Ad-Time-For-Vacation.png

ਵੈਨਕੂਵਰ ਵਿੱਚ ਘਰ ਖਰੀਦਣ ਵਾਲੇ ਵਿਦੇਸ਼ੀ ਨਾਗਰਿਕਾਂ ‘ਤੇ ਲੱਗਾ 15% ਵਾਧੂ ਟੈਕਸ

ਵੈਨਕੂਵਰ (ਖਬਰਨਾਮਾ) :- ਬੀ ਸੀ ਸਰਕਾਰ ਨੇ ਵੈਨਕੂਵਰ ਖੇਤਰ ਵਿੱਚ ਘਰਾਂ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਠੱਲ ਪਾਉਣ ਦੇ ਇਰਾਦੇ ਨਾਲ ਮੈਟਰੋ ਵੈਨਕੂਵਰ ਵਿੱਚ ਘਰ ਖਰੀਦਣ ਵਾਲੇ ਵਿਦੇਸ਼ੀ ਨਾਗਰਿਕਾਂ ‘ਤੇ 15% ਵਾਧੂ ਦਾ ਲੈਂਡ ਟਰਾਂਸਫਰ ਟੈਕਸ ਲਾਇਆ ਹੈ। ਇਹ ਟੈਕਸ ਅਗਸਤ 2 ਤੋਂ ਲਾਗੂ ਕੀਤਾ ਜਾ ਰਿਹਾ ਹੈ। ਅਗਸਤ 2 ਤੋਂ ਬਾਅਦ ਅਗਰ ਕੋਈ ਵਿਦੇਸ਼ੀ ਨਾਗਿਰਕ 2 ਮਿਲੀਅਨ ਦਾ ਘਰ ਲੈਂਦਾ ਹੈ ਤਾਂ ਉਸ ਨੂੰ 3 ਲੱਖ ਡਾਲਰ ਦਾ ਵਾਧੂ ਟੈਕਸ ਦੇਣਾ ਪਾਵੇਗਾ। ਹੁਣ ਬੀ ਸੀ ਸੂਬੇ ਵਿੱਚ ਸਾਰੇ ਘਰ ਖਰੀਦਣ ਵਾਲੇ ਲੋਕਾਂ ਨੂੰ ਪਹਿਲੇ 2 ਲੱਖ ‘ਤੇ 1% ਲੈਂਡ ਟਰਾਂਸਫਰ ਟੈਕਸ ਦੇਣਾ ਪੈਂਦਾ ਹੈ ਅਤੇ ਇਸ ਤੋਂ ਬਾਅਦ 2 ਮਿਲੀਅਨ ਤੱਕ 2% ਟੈਕਸ ਦਿੰਦੇ ਹਨ। ਗਰੇਟਰ ਵੈਨਕੂਵਰ ਦੇ ਰੀਅਲ ਅਸਟੇਟ ਬੋਰਡ ਨੇ ਪਿਛਲੇ ਮਹੀਨੇ ਆਪਣੀ ਰੀਪੋਰਟ ਵਿੱਚ ਕਿਹਾ ਸੀ ਕਿ ਵੈਨਕੂਵਰ ਖੇਤਰ ਵਿੱਚ ਡੀਟੈਚ ਘਰ ਦੀ ਅੋਸਤਨ ਕੀਮਤ 1æ5 ਮਿਲ਼ੀਅਨ ਡਾਲਰ ਤੱਕ ਪਹੁੰਚ ਗਈ ਹੈ।

