Ad-Time-For-Vacation.png

ਮੌਕਾ ਪ੍ਰਸਤ ਜੀ ਕੇ ਨਾਲ ਹੋਈ ਕੁੱਟ ਮਾਰ ਤੋਂ ਮੌਕਾ ਪ੍ਰਸਤ ਲੀਡਰ ਸਬਕ ਸਿੱਖਣ

ਉੱਧਰ ਆਮ ਆਦਮੀ ਪਾਰਟੀ ਦੇ ਬਾਗ਼ੀ ਲੀਡਰ ਤੇ ਸਾਬਕਾ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਦਿਆਂ ਜੀਕੇ ‘ਤੇ ਹੋਏ ਹਮਲੇ ਤੋਂ ਪੰਜਾਬ ਦੇ ਲੀਡਰਾਂ ਨੂੰ ਸਿੱਖਿਆ ਲੈਣ ਦੀ ਸਲਾਹ ਦਿੱਤੀ ਹੈ। ਖਹਿਰਾ ਨੇ ਵੀ ਟਵੀਟ ਕਰ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਮਨਜੀਤ ਸਿੰਘ ਜੀਕੇ ਦਾ ਵਿਰੋਧ ਕੀਤਾ ਹੈ, ਉਸ ਹਿੰਸਕ ਤਰੀਕੇ ਦਾ ਉਹ ਸਮਰਥਨ ਨਹੀਂ ਕਰਦੇ, ਪਰ ਪੰਜਾਬ ਦੇ ਮੌਕਾਪ੍ਰਸਤ ਸਿਆਸਤੀ ਤਬਕੇ ਇਸ ਤੋਂ ਸਬਕ ਜ਼ਰੂਰ ਲੈਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਖਹਿਰਾ ਨੇ ਕਹਿਣਾ ਧੀ ਨੂੰ ਤੇ ਸੁਣਾਉਣਾ ਨੂੰਹ ਨੂੰ, ਕਹਾਵਤ ‘ਤੇ ਕੰਮ ਕਰਦਿਆਂ ਕਿਹਾ ਕਿ ਅਜਿਹੇ ਲੀਡਰਾਂ ਨੂੰ ਆਪਣੇ ਸੂਬੇ ਦੇ ਮੁੱਦਿਆਂ ਨਾਲ ਖੜ੍ਹਨਾ ਸਿੱਖਣਾ ਚਾਹੀਦਾ ਹੈ। ਭਾਵੇਂ ਦਿੱਲੀ ਜਾਂ ਪੰਜਾਬ ਕਿਤੇ ਵੀ ਹੋਣ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਲੋਕਾਂ ਦੀ ਪਿੱਠ ‘ਚ ਛੁਰਾ ਮਾਰਨਾ ਸਹੀ ਨਹੀਂ ਹੈ।

ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਵਾਲੇ ਦਿਨ ਅਮਰੀਕਾ ਦੇ ਯੂਬਾਸਿਟੀ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਇਸ ਕੁੱਟਮਾਰ ਵਿੱਚ ਉਨ੍ਹਾਂ ਦੀ ਦਸਤਾਰ ਤਕ ਲੱਥ ਗਈ। ਜੀਕੇ ਦੀ ਅਮਰੀਕਾ ਫੇਰੀ ਦੌਰਾਨ ਦੂਜੀ ਵਾਰ ਵਿਰੋਧ ਹੋਇਆ ਹੈ। ਇਸ ਤੋਂ ਪਹਿਲਾਂ ਬੀਤੇ ਸੋਮਵਾਰ ਨੂੰ ਨਿਊਯਾਰਕ ਵਿੱਚ ਜੀਕੇ ਦਾ ਰਾਹ ਰੋਕਿਆ ਗਿਆ ਤੇ ਰੋਸ ਵਜੋਂ ਉਨ੍ਹਾਂ ਦੀ ਕਾਰ ‘ਤੇ ਜੁੱਤੀਆਂ ਵਰ੍ਹਾਈਆਂ ਗਈਆਂ ਸਨ।

ਜਿੱਥੇ ਸ਼ਨੀਵਾਰ ਵਾਲੇ ਦਿਨ ਹੋਏ ਹਮਲੇ ਤੋਂ ਬਾਅਦ ਜੀਕੇ ਹਮਲਾਵਰਾਂ ਨੂੰ ਲਲਕਾਰਦੇ ਨਜ਼ਰ ਆਏ ਸਨ, ਉੱਥੇ ਹੀ ਅੱਜ ਦੇ ਹਮਲੇ ਤੋਂ ਬਾਅਦ ਉਨ੍ਹਾਂ ਅਕਾਲ ਪੁਰਖ ਵੱਲੋਂ ਹਮਲਾਵਰਾਂ ਨੂੰ ਸੁਮੱਤ ਬਖ਼ਸ਼ਿਸ਼ ਕਰਨ ਦੀ ਗੱਲ ਕਹੀ। ਜੀਕੇ ‘ਤੇ ਹੋਏ ਹਮਲੇ ਦੀਆਂ ਇਹ ਵੀਡੀਓਜ਼ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀਆਂ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.