤੋਂ ਹੋਵੇਗਾ।
132 ਸਟਰੀਟ ਰੋਡ ਇੰਪਰੂਵਮੈਂਟ ਬਾਰੇ ਹੋਰ ਜਾਣਕਾਰੀ ਲਈ surrey.ca/132Street ‘ਤੇ ਜਾਓ।