ਬੀ ਸੀ ਸਰਕਾਰ ਬਹੁਤ ਵੱਡੀ ਮਾਤਰਾ ਵਿੱਚ ਘਰਾਂ ਦੀ ਖਰੀਦੋ ਫਰੋਕਤ ਤੋਂ ਇਹ ਟੈਕਸ ਇਕੱਤਰ ਕਰ ਰਹੀ ਹੈ ਅਤੇ ਪਿਛਲੇ ਸਾਲ ਸਰਕਾਰ ਨੇ 1æ5 ਬਿਲੀਅਨ ਡਾਲਰ ਦਾ ਟੈਕਸ ਇਕੱਤਰ ਕੀਤਾ ਸੀ ਜੋ ਕਿ ਇਕ ਸਾਲ ਪਹਿਲਾਂ ਨਾਲੋਂ 450 ਮਿਲੀਅਨ ਵੱਧ ਸੀ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਵਿਦੇਸ਼ੀ ਨਾਗਰਿਕਾਂ ਤੇ ਲਾਏ ਇਸ ਵਾਧੂ ਟੈਕਸ ਨੂੰ ਸਰਕਾਰੀ ਸਪੋਰਟ ਵਾਲੇ ਹਾਊਸਿੰਗ ਪ੍ਰਾਜੈਕਟਾਂ ਤੇ ਖਰਚ ਕਰੇਗੀ।

ਸਰਕਾਰ ਦੇ ਵਿੱਤ ਮੰੰਤਰੀ ਮਾਈਕ ਡੀ ਜੋਂਗ ਦਾ ਕਹਿਣਾ ਹੈ ਕਿ ਇਹ ਟੈਕਸ ਲਾਉਣ ਦਾ ਮੱੁਖ ਮਕਸਦ ਪੈਸਾ ਇੱਕਠਾ ਕਰਨਾ ਨਹੀਂ ਹੈ ਸਗੋਂ ਮਿਡਲ ਕਲਾਸ ਦੇ ਲੋਕਾ ਲਈ ਘਰ ਦੀਆਂ ਕੀਮਤਾਂ ਨੂੰ ਪਹੁੰਚ ਵਿੱਚ ਰੱਖਣ ਲਈ ਲਾਇਆ ਗਿਆ ਹੈ। ਵਿੱਤ ਮੰਤਰੀ ਡੀਜਾਂਗ ਨੇ ਦੱਸਿਆ ਕਿ ਸਿਰਫ ਜੂਨ 10 ਤੋਂ ਜੁਲਾਈ 14 ਤੱਕ 86% ਘਰ ਵਿਦੇਸ਼ੀ ਨਾਗਿਰਕਾਂ ਵੱਲੋਂ ਖਰੀਦੇ ਗਏ ਸਨ ਅਤੇ ਘਰਾਂ ਦੀ ਖਰੀਦੋ ਫਰੋਕਤ ਲਈ ਵਿਦੇਸ਼ੀ ਨਾਗਰਿਕਾਂ ਵੱਲੋਂ ਇੱਕ ਬਿਲੀਅਨ ਡਾਲਰ ਤੋਂ ਵੱਧ ਖਰਚੇ ਗਏ ਸਨ। ਪਰ ਇਸ ਟੈਕਸ ਦਾ ਵਿਰੋਧ ਵੀ ਹੋ ਰਿਹਾ ਹੈ। ਰੀਅਲ ਅਸਟੇਟ ਦੇ ਕੁੱਝ ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਗਲਤ ਸੁਨੇਹਾ ਬਾਹਰ ਜਾਵੇਗਾ ਅਤੇ ਵਿਦੇਸ਼ੀ ਲੋਕ ਮੈਟਰੋ ਵੈਨਕੂਵਰ ਨੁੰ ਛੱਡ ਕੇ ਵਿਕਟੋਰੀਆ ਅਤੇ ਹੋਰ ਸ਼ਹਿਰਾਂ ਵਿੱਚ ਘਰ ਖਰੀਦਣ ਲੱਗ ਪੈਣਗੇ ਅਤੇ ਇਸ ਨਾਲ ਉਨ੍ਹਾਂ ਥਾਵਾਂ ਤੇ ਵੀ ਕੀਮਤਾਂ ਵੱਧ ਜਾਣਗੀਆਂ। ਇਸ ਤੋਂ ਇਲਾਵਾ ਬੀ ਸੀ ਦੀ ਐਨ ਡੀ ਪੀ ਨੇ ਇਸ ਟੈਕਸ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਲੋਕਾਂ ਨੂੰ ਟੈਕਸ ਮੁੱਦੇ ਤੇ ਅਲੱਗ ਅਲੱਗ ਕਰਨਾ ਸਹੀ ਨਹੀਂ ਹੈ। ਇਹ ਟੈਕਸ ਲੱਗਣ ਤੋਂ ਬਾਅਦ ਬੀ ਸੀ ਦੇ ਰੀਅਲ ਅਸਟੇਟ ਏਜੰਟਾਂ ਨੇ ਵਿਦੇਸ਼ੀ ਨਾਗਰਿਕਾਂ ਨੂੰ ਈ ਮੇਲ ਜ਼ਰੀਏ ਇਹ ਸੁਨਹੇੇ ਦੇਣੇ ਸ਼ੁਰੂ ਕਰ ਦਿੱਤੇ ਸੀ ਕਿ ਉਹ ਕਿਵੇਂ ਇਸ 15% ਟੈਕਸ ਤੋਂ ਬਚ ਸਕਦੇ ਹਨ। ਈ-ਮੇਲ ਜ਼ਰੀਏ ਵਿਦੇਸ਼ੀ ਨਾਗਿਰਕਾਂ ਨੂੰ ਕਿਹਾ ਸੀ ਕਿ ਉਹ ਅਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰਾਂ ਜਾ ਸੱਜਣਾਂ ਮਿੱਤਰਾਂ ਤੇ ਨਾ ਤੇ ਘਰ ਲਵੋ ਇਸ ਨਾਲ 15% ਟੈਕਸ ਦੀ ਬਚਤ ਕੀਤੀ ਜਾ ਸਕਦੀ ਹੈ ਪਰ ਹੁਣ ਤਾਜ਼ਾ ਖਬਰ ਵਿੱਚ ਕਿਹਾ ਗਿਆ ਹੈ ਕਿ ਰੀਅਲ ਅਸਟੇਟ ਏਜੰਟਾਂ ਨੇ ਅਜਿਹੇ ਸੁਨਹੇ ਦੇਣੇ ਬੰਦ ਕਰ ਦਿੱਤੇ ਹਨ ਕਿਉਂਕਿ ਬੀ ਸੀ ਰੀਅਲ ਅਸਟੇਟ ਕੌਂਸਲ ਨੇ ਅਜਿਹੇ ਏਜੰਟਾਂ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਸੀ ਕਿਅਂਕਿ ਅਜਿਹਾ ਕਰਨਾ ਰੀਅਲ ਅਸਟੇਟ ਨਿਯਮਾਂ ਦੇ ਵਿਰੁੱਧ ਸੀ।

