ਪੁਨੀਤ ਬਾਵਾ, ਲੁਧਿਆਣਾ

ਮਿਕਸ ਲੈਡ ਯੂਜ਼ ਇਲਾਕੇ ਨੂੰ ਸਨਅਤੀ ਇਲਾਕਾ ਐਲਾਨੇ ਜਾਣ ਦੀ ਮੰਗ ਨੂੰ ਲੈ ਕੇ ਸਮਾਲ ਸਕੇਲ ਮੈਨੂਫੈਕਚਰਜ਼ ਐਸੋਸੀਏਸ਼ਨ ਨੇ ਮੁੱਖ ਮੰਤਰੀ ਦਾ ਲੁਧਿਆਣਾ ਫੇਰੀ ਦੌਰਾਨ ਘੇਰਾਓ ਕਰਨ ਦਾ ਐਲਾਨ ਕੀਤਾ ਸੀ। ਸਨਅਤਕਾਰਾਂ ਦੇ ਸੰਘਰਸ਼ ਅੱਗੇ ਸਰਕਾਰ ਨੇ ਝੁਕਦਿਆਂ 19 ਸਤੰਬਰ ਨੂੰ ਮੀਟਿੰਗ ਕਰਨ ਦਾ ਸਮਾਂ ਦੇ ਦਿੱਤਾ ਹੈ। ਇਹ ਜਾਣਕਾਰੀ ਸਮਾਲ ਸਕੇਲ ਮੈਨੂਫੈਕਚਰਜ਼ ਐਸੋਸੀਏਸ਼ਨ ਜਨਤਾ ਨਗਰ ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਨੇ ਗੋਲਡਨ ਪਾਰਕ ਵਿਖੇ ਸਨਅਤਕਾਰਾਂ ਦੀ ਮੀਟਿੰਗ ਦੌਰਾਨ ਦਿੱਤੀ। ਠੁਕਰਾਲ ਨੇ ਕਿਹਾ ਕਿ ਸਰਕਾਰ ਨੇ ਆਪਣੀ ਕਿਰਕਰੀ ਹੁੰਦੀ ਦੇਖ ਕੇ ਮਿਕਸ ਲੈਡ ਯੂਜ਼ ਇਲਾਕੇ ਦੇ ਹੱਲ ਲਈ ਵਿਸੇਸ਼ ਮੀਟਿੰਗ ਦਾ ਪ੍ਰਬੰਧ ਕਰ ਕੇ ਫਿਲਹਾਲ ਰੋਸ ਪ੍ਰਦਰਸ਼ਨ ਨੂੰ ਟਾਲ ਲਿਆ ਗਿਆ ਹੈ। ਠੁਕਰਾਲ ਨੇ ਦੱਸਿਆ ਕਿ ਮਿਕਸ ਲੈਡ ਯੂਜ਼ ਇਲਾਕਿਆਂ ਦੇ ਨਾਲ ਨਿਊ ਜਨਤਾ ਨਗਰ ਅਤੇ ਸ਼ਿਮਲਾਪੁਰੀ ਨੂੰ ਸਨਅਤੀ ਇਲਾਕੇ ਘੋਸ਼ਿਤ ਕਰਵਾਉਣ ਲਈ ਿਘਰਾਓ ਕੀਤਾ ਜਾਣਾ ਸੀ ਪੰ੍ਤੂ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਅਮਿਤ ਸਰੀਨ ਵੱਲੋਂ ਮੀਟਿੰਗ ਕਰ ਕੇ ਮੁੱਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਹ ਮੀਟਿੰਗ 19 ਸਤੰਬਰ ਦਿਨ ਮੰਗਲਵਾਰ ਸਮਾਂ 3:30 ਵਜੇ ਪੰਜਾਬ ਭਵਨ ਵਿਖੇ ਰੱਖੀ ਗਈ ਹੈ। ਮੀਟਿੰਗ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਅਗਵਾਹੀ ਹੇਠ ਕੀਤੀ ਜਾਵੇਗੀ, ਜਿਸ ਵਿਚ ਪ੍ਰਮੁੱਖ ਸਕੱਤਰ ਉਦਯੋਗ ਤੇਜਵੀਰ ਸਿੰਘ ਦੇ ਨਾਲ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਟਾਊਨ ਯੋਜਨਾਕਾਰ ਦੇ ਸਮੁੱਚੇ ਅਧਿਕਾਰੀ ਹਾਜ਼ਰ ਰਹਿਣਗੇ।

ਠੁਕਰਾਲ ਨੇ ਕਿਹਾ ਕਿ ਇਸ ਮੀਟਿੰਗ ਵਿਚ ਮਿਕਸ ਲੈਡ ਯੂਜ ਇਲਾਕੇ ਦੇ ਮੁੱਦੇ ਦੇ ਹੱਲ ਹੋਣ ਦੀ ਬਹੁਤ ਉਮੀਦ ਹੈ ਜੇ ਫਿਰ ਵੀ ਹੱਲ ਨਾ ਹੋਇਆ ਤਾ ਸੰਘਰਸ਼ ਜਾਰੀ ਰਹੇਗਾ। ਮਿਕਸ ਲੈਂਡ ਯੂਜ਼ ਇਲਾਕੇ ਨੂੰ ਸਨਅਤੀ ਇਲਾਕੇ ਘੋਸ਼ਿਤ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਸਮੇਂ ਸਵਿੰਦਰ ਸਿੰਘ ਹੂੰਝਣ, ਰਜਿੰਦਰ ਸਿੰਘ ਕਲਸੀ, ਸੁਮੇਸ ਕੋਛੜ, ਹਰਜੀਤ ਸਿੰਘ ਪਨੇਸਰ, ਗਗਨ ਸਰਮਾ, ਅਸੋਕ ਪੱਬੀ, ਬਲਵਿੰਦਰ ਸਿੰਘ ਪ੍ਰਰੀਤ, ਪਵਨ ਕੁਮਾਰ ਢੰਡ, ਸੁਰਿੰਦਰ ਸਿੰਘ, ਸੁਖਚੈਨ ਸਿੰਘ, ਰਵਿੰਦਰ ਸਿੰਘ ਪਨੇਸਰ, ਰਜਿੰਦਰ ਸਿੰਘ ਬਾਸਲ, ਰਜਨੀਸ਼ ਖੁੱਲਰ, ਬਲਦੇਵ ਮਠਾੜੂ, ਅਜਮੇਰ ਸਿੰਘ ਗਰੇਵਾਲ, ਦਵਿੰਦਰ ਭਟਨਾਗਰ, ਜਸਵਿੰਦਰ ਜੱਜ, ਕੁਲਦੀਪ ਸਿੰਘ ਸੰਧੂ, ਹਰਭਜਨ ਸਿੰਘ ਕੈਂਥ, ਮੁਖਤਿਆਰ ਸਿੰਘ, ਸੁਰਜੀਤ ਸਿੰਘ ਰਾਜਾ, ਅਵਤਾਰ ਸਿੰਘ ਸੱਗੂ, ਚਰਚਜੀਤ ਚੰਨੀ, ਸਿਮਰਜੀਤ ਸਿੰਘ ਰੂਬਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।