Ad-Time-For-Vacation.png

(ਲੈਟਰ)ਕੈਲੰਡਰ ਬਾਰੇ ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਨੂੰ ਖੱਤ

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਵਿਸ਼ਾ :- ਸੰਮਤ 550 ਨਾਨਕਸ਼ਾਹੀ

ਮਿਤੀ 7 ਚੇਤ, ਸੰਮਤ 550 ਨਾਨਕਸ਼ਾਹੀ (03/20/2018)

ਨਿਸ਼ਾਨ ਜੀ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਜਾਰੀ ਕੀਤੇ ਗਏ, ਧੁਮੱਕੜਸ਼ਾਹੀ ਕੈਲੰਡਰ ਮੁਤਾਬਕ, ਜਦੋਂ ਆਪ ਜੀ ਵੱਲੋਂ ਬਣਾਏ ਗਏ ਕੈਲੰਡਰ, “ਸੰਮਤ ਨਾਨਕਸ਼ਾਹੀ 550 ਵਿੱਚ ਆਉਣ ਵਾਲੇ ਪੁਰਬ” (ਗੁਰਪੁਰਬ ਦਰਪਣ, ਪੰਨਾ 85) ਦੀ ਪੜਤਾਲ ਕੀਤੀ ਤਾਂ ਕੁਝ ਤਾਰੀਖ਼ਾਂ ਵਿੱਚ ਫ਼ਰਕ ਨਜ਼ਰੀ ਆਇਆ। ਜੋ ਆਪ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ।“ਚੇਤਿ ਗੋਵਿੰਦ ਅਰਾਧੀਐ ਹੋਵੈ ਅਨਮਦ ਘਣਾ” ਤੋਂ ਆਰੰਭ ਹੋਣ ਵਾਲਾ ਚੇਤ, ਸੂਰਜੀ ਕੈਲੰਡਰ ਦਾ ਮਹੀਨਾ ਹੈ। ਇਸ ਦਿਨ ਤੋਂ ਸੰਮਤ 550 ਨਾਨਕਸ਼ਾਹੀ ਦਾ ਆਰੰਭ ਚੇਤ ਤੋਂ ਹੁੰਦਾ ਹੈ। ਤੁਹਾਡੇ ਕੈਲੰਡਰ ਮੁਤਾਬਕ ਤਾਂ 1 ਚੇਤ ਸੰਮਤ 549 (14 ਮਾਰਚ 2018) ਦਰਜ ਹੈ। ਇਥੇ ਤਾਂ ਇਕ ਸਾਲ ਦਾ ਫਰਕ ਹੈ।ਤੁਸੀਂ ਚੇਤ ਸੁਦੀ 1 ਤੋਂ ਸੰਮਤ 550 ਦਾ ਆਰੰਭ ਕੀਤਾ ਹੈ। ਬੇਨਤੀ ਹੈ ਕਿ ਚੇਤ ਸੁਦੀ 1 (18 ਮਾਰਚ) ਚੰਦ ਦੇ ਸਾਲ ਦਾ ਪਹਿਲਾ ਦਿਨ ਹੈ। “ਬਿਕ੍ਰਮੀ ਤਿਥ ਪੱਤ੍ਰਕਾ” ਅਨੁਸਾਰ ਇਸ ਦਿਨ ਤੋਂ ਬਿਕ੍ਰਮੀ 2075 ਦਾ ਆਰੰਭ ਹੁੰਦਾ ਹੈ। ਗੁਰਗੱਦੀ ਗੁਰੂ ਤੇਗ ਬਹਾਦਰ ਜੀ ਅਤੇ ਜੋਤੀ ਜੋਤ ਗੁਰੂ ਹਰਿ ਰਾਏ ਜੀ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਤਾਂ 16 ਚੇਤ / 29 ਮਾਰਚ ਨੂੰ ਦਰਜ ਹੈ ਪਰ ਤੁਹਾਡੇ ਕੈਲੰਡਰ ਵਿੱਚ ਇਹ ਦੋਵੇਂ ਦਿਹਾੜੇ 30 ਮਾਰਚ ਦੇ ਦਰਜ ਹਨ।ਸ਼ਹੀਦੀ ਗੁਰੂ ਅਰਜਨ ਦੇਵ ਜੀ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਵਿੱਚ ਤਾਂ 3 ਹਾੜ/ 17 ਜੂਨ ਦੀ ਦਰਜ ਹੈ ਪਰ ਤੁਹਾਡੇ ਕੈਲੰਡਰ ਵਿੱਚ 29 ਮਈ ਦੀ ਤਾਰੀਖ ਦਰਜ ਹੈ। ਇਥੇ ਤਾ ਇਕ ਮਹੀਨੇ ਦਾ ਫਰਕ ਹੈ।ਨਿਸ਼ਾਨ ਜੀ, ਜਦੋਂ ਇਕ ਦਿਹਾੜੇ ਦੀਆਂ ਤਾਰੀਖ਼ਾਂ, ਦੋ ਕੈਲੰਡਰਾਂ ੱਚ ਵੱਖ-ਵੱਖ ਹੋਣ ਤਾਂ ਸਪੱਸ਼ਟ ਹੈ ਕਿ ਦੋਵੇਂ ਸਹੀ ਨਹੀਂ ਹੋ ਸਕਦੀਆਂ। ਇਕ ਕੈਲੰਡਰ ਵਿੱਚ ਦਰਜ ਤਾਰੀਖ਼ਾਂ ਜਰੂਰ ਹੀ ਗਲਤ ਹਨ। ਇਹ ਜਾਣਕਾਰੀ ਸਾਂਝੀ ਕਰਨ ਦੀ ਖੇਚਲ ਕਰੋ, ਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਦਰਜ ਕੀਤਿਆਂ ਗਈਆਂ ਤਾਰੀਖ਼ਾਂ ਗਲਤ ਹਨ ਜਾਂ ਤੁਹਾਡੇ ਵੱਲੋਂ ਬਣਾਏ ਗਏ ਕੈਲੰਡਰ ਦੀਆਂ ਤਾਰੀਖ਼ਾਂ ਗਲਤ ਹਨ?

ਸਤਿਕਾਰ ਸਹਿਤ ;ਸਰਵਜੀਤ ਸਿੰਘ ਸੈਕਰਾਮੈਂਟ

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.