ਇਸ ਦੇ ਨਾਲ ਹੀ ਓਨਟੇਰੀਓ ਦੇ ਵਿੱਤ ਮੰੰਤਰੀ ਚਾਰਲਸ ਸੌਅਸਾ ਨੇ ਵੀ ਇਸ ਟੈਕਸ ਦੇ ਪ੍ਰਤੀਕਰਮ ਵਿੱਚ ਕਿਹਾ ਸੀ ਕਿ ਅਸੀਂ ਵੈਨਕੂਵਰ ਵਿੱਚ ਹੋਈ ਟੈਕਸ ਤਬਦੀਲੀ ਨੂੰ ਬਹੁਤ ਸੂਖਮਤਾ ਨਾਲ ਦੇਖ ਰਹੇ ਹਾਂ ਅਤੇ ਹੋ ਸਕਦਾ ਹੈ ਕਿ ਸਾਨੂੰ ਵੀ ਇੱਥੇ ਅਜਿਹਾ ਕਰਨਾ ਪਵੇ। ਵਿਦੇਸ਼ੀ ਇਨਵੈਸਟਰਾਂ ਕਾਰਨ ਘਰਾਂ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਅਤੇ ਦੇਸ਼ ਵਿੱਚ ਮਿਹਨਤ ਕਰਨ ਵਾਲੇ ਆਮ ਲੋਕਾਂ ਵਾਸਤੇ ਘਰ ਖਰੀਦਣਾ ਮੋਹਾਲ ਹੁੰਦਾ ਜਾ ਰਿਹਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.