Ad-Time-For-Vacation.png

ਭਾਰਤ ਦਲਿਤ ਨੌਜਵਾਨਾਂ ਵਿਚ ਵਰਗ ਸੰਘਰਸ਼ ਸਬੰਧੀ ਵਧ ਰਹੀ ਹੈ ਚੇਤਨਾ

ਦਲਿਤ ਰਾਜਨੀਤੀ ਦੇ ਬਦਲ ਰਹੇ ਮੁਹਾਂਦਰੇ ਅਤੇ ਸੁਭਾਅ ਤੋਂ ਬੇਖ਼ਬਰ ਹਿੰਦੁਤਵੀ ਆਰ.ਐਸ.ਐਸ. ਅਤੇ ਇਸ ਦੇ ਮੋਹਰੀ ਸੰਗਠਨ ਅਜੇ ਵੀ ਦਲਿਤਾਂ ਨੂੰ ਹਰ ਹੀਲੇ ਨੀਵਾਂ ਦਿਖਾਉਣ ਦੀ ਪੁਰਾਣੀ ਰਣਨੀਤੀ ਨੂੰ ਹੀ ਅੱਗੇ ਵਧਾ ਰਹੇ ਹਨ।ਸੰਘ ਪਰਿਵਾਰ ਦੇ ਮੈਂਬਰ ਦਲਿਤਾਂ ਪ੍ਰਤੀ ਸਨਮਾਨ ਦੀ ਕੋਈ ਭਾਵਨਾ ਨਹੀਂ ਰੱਖਦੇ।ਇਸ ਦੀ ਪੁਸ਼ਟੀ ਇਸ ਗੱਲ ਤੋਂ ਵੀ ਹੁੰਦੀ ਹੈ ਕਿ ਉਨ੍ਹਾਂ ਦੇ ਚਾਰ ਸਾਲ ਦੇ ਸ਼ਾਸਨ ਕਾਲ ਦੌਰਾਨ ਦਲਿਤਾਂ ਉੱਤੇ ਅੱਤਿਆਚਾਰਾਂ ਅਤੇ ਭੀੜ ਵਲੋਂ ਕੁੱਟ-ਕੁੱਟ ਕੇ ਮਾਰੇ ਜਾਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋਇਆ ਹੈ।ਭੁਪਾਲ ਵਿਚ ਇਕ 30 ਵਰ੍ਹਿਆਂ ਦੇ ਦਲਿਤ ਨੂੰ ਸਿਰਫ ਇਸੇ ਗੱਲੋਂ ਕੁੱਟਣ ਦੀ ਘਟਨਾ ਨਾ ਵਾਪਰੀ ਕਿ ਉਹ ਸਰਪੰਚ ਦੇ ਘਰ ਅੱਗਿਉਂ ਦੀ ਮੋਟਰਸਾਈਕਲ ‘ਤੇ ਚੜ੍ਹ ਕੇ ਕਿਉਂ ਲੰਘਦਾ ਹੈ।ਦੋਸ਼ੀਆਂ ਦਾ ਕਹਿਣਾ ਸੀ ਕਿ ਉਹ ਉਨ੍ਹਾਂ ਦੇ ਘਰਾਂ ਅੱਗਿਉਂ ਦੀ ਲੰਘਣ ਵੇਲੇ ਮੋਟਰਸਾਈਕਲ ‘ਤੇ ਚੜ੍ਹ ਕੇ ਨਹੀਂ ਸਗੋਂ ਇਸ ਨੂੰ ਰੇੜ੍ਹ ਕੇ ਲੰਘੇ।
ਇਕ ਹੋਰ ਘਟਨਾ ਵਿਚ ਗੁਜਰਾਤ ਵਿਚ ਇਕ ਹਜ਼ਾਮ ਨੂੰ ਸਿਰਫ ਇਸ ਕਰਕੇ ਕੁੱਟਿਆ ਮਾਰਿਆ ਗਿਆ ਕਿ ਉਹ ਦਲਿਤਾਂ ਦੇ ਵਾਲ ਕਿਉਂ ਕੱਟਦਾ ਹੈ। ਜਿਗਰ ਨਾਂਅ ਦੇ ਇਸ ਹਜ਼ਾਮ ਨੂੰ 10 ਦਿਨ ਪਹਿਲਾਂ ਚਿਤਾਵਨੀ ਦਿੱਤੀ ਗਈ ਸੀ ਕਿ ਉਹ ਆਪਣੀ ਦੁਕਾਨ ‘ਤੇ ਦਲਿਤਾਂ ਦੀ ਹਜ਼ਾਮਤ ਆਦਿ ਨਾ ਕਰੇ।