ਓਨਟਾਰੀਓ—ਲਿਬਰਲ ਸਰਕਾਰ ਨੇ ਕੈਨੇਡਾ ‘ਚ ਆਪਣੇ ਅਜੀਜ਼ਾ ਨੂੰ ਮਿਲਾਉਣ ਲਈ ਵਿਦੇਸ਼ੀ ਸਪਾਊਸ (ਪਤੀ-ਪਤਨੀ) ਲਈ ਉਡੀਕ ਦਾ ਸਮਾਂ ਘਟਾ ਦਿੱਤਾ ਹੈ ਅਤੇ ਇਸ ਲਈ ਆਈਆਂ ਅਰਜ਼ੀਆਂ ਦੇ ਇਕ ਵੱਡੇ ਬੈਕਲਾਗ ਦੇ ਨਿਪਟਾਰੇ ਲਈ ਕਾਫੀ ਤੇਜ਼ੀ ਨਾਲ ਕੰਮ ਕੀਤਾ ਹੈ। ਹੁਣ ਤਕਰੀਬਨ 80 ਫੀਸਦੀ ਮਾਮਲਿਆਂ ‘ਚ ਔਸਤਨ ਉਡੀਕ ਇਕ ਸਾਲ ਰਹਿ ਗਈ ਹੈ ਜਦੋਂ ਕਿ ਪਹਿਲਾਂ ਦੋ ਸਾਲ ਉਡੀਕ ਕਰਨੀ ਪੈਂਦੀ ਸੀ। ਉਦਾਹਰਨ ਵਜੋਂ ਇਕ ਸਾਲ ‘ਚ ਬੈਕਲਾਗ ਦੀਆਂ ਫਾਈਆਂ 75,000 ਤੋਂ ਘੱਟ ਕੇ ਹੁਣ 15,000 ਤਕ ਆ ਗਈਆਂ ਹਨ।ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਸੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਇੰਮੀਗ੍ਰੇਸ਼ਨ ਅਧਿਕਾਰੀਆਂ ਦੀ ਵੱਡੀ ਉਪਲੱਬਧੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਪਰਿਵਾਰ ਬੇਵਜ੍ਹਾ ਵੱਖ ਨਾ ਰਹੇ ਤੇ ਸਾਡੀ ਸਰਕਾਰ ਲਈ ਪਰਿਵਾਰ ਏਕਤਾ ਇਕ ਬਹੁਤ ਹੀ ਮਹੱਤਵਪੂਰਨ ਤਰਜੀਹ ਹੈ।
ਇਸ ਕਰ ਕੇ ਸਪਾਊਸਲ ਸਪਾਂਸਰਸ਼ਿਪ ਸਾਡੀ ਇੰਮੀਗ੍ਰੇਸ਼ਨ ਪ੍ਰਣਾਲੀ ਦਾ ਮੁੱਖ ਹਿੱਸਾ ਹੈ ਤੇ ਇਹ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਪਾਊਸਲ ਸਪੌਂਸਰਸ਼ਿਪ ਲਈ ਵੱਡੀ ਗਿਣਤੀ ‘ਚ ਅਰਜ਼ੀਆਂ ਇਕੱਠੀਆਂ ਹੋਈਆਂ ਸਨ ਤੇ ਬੈਕਲਾਗ ਨੂੰ ਨਿਪਟਾਰੇ ਲਈ ਸਟਾਫ ਦੀ ‘ਟਾਈਗਰ ਟੀਮ’ ਗਠਤ ਕੀਤੀ ਗਈ ਜਿਸ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਤੇ ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆਏ। ਉਨ੍ਹਾਂ ਨੇ ਕਿਹਾ ਕਿ ਬਿਨੈ ਲਈ ਪ੍ਰਕਿਰਿਆ ਨੂੰ ਸੌਖਾਲਾ ਬਣਾਉਣ ਨਾਲ ਵੀ ਬੈਕਲਾਗ ਨੂੰ ਨਿਪਟਾਉਣ ‘ਚ ਕਾਫੀ ਮਦਦ ਮਿਲੀ ਹੈ। ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਨੇ ਸਖਤ ਸਕਰੀਨਿੰਗ ਪ੍ਰਕਿਰਿਆ ‘ਤੇ ਕਿਸੇ ਤਰ੍ਹਾਂ ਦਾ ਕੋਈ ਸ਼ਾਰਟਕਟ ਨਹੀਂ ਲਿਆ, ਬੇਸ਼ੱਕ ਜ਼ਿਆਦਾਤਰ ਮਾਮਲੇ ਬੋਨੋਫਾਈਫ ਜੋੜਿਆਂ ਨਾਲ ਸਬੰਧਤ ਹਨ।
ਅਹਿਮਦ ਹੁਸੈਨ ਨੇ ਦੱਸਿਆ ਕਿ ਵੈਲੇਨਟਾਈਨ ਡੇ ‘ਤੇ ਸਪਾਊਸ ਵੀਜ਼ਾ ਦਾ ਲਾਭ ਲੈਣ ਵਾਲੇ ਜੋੜਿਆਂ ਦੀ ਮੌਜੂਦਗੀ ‘ਚ ਫਾਈਲਾਂ ਦੀ ਪ੍ਰਗਤੀ ਬਾਰੇ ਐਲਾਨ ਕਰਨ ਦਾ ਮਤਲਬ ਇਹ ਹੈ ਕਿ ਇੰਮੀਗ੍ਰੇਸ਼ਨ ਨੀਤੀਆਂ ਅਸਲ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਹਰ ਕੋਈ ਵਿਅਕਤੀ ਇਹ ਚਾਹੁੰਦੀ ਹੈ ਕਿ ਉਨ੍ਹਾਂ ਦੀ ਅਰਜ਼ੀ ‘ਤੇ ਛੇਤੀ ਤੋਂ ਛੇਤੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਸਕੇ। ਪਰਿਵਾਰਾਂ ਨੂੰ ਛੇਤੀ ਤੋਂ ਛੇਤੀ ਮਿਲਾਉਣ ਲਈ ਕੈਨੇਡਾ ਸਰਕਾਰ ਨੇ ਇਸ ਦਿਸ਼ਾ ‘ਚ ਤੇਜ਼ੀ ਲਿਆਂਦੀ ਹੈ। ਦੱਸਣਯੋਗ ਹੈ ਕਿ ਹੁਣ ਪੜ੍ਹਾਈ ਦੇ ਤੌਰ ‘ਤੇ ਕੈਨੇਡਾ ਜਾਣ ਦੇ ਚਾਹਵਾਨ ਵਿਆਹੁਤਾ ਜੋੜੇ ਅਸਾਨੀ ਨਾਲ ਕੈਨੇਡਾ ਦਾ ਸਪਾਊਸ ਵੀਜ਼ਾ ਹਾਸਲ ਕਰ ਸਕਦੇ ਹਨ।
ਸਟੂਡੈਂਟ ਅਤੇ ਸਪਾਊਸ ਨੂੰ ਕੈਨੇਡਾ ‘ਚ ਕੰਮ ਕਰਨ ਲਈ ਓਪਨ ਵਰਕ ਪਰਮਿਟ ਮਿਲ ਜਾਂਦਾ ਹੈ, ਜਿਸ ਨਾਲ ਡਿਗਰੀ/ਡਿਪਲੋਮਾ ਹਾਸਲ ਕਰਦਾ ਹੈ ਉੱਥੇ ਸਟੂਡੈਂਟ ਦੇ ਸਪਾਊਸ ਨੂੰ ਕੰਮ ਕਰਨ ਦੀ ਆਗਿਆ ਨਾਲ ਸਟੂਡੈਂਟ ਉੱਤੇ ਬੋਝ ਵੀ ਨਹੀਂ ਰਹਿੰਦਾ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


