ਜਦੋਂ ਮੈਂ ਅਪਣੀ ਗੱਲ ਹੀ ਨਹੀਂ ਕਹਿ ਸਕਦੀ ਤਾਂ ਇਥੇ ਆਉਣ ਦੀ ਕੀ ਮਤਲਬ ਹੈ?”
ਨਵੀਂ ਦਿੱਲੀ,: ਬਹੁਜਨ ਸਮਾਜ ਪਾਰਟੀ ਦੀ ਸੁਪ੍ਰੀਮੋ ਮਾਇਆਵਤੀ ਨੇ ਰਾਜ ਸਭਾ ਤੋਂ ਇਹ ਕਹਿੰਦਿਆਂ ਅਸਤੀਫ਼ਾ ਦੇ ਦਿਤਾ ਕਿ ਸੱਤਾਧਾਰੀ ਭਾਜਪਾ ਦੇ ਮੈਂਬਰ ਉਨ੍ਹਾਂ ਨੂੰ ਸਦਨ ਵਿਚ ਦਬੇ-ਕੁਚਲੇ ਲੋਕਾਂ, ਖ਼ਾਸ ਤੌਰ ‘ਤੇ ਦਲਿਤਾਂ ਦੇ ਮਸਲੇ ਉਠਾਉਣ ਤੋਂ ਰੋਕ ਰਹੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ”ਮੈਂ ਸਦਨ ਵਿਚ ਸਹਾਰਨਪੁਰ ਦੇ ਸ਼ਬੀਰਪੁਰ ਪਿੰਡ ਵਿਚ ਦਲਿਤਾਂ ‘ਤੇ ਜ਼ੁਲਮ ਦਾ ਮਸਲਾ ਉਠਾਉਣਾ ਚਾਹੁੰਦੀ ਸੀ ਪਰ ਤੁਸੀਂ ਵੇਖਿਆ ਕਿ ਕਿਸ ਤਰੀਕੇ ਨਾਲ ਸੱਤਾਧਾਰੀ ਧਿਰ ਦੇ ਮੈਂਬਰਾਂ ਅਤੇ ਇਥੋਂ ਤਕ ਕਿ ਮੰਤਰੀਆਂ ਨੇ ਮੈਨੂੰ ਬੋਲਣ ਨਾ ਦਿਤਾ। ਜਦੋਂ ਮੈਂ ਅਪਣੀ ਗੱਲ ਹੀ ਨਹੀਂ ਕਹਿ ਸਕਦੀ ਤਾਂ ਇਥੇ ਆਉਣ ਦੀ ਕੀ ਮਤਲਬ ਹੈ?”