ਇਸ ਮਹੀਨੇ ਦੇ ਸ਼ੁਰੂ ਵਿਚ 13 ਸਾਲ ਦੇ ਇਕ ਦਲਿਤ ਲੜਕੇ ਨੂੰ ਉੱਚੀ ਜਾਤੀ ਦੇ ਪੰਜ ਵਿਅਕਤੀਆਂ ਵਲੋਂ ਇਸ ‘ਕਸੂਰ’ ਕਰਕੇ ਕੁੱਟਿਆ ਗਿਆ ਸੀ ਕਿ ਉਹ ‘ਦਰਬਾਰ’ (ਇਕ ਉੱਚੀ ਜਾਤੀ) ਵਾਂਗ ਦਿਸਣ ਦੀ ਕੋਸ਼ਿਸ਼ ਕਰਦਾ ਹੈ, ਕਿਉਂਕਿ ਉਸ ਨੇ ਰਾਜਵਾੜੀ ਮੋਜਾਰੀ (ਰਵਾਇਤੀ ਜੁੱਤੀ) ਅਤੇ ਸੋਨੇ ਦੀ ਮੋਟੀ ਚੇਨ ਪਹਿਨੀ ਹੋਈ ਸੀ, ਜੋ ਕਿ ਆਮ ਕਰਕੇ ਉੱਚੀ ਜਾਤੀ ਵਾਲੇ ਪਹਿਨਦੇ ਹਨ।
ਦਲਿਤਾਂ ਖ਼ਿਲਾਫ਼ ਹੁੰਦੇ ਅਪਰਾਧਾਂ ਦੇ ਮਾਮਲਿਆਂ ਅੰਦਰ ਝਾਤ ਮਾਰਿਆਂ ਪਤਾ ਲਗਦਾ ਹੈ ਕਿ ਦਲਿਤਾਂ ਦੀ ਮੌਜੂਦਾ ਪੀੜ੍ਹੀ, ਖ਼ਾਸ ਕਰਕੇ ਨੌਜਵਾਨ ਪੀੜ੍ਹੀ, ਇਨ੍ਹਾਂ ਨੂੰ ਜਾਤੀ ਟਕਰਾਅ ਜਾਂ ਜਾਤੀ ਹਿੰਸਾ ਵਜੋਂ ਨਹੀਂ ਵੇਖਦੀ। ਇਸ ਹਿੰਸਾ ਦੀ ਪ੍ਰਕਿਰਤੀ ਵਿਚ ਇਕ ਵੱਡੀ ਤਬਦੀਲੀ ਆ ਚੁੱਕੀ ਹੈ। ਦਲਿਤਾਂ ਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ ਕਿ ਇਹ ਅਸਲ ਵਿਚ ਵਰਗ ਸੰਘਰਸ਼ ਦੇ ਮੁਢਲੇ ਤੱਤ ਹਨ।ਪਿਛਲੇ ਚਾਰ-ਪੰਜ ਵਰ੍ਹਿਆਂ ਦੌਰਾਨ ਉੱਭਰੀਆਂ ਦਲਿਤ ਜਥੇਬੰਦੀਆਂ ਦੇ ਕਾਰਜ-ਢੰਗ ‘ਤੇ ਝਾਤ ਮਾਰਿਆਂ ਪਤਾ ਲਗਦਾ ਹੈ ਕਿ ਦਲਿਤ ਨੌਜਵਾਨ ਵਰਗ ਪ੍ਰਤੀ ਵਧੇਰੇ ਸੁਚੇਤ ਹਨ ਅਤੇ ਸਮਾਜਿਕ ਤੇ ਆਰਥਿਕ ਪੱਧਰ ‘ਤੇ ਆਪਣੀ ਪਛਾਣ ਹਰ ਪੱਖ ਤੋਂ ਜ਼ਾਹਰ ਕਰਨ ਦੀ ਵਡੇਰੀ ਇੱਛਾ ਰੱਖਦੇ ਹਨ। ਇਹ ਸਿਲਸਿਲਾ ਭਾਰਤ ਪੱਧਰੀ ਹੈ। ਦਲਿਤਾਂ ਦੀ ਪੁਰਾਣੀ ਪੀੜ੍ਹੀ ਲਈ ਡਾ: ਅੰਬੇਡਕਰ ਸਿਰਫ ਪੂਜਣ ਅਤੇ ਸਤਿਕਾਰਨ ਲਈ ਸਨ ਪਰ ਨਵੀਂ ਪੀੜ੍ਹੀ ਨੇ ਉਨ੍ਹਾਂ ਦੇ ਸਿਧਾਂਤਾਂ, ਲਿਖਤਾਂ ਅਤੇ ਭਾਸ਼ਣਾਂ ਦਾ ਅਧਿਐਨ ਤੇ ਮੁਲਾਂਕਣ ਕਰਨਾ ਸ਼ੁਰੂ ਕੀਤਾ ਹੈ। ਦਲਿਤ ਮੁਕਤੀ ਵਿਚ ਡਾ: ਅੰਬੇਡਕਰ ਵਲੋਂ ਪਾਏ ਗਏ ਅਕਾਦਮਿਕ ਯੋਗਦਾਨ ਨੇ ਭਾਈਚਾਰੇ ਅੰਦਰ ਵਿਸ਼ਵਾਸ ਦੀ ਅਤੇ ਖ਼ੁਦ ਨੂੰ ਜ਼ਾਹਰ ਕਰਨ ਦੀ ਭਾਵਨਾ ਪੈਦਾ ਕੀਤੀ ਹੈ।

ਇਹ ਗੱਲ ਵੀ ਵਿਸ਼ੇਸ਼ ਮਹੱਤਵ ਦੀ ਧਾਰਨੀ ਹੈ ਕਿ ਦਲਿਤਾਂ ਅਤੇ ਖੇਤ ਮਜ਼ਦੂਰਾਂ ਦੇ ਉਨ੍ਹਾਂ ਲਹਿਰਾਂ ਪ੍ਰਤੀ ਰਵੱਈਏ ਵਿਚ ਵੀ ਵੱਡੀ ਤਬਦੀਲੀ ਆ ਚੁੱਕੀ ਹੈ, ਜੋ ਉਨ੍ਹਾਂ ਦੀਆਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਹੋਂਦ ਵਿਚ ਆਈਆਂ ਹਨ। ਪਿਛਲੇ ਦੋ ਵਰ੍ਹਿਆਂ ਦੌਰਾਨ ਦਲਿਤਾਂ ਦੇ ਕਤਲੇਆਮ ਦੇ ਤਿੰਨ ਮਾਮਲਿਆਂ ਵਿਚ ਪਟਨਾ ਹਾਈ ਕੋਰਟ ਵਲੋਂ ਜਗੀਰਦਾਰਾਂ ਆਦਿ ਦੇ ਗੁੰਡਿਆਂ ਨੂੰ ਬਰੀ ਕੀਤਾ ਜਾ ਚੁੱਕਾ ਹੈ।ਦਲਿਤ ਹੁਣ ਮਾਮਲਿਆਂ ਨੂੰ ਆਪਣੇ ਹੱਥਾਂ ਵਿਚ ਲੈਣ ਦੀ ਸੋਚ ਵਧੇਰੇ ਰੱਖਣ ਲੱਗੇ ਹਨ। ਪਰ ਉਹ ਇਸ ਗੱਲ ਬਾਰੇ ਸਾਫ਼ ਨਹੀਂ ਹਨ ਕਿ ਅਜਿਹਾ ਕਰਨ ਲਈ ਢੰਗ-ਤਰੀਕਾ ਕਿਹੜਾ ਅਪਣਾਇਆ ਜਾਣਾ ਚਾਹੀਦਾ ਹੈ। ਭਾਵੇਂ ਖ਼ੁਦ ਨੂੰ ਜ਼ਾਹਰ ਕਰਨ ਦਾ ਮੁੱਖ ਸੂਚਕ-ਅੰਕ ਉਨ੍ਹਾਂ ਲਈ ਅਜੇ ਵੀ ਜਾਤ ਹੀ ਹੈ ਪਰ ਉਹ ਜਾਤ ਰਾਜਨੀਤੀ ਤੋਂ ਨਿਰਾਸ਼ ਹਨ। ਉਨ੍ਹਾਂ ਦੀ ਮਜ਼ਬੂਤ ਧਾਰਨਾ ਹੈ ਕਿ ਉਨ੍ਹਾਂ ਦੇ ਜਾਤੀ ਆਗੂਆਂ ਨੇ ਸਿਰਫ ਉਨ੍ਹਾਂ ਦਾ ਸ਼ੋਸ਼ਣ ਹੀ ਕੀਤਾ ਹੈ ਅਤੇ ਉਨ੍ਹਾਂ ਨੂੰ ਆਪਣੇ ਨਿੱਜੀ ਫਾਇਦੇ ਲਈ ਵਰਤਿਆ ਹੈ। ਮਾਇਆਵਤੀ ਅਤੇ ਉਨ੍ਹਾਂ ਦੀ ਕਿਸਮ ਵਾਲੀ ਰਾਜਨੀਤੀ ‘ਤੇ ਸੋਸ਼ਲ ਮੀਡੀਆ ਵਿਚ ਵੱਡੀ ਬਹਿਸ ਹੁੰਦੀ ਹੈ। ਬਹੁਤ ਸਾਰੇ ਦਲਿਤ ਸੰਗਠਨਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਇਕ ਵਿਆਪਕ ਸਿਆਸੀ ਮੁਹਾਜ਼ ਅਪਣਾਉਣਾ ਚਾਹੀਦਾ ਹੈ।
ਹਿੰਦੂ ਇਕਜੁਟਤਾ, ਦਲਿਤਾਂ ਤੇ ਮੁਸਲਮਾਨਾਂ ਨੂੰ ਗਊ ਰੱਖਿਅਕਾਂ ਆਦਿ ਵਲੋਂ ਕੁੱਟ-ਕੁੱਟ ਮਾਰੇ ਜਾਣ ਅਤੇ ਨੈਤਿਕ ਪੁਲਿਸਿੰਗ ਆਦਿ ਦੇ ਵਿਵਾਦਾਂ ਵਾਲੇ ਪਿਛੋਕੜ ਵਿਚ ਦਲਿਤਾਂ ਅੰਦਰ ਇਹ ਸੋਚ ਵਧਣ ਲੱਗੀ ਹੈ ਕਿ ਉਨ੍ਹਾਂ ਨੂੰ ਸਿਆਸੀ ਤੌਰ ‘ਤੇ ਇਕ-ਦੂਜੇ ਦੇ ਹੋਰ ਨੇੜੇ ਆਉਣ ਦੀ ਜ਼ਰੂਰਤ ਹੈ। ਮਾਇਆਵਤੀ ਨੂੰ ਇਸ ਜਟਿਲਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਨਵਾਂ ਵਿਚਾਰਧਾਰਕ ਪੈਂਤੜਾ ਅਖ਼ਤਿਆਰ ਕਰਨਾ ਚਾਹੀਦਾ ਹੈ। ਸੰਨ 2017 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਦਲਿਤ ਇਕ ਵਡੇਰੇ ‘ਕੈਨਵਸ’ ਵੱਲ ਵੇਖ ਰਹੇ ਹਨ। ਆਪਣੀਆਂ ਖ਼ੁਦ ਦੀਆਂ ਜਥੇਬੰਦੀਆਂ ਅਤੇ ਲਹਿਰਾਂ ਪ੍ਰਤੀ ਉਨ੍ਹਾਂ ਦੇ ਰਵੱਈਏ ਵਿਚ ਵੀ ਇਕ ਵੱਡੀ ਤਬਦੀਲੀ ਆ ਰਹੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.