Ad-Time-For-Vacation.png

ਭਾਰਤ ਨੇ ਚੀਨੀ ਸਰਹੱਦ ਨੇੜੇ ਉਤਾਰਿਆ ਸੀ-17 ਗਲੋਬਮਾਸਟਰ

ਈਟਾਨਗਰ: ਭਾਰਤ ਤੇ ਚੀਨ ਵਿਚਾਲੇ ਠੰਢੀ ਜੰਗ ਬਰਕਰਾਰ ਹੈ। ਬੇਸ਼ੱਕ ਦੋਵੇਂ ਦੇਸ਼ ਇਸ ਵਾਲੇ ਸ਼ਾਂਤ ਹਨ ਪਰ ਸਰਹੱਦ ‘ਤੇ ਤਿਆਰੀਆਂ ਜਾਰੀ ਹਨ। ਇਸੇ ਲੜੀ ਤਹਿਤ ਭਾਰਤੀ ਹਵਾਈ ਸੈਨਾ ਨੇ ਮੰਗਲਵਾਰ ਨੂੰ ਆਪਣੇ ਸਭ ਤੋਂ ਵੱਡੇ ਮਿਲਟਰੀ ਟਰਾਂਸਪੋਰਟ ਏਅਰਕਰਾਫਟ, ਸੀ-17 ਗਲੋਬਮਾਸਟਰ ਦੀ ਅਰੁਨਾਚਲ ਪ੍ਰਦੇਸ਼ ਦੇ ਤੂਤਿੰਗ ਏਅਰ-ਸਟ੍ਰੀਪ ‘ਤੇ ਲੈਂਡਿੰਗ ਕਰਵਾਈ।ਇਹ ਐਡਵਾਂਸ ਲੈਂਡਿੰਗ ਗ੍ਰਾਊਂਡ ਯਾਨੀ ਏਐਲਜੀ ਚੀਨ ਸਰਹੱਦ ਦੇ ਬੇਹੱਦ ਨੇੜੇ ਹੈ। ਇੱਥੇ ਹੀ ਕੁਝ ਮਹੀਨੇ ਪਹਿਲਾਂ ਚੀਨੀ ਸੈਨਿਕਾਂ ਨੇ ਭਾਰਤੀ ਸਰਹੱਦ ਵਿੱਚ ਵੜ ਕੇ ਸੜਕ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਮਗਰੋਂ ਦੋਵਾਂ ਦੇਸਾਂ ਵਿਚਾਲੇ ਕਾਫੀ ਤਣਾਅ ਵੀ ਵਧ ਗਿਆ ਸੀ। ਭਾਰਤੀ ਹਵਾਈ ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਤੂਤਿੰਗ ਵਿੱਚ ਲੈਂਡਿੰਗ ਬੜੀ ਮੁਸ਼ਕਲ ਸੀ ਕਿਉਂਕਿ ਇੱਥੇ ਉੱਚੀਆਂ ਪਹਾੜੀਆਂ ਤੇ ਡੂੰਘੀਆਂ ਖਾਈਆਂ ਹਨ। ਇਸ ਦੇ ਬਾਵਜੂਦ ਭਾਰਤੀ ਹਵਾਈ ਸੈਨਾ ਨੇ ਇਤਿਹਾਸ ਰਚਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸੀ-17 ਗਲੋਬਮਾਸਟਰ ਏਅਰਕਰਾਫਟ ਵਿੱਚ ਕੁੱਲ 18 ਟਨ ਭਾਰ ਵੀ ਸੀ। ਇਸ ਤੋਂ ਪਹਿਲਾਂ ਇਹ ਵੀ ਖਬਰਾਂ ਆਈਆਂ ਸਨ ਕਿ ਚੀਨੀ ਸੈਨਿਕ ਇਸ ਇਲਾਕੇ ਨੇੜੇ ਅਜੇ ਵੀ ਡਟੇ ਹੋਏ ਹਨ। ਚੀਨ ਵੱਲੋਂ ਵੀ ਸਰਹੱਦ ਨੇੜੇ ਫੌਜੀ ਕਾਰਵਾਈਆਂ ਵਧਾਉਣ ਦੀਆਂ ਰਿਪੋਰਟਾਂ ਆਈਆਂ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.